Health Tips: ਦੁੱਧ ਨਾ ਪੀਣ ਵਾਲਿਆਂ ਲਈ ਵੱਡੀ ਖਬਰ! ਇਨ੍ਹਾਂ ਚੀਜ਼ਾਂ ਨਾਲ ਕਰੋ ਤੱਤਾਂ ਦੀ ਘਾਟ ਪੂਰੀ
ਗੁੜ- ਗੁੜ 'ਚ ਭਰਪੂਰ ਮਾਤਰਾ 'ਚ ਕੈਲਸ਼ੀਅਮ ਹੁੰਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਕੈਲਸ਼ੀਅਮ ਦੇ ਨਾਂ 'ਤੇ ਗੁੜ ਹੀ ਖਾਂਦੇ ਰਹੋ। ਭੋਜਨ ਨੂੰ ਖਾਣ ਤੋਂ ਬਾਅਦ ਤੁਸੀਂ ਗੁੜ ਖਾ ਸਕਦੇ ਹੋ।
Download ABP Live App and Watch All Latest Videos
View In Appਪਪੀਤਾ- ਪਪੀਤੇ 'ਚ ਵੀ ਕੈਲਸ਼ੀਅਮ ਦੀ ਚੰਗੀ ਮਾਤਰਾ ਹੁੰਦੀ ਹੈ। ਰੋਜ਼ਾਨਾ ਖਾਣ ਨਾਲ ਕੈਲਸ਼ੀਅਮ ਦੀ ਘਾਟ ਪੂਰੀ ਹੁੰਦੀ ਹੈ।
ਨਟਸ- ਅਖਰੋਟ, ਬਦਾਮ, ਪਿਸਤਾ, ਚਿਲਗ਼ੋਜ਼ਾ ਤੇ ਕਾਜੂ ਇਹ ਸਾਰੇ ਵੀ ਖਾਣ 'ਚ ਸੁਆਦ ਹੁੰਦੇ ਹਨ। ਇਨ੍ਹਾਂ 'ਚ ਕੈਲਸ਼ੀਅਮ ਭਰਪੂਰ ਮਾਤਰਾ 'ਚ ਹੁੰਦਾ ਹੈ। ਇਨ੍ਹਾਂ ਦੀ ਵਰਤੋਂ ਕਰਨ ਨਾਲ ਹੱਡੀਆਂ 'ਚ ਤਾਕਤ ਆਉਂਦੀ ਹੈ।
ਮਟਰ, ਮਸੂਰ ਦੀ ਦਾਲ- ਦਾਲਾਂ ਨੂੰ ਪ੍ਰੋਟੀਨ ਦਾ ਸਰੋਤ ਮੰਨਿਆ ਜਾਂਦਾ ਹੈ। ਦਾਲਾਂ ਸਾਡੇ ਭੋਜਨ ਦਾ ਮੁੱਖ ਹਿੱਸਾ ਹਨ। ਮਟਰ ਤੇ ਮਸੂਰ ਦੀ ਦਾਲ ਵੀ ਕੈਲਸ਼ੀਅਮ ਨਾਲ ਭਰਪੂਰ ਹੁੰਦੀਆਂ ਹਨ। ਇਸ ਨੂੰ ਬਣਾਉਣ ਵੀ ਸੌਖਾ ਹੈ ਅਤੇ ਸੁਆਦ ਵੀ ਚੰਗਾ ਹੁੰਦਾ ਹੈ।
ਮੱਛੀ- ਕੰਡੇ ਵਾਲੀ ਮੱਛੀ ਕੈਲਸ਼ੀਅਮ ਨਾਲ ਭਰਪੂਰ ਹੁੰਦੀ ਹੈ ਤੇ ਹੋਰ ਵੀ ਪੋਸ਼ਕ ਤੱਤ ਇਸ 'ਚ ਭਰਪੂਰ ਮਾਤਰਾ 'ਚ ਹੁੰਦੇ ਹਨ।
ਭਿੰਡੀ- ਭਿੰਡੀ 'ਚ ਵੀ ਕੈਲਸ਼ੀਅਮ ਅਤੇ ਹੋਰ ਤੱਤ ਪਾਏ ਜਾਂਦੇ ਹਨ। ਇਹ ਤਾਜ਼ੀ ਖਾਧੀ ਜਾਵੇ ਤਾਂ ਮਜ਼ੇਦਾਰ ਲੱਗਦੀ ਹੈ। 100 ਗਰਾਮ ਭਿੰਡੀ 'ਚ 81 ਮਿਲੀਗਰਾਮ ਕੈਲਸ਼ੀਅਮ ਹੁੰਦੀ ਹੈ।
ਅੰਜੀਰ- ਕੀ ਤੁਸੀਂ ਅੰਜੀਰ ਦਾ ਸੁਆਦ ਕਦੀ ਚੱਖਿਆ ਹੈ? ਇਹ ਖਾਣ 'ਚ ਬਹੁਤ ਹੀ ਮਜ਼ੇਦਾਰ ਹੁੰਦੀ ਹੈ। ਇਸ 'ਚ ਪੋਸ਼ਕ ਤੱਤ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਅੰਜੀਰ 'ਚ ਸ਼ਹਿਦ ਤੇ ਮੇਵੇ ਮਿਲਾ ਖਾਣ ਨਾਲ ਸੁਆਦ ਵੱਧ ਜਾਂਦਾ ਹੈ।
ਸੰਤਰੇ ਦਾ ਰਸ- ਸੰਤਰੇ ਦੇ ਰਸ 'ਚ ਵੀ ਵਰਤੋਂ ਕਰਨ ਨਾਲ ਹੱਡੀਆਂ ਤੇ ਦੰਦ ਸਿਹਤਮੰਦ ਰਹਿੰਦੇ ਹਨ।
ਹਰੀਆਂ ਪੱਤੇਦਾਰ ਸਬਜ਼ੀਆਂ- ਜੇਕਰ ਤੁਸੀਂ ਦੁੱਧ ਨਹੀਂ ਪੀਂਦੇ ਹੋ ਤਾਂ ਟੈਨਸ਼ਨ ਦੀ ਕੋਈ ਗੱਲ ਨਹੀਂ। ਆਪਣੇ ਭੋਜਨ 'ਚ ਹਰੀਆਂ ਸਬਜ਼ੀਆਂ ਨੂੰ ਥਾਂ ਦਿਓ। ਇਨ੍ਹਾਂ ਚੀਜ਼ਾਂ 'ਚ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਸਰ੍ਹੋਂ, ਚਾਹ, ਬਰੋਕਲੀ, ਪਾਲਕ, ਗੋਭੀ ਆਦਿ ਸਬਜ਼ੀਆਂ ਤੁਹਾਨੂੰ ਭਰਪੂਰ ਪੋਸ਼ਣ ਦੇਣਗੀਆਂ।
ਬੀਜ- ਤਿਲ ਅਤੇ ਸੂਰਜਮੁਖੀ ਬੀਜਾਂ 'ਚ ਕੈਲਸ਼ੀਅਮ ਜ਼ਰੂਰ ਹੁੰਦਾ ਹੈ। ਤਿਲ ਦੀ ਵਰਤੋਂ ਸਰੀਰ ਦੇ ਲਈ ਵਧੀਆ ਮੰਨੀ ਜਾਂਦੀ ਹੈ। ਹਾਲਾਂਕਿ ਇਸ ਦੀ ਗਰਮੀਆਂ 'ਚ ਕੁੱਝ ਵਰਤੋਂ ਕਰਨ ਦੀ ਸਲਾਹ ਨਹੀਂ ਦਿੰਦੇ ਹਨ।