Raw Mango: ਗਰਮੀਆਂ ‘ਚ ਕੱਚਾ ਅੰਬ ਖਾਣ ਨਾਲ ਮਿਲਦੇ ਇਹ ਫਾਇਦੇ, ਜਾਣੋ ਖਾਣ ਦਾ ਸਹੀ ਢੰਗ
ਜ਼ਿਆਦਾਤਰ ਲੋਕ ਗਰਮੀਆਂ ਦੇ ਮੌਸਮ ‘ਚ ਅੰਬ ਖਾਣਾ ਪਸੰਦ ਕਰਦੇ ਪਰ ਕੱਚੇ ਅੰਬ ਦੇ ਫਾਇਦਿਆਂ ਬਾਰੇ ਬਹੁਤ ਘੱਟ ਲੋਕ ਜਾਣਦੇ ਹੋਣਗੇ।
Download ABP Live App and Watch All Latest Videos
View In Appਕੱਚੇ ਅੰਬ ਦੀ ਵਰਤੋਂ ਭਾਰਤੀ ਰਸੋਈ ਵਿੱਚ ਕਈ ਤਰੀਕਿਆਂ ਨਾਲ ਕੀਤੀ ਜਾਂਦੀ ਹੈ। ਕਈ ਲੋਕ ਅੰਬ ਦਾ ਅਚਾਰ ਖਾਣਾ ਪਸੰਦ ਕਰਦੇ ਹਨ, ਜਦਕਿ ਕਈ ਲੋਕ ਇਸ ਦੀ ਮਿੱਠੀ ਅਤੇ ਖੱਟੀ ਚਟਨੀ ਜਾਂ ਸਬਜ਼ੀ ਖਾਣ ਦੇ ਸ਼ੌਕੀਨ ਹੁੰਦੇ ਹਨ। ਕੱਚੇ ਅੰਬ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਅਜਿਹੇ ‘ਚ ਇਹ ਸਰੀਰ ਦੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ‘ਚ ਵੀ ਮਦਦਗਾਰ ਸਾਬਤ ਹੁੰਦੇ ਹਨ।
ਵਿਟਾਮਿਨ ਏ ਨਾਲ ਭਰਪੂਰ ਹੋਣ ਕਾਰਨ ਕੱਚਾ ਅੰਬ ਅੱਖਾਂ ਲਈ ਵੀ ਚੰਗਾ ਮੰਨਿਆ ਜਾਂਦਾ ਹੈ। ਇਹ ਅੱਖਾਂ ਦੀ ਰੋਸ਼ਨੀ ਨੂੰ ਸੁਧਾਰਨ ਅਤੇ ਮੋਤੀਆਬਿੰਦ ਵਰਗੀਆਂ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ।
ਵਿਟਾਮਿਨ ਸੀ ਨਾਲ ਭਰਪੂਰ ਕੱਚਾ ਅੰਬ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ ਵਿੱਚ ਮਦਦ ਕਰਦਾ ਹੈ। ਇਹ ਖਾਂਸੀ-ਜ਼ੁਕਾਮ ਅਤੇ ਇਨਫੈਕਸ਼ਨ ਵਰਗੀਆਂ ਸਮੱਸਿਆਵਾਂ ਤੋਂ ਵੀ ਬਚਾਉਂਦਾ ਹੈ।
ਕੱਚੇ ਅੰਬ ਵਿੱਚ ਪਾਇਆ ਜਾਣ ਵਾਲਾ ਫਾਈਬਰ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ। ਇਹ ਕਬਜ਼, ਬਦਹਜ਼ਮੀ ਅਤੇ ਪੇਟ ਫੁੱਲਣ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਣ ਵਿੱਚ ਮਦਦ ਕਰਦਾ ਹੈ।
ਕੱਚੇ ਅੰਬ ਵਿੱਚ ਘੱਟ ਕੈਲੋਰੀ ਅਤੇ ਜ਼ਿਆਦਾ ਫਾਈਬਰ ਹੁੰਦਾ ਹੈ, ਜੋ ਵਧਦੇ ਭਾਰ ਨੂੰ ਕੰਟਰੋਲ ਕਰਨ ਵਿੱਚ ਮਦਦਗਾਰ ਸਾਬਤ ਹੁੰਦਾ ਹੈ।
ਕੱਚੇ ਅੰਬ ਦਾ ਸੇਵਨ ਸੀਮਤ ਮਾਤਰਾ ਵਿੱਚ ਕਰਨਾ ਚਾਹੀਦਾ ਹੈ। ਇਸ ਦਾ ਜ਼ਿਆਦਾ ਮਾਤਰਾ ‘ਚ ਸੇਵਨ ਕਰਨ ਨਾਲ ਪੇਟ ਦਰਦ, ਕੜਵੱਲ, ਐਲਰਜੀ ਅਤੇ ਗੈਸ ਦੀ ਸਮੱਸਿਆ ਹੋ ਸਕਦੀ ਹੈ। ਅਜਿਹੇ ‘ਚ ਰੋਜ਼ਾਨਾ ਕਰੀਬ 100 ਗ੍ਰਾਮ ਕੱਚਾ ਅੰਬ ਖਾਧਾ ਜਾ ਸਕਦਾ ਹੈ। ਸ਼ੂਗਰ, ਬਲੱਡ ਪ੍ਰੈਸ਼ਰ ਜਾਂ ਕਿਸੇ ਗੰਭੀਰ ਰੋਗ ਤੋਂ ਪੀੜਤ ਲੋਕਾਂ ਨੂੰ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਇਸ ਦਾ ਸੇਵਨ ਕਰਨਾ ਚਾਹੀਦਾ ਹੈ।