ਸਰੀਰ ਤੋਂ ਵਾਧੂ ਯੂਰਿਕ ਐਸਿਡ ਨੂੰ ਬਾਹਰ ਕੱਢਣ ਦਾ ਕਰਦੇ ਨੇ ਕੰਮ ਇਹ ਫ਼ਲ
Fruits For Uric Acid : ਸਿਹਤ ਨਾਲ ਜੁੜੀ ਕੋਈ ਅਜਿਹੀ ਸਮੱਸਿਆ ਨਹੀਂ ਹੈ, ਜਿਸ ਵਿੱਚ ਸਿਹਤਮੰਦ ਖੁਰਾਕ ਤੁਹਾਡੀ ਮਦਦ ਨਾ ਕਰ ਸਕੇ। ਜਦੋਂ ਤੁਸੀਂ ਸਹੀ ਖੁਰਾਕ ਲੈਂਦੇ ਹੋ, ਤਾਂ ਤੁਹਾਡੇ ਬਿਮਾਰ ਹੋਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। ਜੇਕਰ ਤੁਸੀਂ ਅਜੇ ਵੀ ਬਿਮਾਰ ਹੋ, ਤਾਂ ਸਹੀ ਖ਼ੁਰਾਕ ਤੁਹਾਨੂੰ ਜਲਦੀ ਠੀਕ ਕਰ ਸਕਦੀ ਹੈ। ਗਾਊਟ (Gout) ਵਰਗੀਆਂ ਬਿਮਾਰੀਆਂ ਦਾ ਵੀ ਇਹੀ ਹਾਲ ਹੈ। ਜੇਕਰ ਤੁਹਾਡੇ ਯੂਰਿਕ ਐਸਿਡ (Uric Acid) ਦਾ ਪੱਧਰ ਉੱਚਾ ਹੈ, ਤਾਂ ਫਲ, ਸਾਬਤ ਅਨਾਜ ਅਤੇ ਕੁਝ ਪੀਣ ਵਾਲੇ ਪਦਾਰਥ ਇਸ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦੇ ਹਨ।
Download ABP Live App and Watch All Latest Videos
View In Appਯੂਰਿਕ ਐਸਿਡ ਦੀ ਜ਼ਿਆਦਾ ਮਾਤਰਾ ਦੇ ਕਾਰਨ ਜੇਕਰ ਤੁਹਾਡੇ ਗੋਡਿਆਂ ਵਿੱਚ ਦਰਦ ਹੈ ਤਾਂ ਤੁਹਾਨੂੰ ਰੋਜ਼ਾਨਾ ਇੱਕ ਕੇਲਾ ਜ਼ਰੂਰ ਖਾਣਾ ਚਾਹੀਦਾ ਹੈ। ਖ਼ੂਨ ਵਿੱਚ ਯੂਰਿਕ ਐਸਿਡ ਦੇ ਪੱਧਰ ਨੂੰ ਘੱਟ ਕਰਨ ਲਈ ਕੇਲਾ ਫਾਇਦੇਮੰਦ ਸਾਬਤ ਹੁੰਦਾ ਹੈ।
ਸੇਬ ਵਿੱਚ ਖ਼ੁਰਾਕੀ ਫਾਈਬਰ ਦੀ ਚੰਗੀ ਮਾਤਰਾ ਹੁੰਦੀ ਹੈ, ਜੋ ਯੂਰਿਕ ਐਸਿਡ ਦੇ ਪੱਧਰ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ। ਫਾਈਬਰ ਖ਼ੂਨ ਦੇ ਪ੍ਰਵਾਹ ਤੋਂ ਯੂਰਿਕ ਐਸਿਡ ਨੂੰ ਸੋਖ ਲੈਂਦਾ ਹੈ ਅਤੇ ਤੁਹਾਡੇ ਸਰੀਰ ਤੋਂ ਵਾਧੂ ਯੂਰਿਕ ਐਸਿਡ ਨੂੰ ਹਟਾ ਦਿੰਦਾ ਹੈ। ਇਸ ਤੋਂ ਇਲਾਵਾ, ਸੇਬ ਵਿਚ ਮਲਿਕ ਐਸਿਡ ਵੀ ਭਰਪੂਰ ਹੁੰਦਾ ਹੈ, ਜੋ ਸਰੀਰ ਵਿਚ ਯੂਰਿਕ ਐਸਿਡ ਦੇ ਪ੍ਰਭਾਵਾਂ ਨੂੰ ਬੇਅਸਰ ਕਰਦਾ ਹੈ।
ਚੈਰੀ ਵਿੱਚ ਮੌਜੂਦ ਇੱਕ ਕੁਦਰਤੀ ਐਂਟੀ-ਇੰਫਲੇਮੇਟਰੀ ਮਿਸ਼ਰਣ ਐਂਥੋਸਾਈਨਿਨ, ਇਸ ਫਲ ਨੂੰ ਯੂਰਿਕ ਐਸਿਡ ਦੇ ਪੱਧਰ ਨੂੰ ਘੱਟ ਕਰਨ ਵਿੱਚ ਬਹੁਤ ਪ੍ਰਭਾਵਸ਼ਾਲੀ ਬਣਾਉਂਦਾ ਹੈ। ਇਸ ਤੋਂ ਇਲਾਵਾ ਚੈਰੀ ਫਾਈਬਰ ਅਤੇ ਵਿਟਾਮਿਨ-ਸੀ ਦਾ ਵੀ ਉੱਚ ਸਰੋਤ ਹੈ।