Election Results 2024
(Source: ECI/ABP News/ABP Majha)
ਮਰਦਾਂ ਦੀ ਸਿਹਤ ਲਈ ਸ਼ਿਲਾਜੀਤ ਸਣੇ ਇਹ ਪੰਜ ਚੀਜ਼ਾਂ ਬੇਹੱਦ ਜ਼ਰੂਰੀ
4. ਅਸ਼ਵਗੰਧਾ (Ashwagandha)- ਅਸ਼ਵਗੰਧਾ ਦੀ ਵਰਤੋਂ ਹਜ਼ਾਰਾਂ ਸਾਲਾਂ ਤੋਂ ਆਯੁਰਵੇਦ 'ਚ ਬਹੁਤ ਸਾਰੀਆਂ ਲਾਗਾਂ ਅਤੇ ਬਿਮਾਰੀਆਂ (Infections and illnesses) ਦੇ ਇਲਾਜ 'ਚ ਕੀਤੀ ਜਾਂਦੀ ਰਹੀ ਹੈ। ਅਸ਼ਵਗੰਧਾ ਮਰਦਾਂ ਦੀ ਸਿਹਤ ਲਈ ਵੀ ਬਹੁਤ ਲਾਭਦਾਇਕ ਹੈ। ਅਸ਼ਵਗੰਧਾ ਦਾ ਸੇਵਨ ਇਮਿਊਨਿਟੀ ਨੂੰ ਮਜ਼ਬੂਤ ਕਰਦਾ ਹੈ ਤੇ ਯਾਦਦਾਸ਼ਤ ਵਧਾਉਂਦਾ ਹੈ। ਅਸ਼ਵਗੰਧਾ ਖਾਣ ਨਾਲ ਤਣਾਅ ਵੀ ਘੱਟ ਹੁੰਦਾ ਹੈ। ਇਹ ਸਰੀਰ ਤੋਂ ਬਹੁਤ ਸਾਰੀਆਂ ਬਿਮਾਰੀਆਂ ਨੂੰ ਦੂਰ ਕਰਨ ਦਾ ਕੰਮ ਵੀ ਕਰਦਾ ਹੈ।
Download ABP Live App and Watch All Latest Videos
View In Appਮਲਟੀ ਵਿਟਾਮਿਨ (Multi Vitamin)- ਸਿਹਤਮੰਦ ਰਹਿਣ ਲਈ ਵਿਟਾਮਿਨ ਤੇ ਖਣਿਜ ਬਹੁਤ ਮਹੱਤਵਪੂਰਨ ਹੁੰਦੇ ਹਨ। ਕਈ ਵਾਰ ਸਾਡੇ ਸਰੀਰ ਨੂੰ ਭੋਜਨ ਤੋਂ ਸਾਰੇ ਲੋੜੀਂਦੇ ਪੌਸ਼ਟਿਕ ਤੱਤ ਨਹੀਂ ਮਿਲਦੇ। ਉੱਥੇ ਹੀ ਕੁਝ ਪੌਸ਼ਟਿਕ ਤੱਤ ਪਕਾਉਣ ਸਮੇਂ ਨਸ਼ਟ ਹੋ ਜਾਂਦੇ ਹਨ। ਅਜਿਹੀ ਸਥਿਤੀ 'ਚ ਸਰੀਰ ਵਿੱਚ ਵਿਟਾਮਿਨ ਦੀ ਕਮੀ ਹੋ ਜਾਂਦੀ ਹੈ। ਤੁਸੀਂ ਸਮੇਂ-ਸਮੇਂ 'ਤੇ ਮਲਟੀ-ਵਿਟਾਮਿਨ ਲੈ ਕੇ ਸਰੀਰ 'ਚ ਵਿਟਾਮਿਨ ਤੇ ਖਣਿਜਾਂ ਦੀ ਕਮੀ ਨੂੰ ਪੂਰਾ ਕਰ ਸਕਦੇ ਹੋ।
ਫੋਲਿਕ ਐਸਿਡ (Folic Acid)- ਔਰਤਾਂ ਦੀ ਤਰ੍ਹਾਂ ਮਰਦਾਂ ਦੇ ਸਰੀਰ ਨੂੰ ਵੀ ਫੋਲਿਕ ਐਸਿਡ ਦੀ ਲੋੜ ਹੁੰਦੀ ਹੈ। ਫੋਲਿਕ ਐਸਿਡ ਦਿਲ ਤੇ ਦਿਮਾਗ ਨੂੰ ਸਹੀ ਤਰੀਕੇ ਨਾਲ ਕੰਮ ਕਰਨ 'ਚ ਸਹਾਇਤਾ ਕਰਦਾ ਹੈ। ਫੋਲਿਕ ਐਸਿਡ ਹੋਮੋਸਿਸਟੀਨ (Homocysteine) ਮਿਸ਼ਰਣ ਨੂੰ ਗਲਾ ਕੇ ਖੂਨ ਨੂੰ ਪਤਲਾ ਕਰਨ ਤੇ ਖੂਨ ਦੇ ਪ੍ਰਵਾਹ ਨੂੰ ਬਿਹਤਰ ਬਣਾਉਣ 'ਚ ਮਦਦ ਕਰਦਾ ਹੈ। ਉਮਰ ਵਧਣ ਕਾਰਨ ਭੁੱਲਣ ਤੇ ਅਲਜ਼ਾਈਮਰ ਵਰਗੀਆਂ ਬਿਮਾਰੀਆਂ ਦੇ ਜ਼ੋਖ਼ਮ ਨੂੰ ਘਟਾਉਂਦਾ ਹੈ।
3. ਸੇਲੇਨੀਅਮ (Selenium)- ਸੇਲੇਨੀਅਮ ਮਰਦਾਂ ਦੇ ਸਰੀਰ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ। ਜੇ ਸਰੀਰ 'ਚ ਸੇਲੇਨੀਅਮ ਭਰਪੂਰ ਮਾਤਰਾ 'ਚ ਹੁੰਦਾ ਹੈ ਤਾਂ ਇਸ ਨਾਲ (Free Radicals) ਦੇ ਪੱਧਰ 'ਚ ਕਮੀ ਆਉਂਦੀ ਹੈ। ਸੇਲੇਨੀਅਮ ਪ੍ਰੋਸਟੇਟ ਕੈਂਸਰ ਦੇ ਜ਼ੋਖ਼ਮ ਨੂੰ ਵੀ ਘਟਾਉਂਦਾ ਹੈ ਤੇ ਫੇਫੜਿਆਂ ਦੇ ਕੈਂਸਰ ਨਾਲ ਲੜਨ 'ਚ ਵੀ ਮਦਦ ਕਰਦਾ ਹੈ। ਸਿਗਰਟਨੋਸ਼ੀ ਕਰਨ ਵਾਲਿਆਂ ਨੂੰ ਸੇਲੇਨੀਅਮ ਦੀ ਰੋਜ਼ਾਨਾ ਖੁਰਾਕ ਲੈਣੀ ਚਾਹੀਦੀ ਹੈ। ਸਰੀਰ 'ਚ ਫ੍ਰੀ ਰੈਡੀਕਲਸ (Free Radicals) ਦੇ ਕਾਰਨ ਝੁਰੜੀਆਂ ਦੀ ਸਮੱਸਿਆ ਵੀ ਜਲਦੀ ਹੋਣ ਲੱਗਦੀ ਹੈ।
5. ਸ਼ਿਲਾਜੀਤ (Shilajit)- ਸ਼ਿਲਾਜੀਤ ਮਰਦਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ। ਸ਼ਿਲਾਜੀਤ ਨੂੰ ਮਾਸਟਰ ਜੜੀ-ਬੂਟੀ ਕਿਹਾ ਜਾਂਦਾ ਹੈ। ਇਸ 'ਚ ਲੋਹਾ, ਚਾਂਦੀ, ਸੋਨਾ ਤੇ ਬਹੁਤ ਸਾਰੇ ਖਣਿਜਾਂ ਵਰਗੀਆਂ ਧਾਤਾਂ ਦਾ ਮਿਸ਼ਰਣ ਪਾਇਆ ਜਾਂਦਾ ਹੈ। ਸ਼ਿਲਾਜੀਤ ਤੋਂ ਸਰੀਰ ਨੂੰ ਬਹੁਤ ਸਾਰੇ ਸਿਹਤ ਲਾਭ ਪ੍ਰਾਪਤ ਹੁੰਦੇ ਹਨ। ਸ਼ਿਲਾਜੀਤ ਮਰਦਾਂ ਦੀ ਜਿਨਸੀ ਸਿਹਤ, ਦਿਮਾਗ ਦੇ ਕਾਰਜ, ਜਿਗਰ ਦੇ ਕੈਂਸਰ ਤੇ ਦਿਲ ਨੂੰ ਸਿਹਤਮੰਦ ਰੱਖਣ 'ਚ ਵੀ ਸਹਾਇਤਾ ਕਰਦੀ ਹੈ। ਇਸ ਨਾਲ ਥਕਾਵਟ, ਕਮਜ਼ੋਰੀ ਤੇ ਮੋਟਾਪੇ ਦੀ ਸਮੱਸਿਆ ਨੂੰ ਘੱਟ ਕੀਤਾ ਜਾ ਸਕਦਾ ਹੈ।