ਦਿਮਾਗ ਦੇ ਕਈ ਹਿੱਸਿਆਂ 'ਚ ਕੰਬਣੀ ਅਤੇ ਦਰਦ ਮਹਿਸੂਸ ਹੋਣਾ...ਜਾਣੋ ਮਾਈਗ੍ਰੇਨ ਦੇ ਸ਼ੁਰੂਆਤੀ ਲੱਛਣਾਂ ਬਾਰੇ
ਮਾਈਗਰੇਨ ਦੇ ਲੱਛਣਾਂ ਬਾਰੇ ਹੈਲਥਸ਼ੌਟਸ ਨਾਲ ਗੱਲਬਾਤ ਕਰਦਿਆਂ ਨਿਊਰੋਲੋਜਿਸਟ ਡਾ: ਪ੍ਰਦਿਊਮਨ ਓਕ ਨੇ ਦੱਸਿਆ ਕਿ ਇਹ ਨਿਊਰੋ ਕੰਡੀਸ਼ਨ ਇੱਕ ਗੰਭੀਰ ਹਾਲਤ ਹੈ ਜਿਸ ਦੇ ਕੇਸ ਸੰਵੇਦਨਸ਼ੀਲ ਹੋ ਸਕਦੇ ਹਨ। ਮਾਹਿਰਾਂ ਅਨੁਸਾਰ ਭਾਰਤ ਵਿੱਚ ਵੀ ਮਾਈਗ੍ਰੇਨ ਇੱਕ ਸਰਗਰਮ ਬਿਮਾਰੀ ਹੈ, ਜੋ ਵੱਡੀ ਆਬਾਦੀ ਨੂੰ ਪ੍ਰਭਾਵਿਤ ਕਰ ਰਹੀ ਹੈ।
Download ABP Live App and Watch All Latest Videos
View In Appਜੇਕਰ ਤੁਹਾਨੂੰ ਵਾਰ-ਵਾਰ ਗੁੱਸਾ ਆਉਂਦਾ ਹੈ, ਚਿੜਚਿੜਾਪਨ ਮਹਿਸੂਸ ਹੁੰਦਾ ਹੈ ਤਾਂ ਇਹ ਮਾਈਗ੍ਰੇਨ ਦੀ ਬਿਮਾਰੀ ਦਾ ਲੱਛਣ ਹੋ ਸਕਦਾ ਹੈ। ਸਿਰ ਦਰਦ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਲਾਂ ਵੀ ਮਰੀਜ਼ ਅਜਿਹਾ ਮਹਿਸੂਸ ਕਰਦੇ ਹਨ। ਕੁਝ ਲੋਕਾਂ ਵਿੱਚ ਖੁਸ਼ੀ ਅਤੇ ਉਦਾਸੀ ਵਿੱਚ ਉਤਰਾਅ-ਚੜ੍ਹਾਅ ਵੀ ਹੁੰਦੇ ਹਨ, ਜੋ ਮਾਈਗ੍ਰੇਨ ਦੀ ਨਿਸ਼ਾਨੀ ਹੈ।
ਗਰਦਨ ਵਿੱਚ ਬੇਅਰਾਮੀ ਅਤੇ ਮੋਢਿਆਂ ਵਿੱਚ ਅਕੜਾਅ ਵੀ ਮਾਈਗ੍ਰੇਨ ਦੇ ਲੱਛਣ ਹਨ। ਕੁਝ ਲੋਕ ਬਿਨਾਂ ਦਰਦ ਦੇ ਵੀ ਗਰਦਨ 'ਚ ਇਹ ਸਮੱਸਿਆ ਮਹਿਸੂਸ ਕਰ ਸਕਦੇ ਹਨ ਪਰ ਇਸ ਨੂੰ ਨਜ਼ਰਅੰਦਾਜ਼ ਕਰਨਾ ਠੀਕ ਨਹੀਂ ਹੈ। ਕਈ ਅਧਿਐਨਾਂ ਨੇ ਗਰਦਨ ਦੀਆਂ ਸਮੱਸਿਆਵਾਂ ਨੂੰ ਮਾਈਗਰੇਨ ਨਾਲ ਵੀ ਜੋੜਿਆ ਹੈ।
ਮਾਈਗਰੇਨ ਦੇ ਸ਼ੁਰੂਆਤੀ ਲੱਛਣਾਂ ਵਿੱਚ ਥਕਾਵਟ ਵੀ ਸ਼ਾਮਲ ਹੈ। ਕੁਝ ਲੋਕ ਆਮ ਨਾਲੋਂ ਜ਼ਿਆਦਾ ਥਕਾਵਟ ਮਹਿਸੂਸ ਕਰਦੇ ਹਨ, ਖਾਸ ਤੌਰ 'ਤੇ ਔਰਤਾਂ ਇਸ ਦਾ ਜ਼ਿਆਦਾ ਅਨੁਭਵ ਕਰਦੀਆਂ ਹਨ। ਮਾਈਗ੍ਰੇਨ ਦੇ ਮਰੀਜ਼ ਦਿਨ ਵਿੱਚ ਕਈ ਵਾਰੀ ਉਬਾਸੀ ਲੈਂਦੇ ਰਹਿੰਦੇ ਹਨ, ਜੋ ਮਾਈਗ੍ਰੇਨ ਦੇ ਸ਼ੁਰੂਆਤੀ ਲੱਛਣਾਂ 'ਚੋਂ ਇੱਕ ਹੈ।
ਜੇਕਰ ਤੁਸੀਂ ਵਾਰ-ਵਾਰ ਪਿਸ਼ਾਬ ਕਰਦੇ ਹੋ, ਤਾਂ ਇਹ ਵੀ ਮਾਈਗ੍ਰੇਨ ਦੀ ਨਿਸ਼ਾਨੀ ਹੈ। ਉਂਝ ਤਾਂ ਵਾਰ-ਵਾਰ ਪਿਸ਼ਾਬ ਆਉਣਾ ਵੀ ਸ਼ੂਗਰ ਦੀ ਨਿਸ਼ਾਨੀ ਹੈ ਪਰ ਪਿਸ਼ਾਬ ਕਰਨ ਦੀਆਂ ਆਦਤਾਂ 'ਚ ਬਦਲਾਅ ਹਾਰਮੋਨਲ ਬਦਲਾਅ ਦਾ ਕਾਰਨ ਬਣਦਾ ਹੈ, ਜੋ ਮਾਈਗ੍ਰੇਨ ਦਾ ਕਾਰਨ ਬਣਦਾ ਹੈ।
ਮਾਈਗ੍ਰੇਨ ਦੇ ਮਰੀਜ਼ਾਂ ਨੂੰ ਭੁੱਖ ਦੀ ਸਮੱਸਿਆ ਹੋ ਸਕਦੀ ਹੈ। ਕੁਝ ਲੋਕਾਂ ਨੂੰ ਮਠਿਆਈਆਂ ਦੀ ਵੀ ਜ਼ਿਆਦਾ ਲਾਲਸਾ ਹੁੰਦੀ ਹੈ, ਜੋ ਮਾਈਗ੍ਰੇਨ ਦੇ ਮਰੀਜ਼ਾਂ ਵਿੱਚ ਜ਼ਿਆਦਾ ਹੁੰਦੀ ਹੈ। ਰਿਪੋਰਟ ਮੁਤਾਬਕ ਖਾਣਾ ਖਾਣ ਤੋਂ ਬਾਅਦ ਵੀ ਜ਼ਿਆਦਾ ਖਾਣ ਦੀ ਇੱਛਾ ਮਹਿਸੂਸ ਕਰਨਾ ਜਾਂ ਦਿਨ 'ਚ ਵਾਰ-ਵਾਰ ਭੁੱਖ ਲੱਗਣੀ ਵੀ ਮਾਈਗ੍ਰੇਨ ਦੀ ਨਿਸ਼ਾਨੀ ਹੋ ਸਕਦੀ ਹੈ।