Calcium: ਕੈਲਸ਼ੀਅਮ ਦਾ ਭੰਡਾਰ ਨੇ ਇਹ ਦੋ ਬੀਜ, ਇੰਝ ਕਰੋ ਡਾਇਟ ਦੇ ਵਿੱਚ ਸ਼ਾਮਿਲ
ਕੈਲਸ਼ੀਅਮ ਦੀ ਕਮੀ ਨੂੰ ਦੂਰ ਕਰਨ ਲਈ ਜ਼ਿਆਦਾਤਰ ਲੋਕ ਡੇਅਰੀ ਉਤਪਾਦਾਂ ਦੀ ਵਰਤੋਂ ਕਰਦੇ ਹਨ। ਪਰ ਅੱਜ ਤੁਹਾਨੂੰ 2 ਅਜਿਹੇ ਬੀਜਾਂ ਬਾਰੇ ਦੱਸ ਰਹੇ ਹਾਂ ਜੋ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰ ਸਕਦੇ ਹਨ।
Download ABP Live App and Watch All Latest Videos
View In Appਵਜ਼ਨ ਘਟਾਉਣ ਲਈ ਮਸ਼ਹੂਰ ਚੀਆ ਸੀਡਜ਼ ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਹੁੰਦੇ ਹਨ। ਜੇਕਰ ਤੁਸੀਂ ਰੋਜ਼ਾਨਾ 1-2 ਚਮਚ ਚੀਆ ਬੀਜ ਖਾਂਦੇ ਹੋ ਤਾਂ ਸਰੀਰ ਨੂੰ ਲਗਭਗ 180 ਮਿਲੀਗ੍ਰਾਮ ਕੈਲਸ਼ੀਅਮ ਮਿਲਦਾ ਹੈ।
ਕੈਲਸ਼ੀਅਮ ਤੋਂ ਇਲਾਵਾ ਚੀਆ ਦੇ ਬੀਜਾਂ ‘ਚ ਓਮੇਗਾ-3 ਅਤੇ ਫਾਈਬਰ ਵੀ ਹੁੰਦੇ ਹਨ। ਚੀਆ ਦੇ ਬੀਜਾਂ ਵਿੱਚ ਬੋਰਾਨਾ ਵੀ ਹੁੰਦਾ ਹੈ ਜੋ ਸਰੀਰ ਵਿੱਚ ਕੈਲਸ਼ੀਅਮ, ਫਾਸਫੋਰਸ ਅਤੇ ਮੈਗਨੀਸ਼ੀਅਮ ਨੂੰ ਸਹੀ ਢੰਗ ਨਾਲ ਸੋਖਣ ਵਿੱਚ ਮਦਦ ਕਰਦਾ ਹੈ। ਤੁਸੀਂ ਚੀਆ ਦੇ ਬੀਜਾਂ ਨੂੰ ਪਾਣੀ ਵਿੱਚ ਭਿਓ ਕੇ, ਸਮੂਦੀ, ਦਹੀਂ ਜਾਂ ਦਲੀਏ ਵਿੱਚ ਮਿਲਾ ਕੇ ਖਾ ਸਕਦੇ ਹੋ।
ਸਰੀਰ ‘ਚ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਲਈ ਖਸਖਸ ਦੀ ਵਰਤੋਂ ਕਰੋ। ਖਸਖਸ ਦੇ ਬੀਜ, ਜਿਨ੍ਹਾਂ ਨੂੰ ਪੌਪੀ ਸੀਡਸ ਕਿਹਾ ਜਾਂਦਾ ਹੈ, ਆਇਰਨ ਅਤੇ ਕੈਲਸ਼ੀਅਮ ਵਰਗੇ ਖਣਿਜਾਂ ਦਾ ਭੰਡਾਰ ਹੈ।
ਇਸ ਵਿੱਚ ਕਾਪਰ ਅਤੇ ਜ਼ਿੰਕ ਵੀ ਪਾਇਆ ਜਾਂਦਾ ਹੈ। ਇਹ ਸਾਰੇ ਖਣਿਜ ਹੱਡੀਆਂ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੇ ਹਨ। ਖਸਖਸ ਗਰਮੀਆਂ ‘ਚ ਸਰੀਰ ਨੂੰ ਠੰਡਾ ਰੱਖਣ ‘ਚ ਵੀ ਮਦਦ ਕਰਦਾ ਹੈ। ਤੁਸੀਂ ਫਾਈਬਰ ਨਾਲ ਭਰਪੂਰ ਖਸਖਸ ਨੂੰ ਦੁੱਧ ‘ਚ ਭਿਓ ਕੇ ਵੀ ਖਾ ਸਕਦੇ ਹੋ।