ਸਾਹ ਦੀ ਬਦਬੂ ਤੋਂ ਪ੍ਰੇਸ਼ਾਨ ਹੋ ਤਾਂ ਇਹ ਚੀਜ਼ਾਂ ਕਰੋ ਖਾਣੇ ’ਚ ਸ਼ਾਮਲ
ਗ੍ਰੀਨ ਟੀਅ: ਗ੍ਰੀਨ ਟੀਅ ’ਚ ਮੌਜੂਦ ਪੌਲੀਫ਼ਿਨੌਲ ਕੁਦਰਤੀ ਤੌਰ ਉੱਤੇ ਸਾਹ ਨੂੰ ਤਾਜ਼ਾ ਰੱਖਣ ਵਿੱਚ ਮਦਦ ਕਰਦਾ ਹੈ। ਇਹ ਦੰਦਾਂ ਵਿੱਚ ਸੜਨ ਨੂੰ ਰੋਕਦੀ ਹੈ, ਖ਼ਾਸ ਤਰ੍ਹਾਂ ਦੇ ਮੂੰਹ ਦੇ ਕੈਂਸਰ ਨਾਲ ਲੜਨ ਤੇ ਵਜ਼ਨ ਘਟਾਉਣ ’ਚ ਵੀ ਵਧੀਆ ਭੂਮਿਕਾ ਨਿਭਾਉਂਦਾ ਹੈ। ਗ੍ਰੀਨ ਟੀਅ ’ਚ ਮੌਜੂਦ ਐਂਟੀ ਔਕਸੀਡੈਂਟਸ ਸਾਹ ਦੀ ਬੋਅ ਲਈ ਜ਼ਿੰਮੇਵਾਰ ਬੈਕਟੀਰੀਆ ਨਾਲ ਲੜਨ ਵਿੱਚ ਵੀ ਮਦਦ ਕਰਦੇ ਹਨ।
Download ABP Live App and Watch All Latest Videos
View In Appਦਹੀਂ: ਦਹੀਂ ’ਚ ਮੌਜੂਦ ਬੈਕਟੀਰੀਆ ਪੇਟ ਦੇ ਹਾਜ਼ਮੇ ਵਿੱਚ ਮਦਦ ਕਰਦਾ ਹੈ। ਇਸ ਨਾਲ ਸਾਹ ਦੀ ਬੋਅ ਵੀ ਘਟਦੀ ਹੈ। ਦਹੀਂ ਵਿੱਚ ਪ੍ਰੋਬਾਇਓਟਿਕਸ ਹੁੰਦਾ ਹੈ ਤੇ ਵਧੀਆ ਬੈਕਟੀਰੀਆ ਹੁੰਦੇ ਹਨ। ਚੰਗੇ ਬੈਕਟੀਰੀਆ ਦੀ ਤੰਦਰੁਸਤ ਗਿਣਤੀ ਸੁਭਾਵਕ ਤੌਰ ’ਤੇ ਤੁਹਾਡੇ ਸਾਹ ਨੂੱ ਤਾਜ਼ਾ ਕਰੇਗੀ।
ਦੁੱਧ: ਦੁੱਧ ’ਚ ਮੌਜੂਦ ਚਿਕਨਾਈ ਤੇ ਪਾਣੀ ਸਾਹ ਨੂੰ ਤਾਜ਼ਗੀ ਬਖ਼ਸ਼ਦੇ ਹਨ। ਪਿਆਜ਼ ਜਾਂ ਲੱਸਣ ਦੀ ਬਦਬੂ ਭਜਾਉਣ ਵਿੱਚ ਦੁੱਧ ਦੀ ਵਰਤੋਂ ਬਹੁਤ ਲਾਹੇਵੰਦ ਹੈ।
ਸੇਬ: ਜੇ ਤੁਸੀਂ ਲੱਸਣ ਖਾਣਾ ਪਸੰਦ ਕਰਦੇ ਹੋ, ਤਾਂ ਤੁਸੀਂ ਆਪਣੇ ਮੂੰਹ ’ਚ ਤਾਜ਼ਗੀ ਲਿਆਉਣ ਲਈ ਇੱਕ ਸੇਬ ਖਾਓ। ਇਹ 30 ਮਿੰਟਾਂ ਦੇ ਅੰਦਰ ਲੱਸਣ ਦੀ ਬੋਅ ਖ਼ਤਮ ਕਰ ਦਿੰਦਾ ਹੈ।