ਫੁੱਲੀ ਅੱਖਾਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ 7 ਘਰੇਲੂ ਨੁਸਖੇ
ਤੁਸੀਂ ਆਪਣੀਆਂ ਅੱਖਾਂ 'ਤੇ 10 ਤੋਂ 15 ਮਿੰਟ ਲਈ ਗ੍ਰੀਨ ਟੀ ਬੈਗ ਵੀ ਰੱਖ ਸਕਦੇ ਹੋ। ਸਭ ਤੋਂ ਪਹਿਲਾਂ ਗ੍ਰੀਨ ਟੀ ਬੈਗ ਨੂੰ ਪਾਣੀ 'ਚ 3 ਤੋਂ 4 ਮਿੰਟ ਲਈ ਡੁਬੋ ਕੇ ਰੱਖੋ, ਜਦੋਂ ਇਹ ਗਿੱਲਾ ਹੋ ਜਾਵੇ ਤਾਂ ਇਸ ਨੂੰ 10 ਮਿੰਟ ਤੱਕ ਅੱਖਾਂ 'ਤੇ ਲਗਾ ਕੇ ਰੱਖੋ।
Download ABP Live App and Watch All Latest Videos
View In Appਬਦਾਮ ਦੇ ਤੇਲ ਵਿੱਚ ਮੌਜੂਦ ਐਂਟੀ-ਇੰਫਲੇਮੇਟਰੀ ਗੁਣ ਸੋਜ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ।ਇਸ ਨੂੰ ਸੋਜ ਵਾਲੀ ਥਾਂ ਉੱਤੇ ਲਗਾਓ।
ਅੱਖਾਂ ਦੇ ਆਲੇ ਦੁਆਲੇ ਸੋਜ ਨੂੰ ਪਫੀ ਆਈਜ਼ ਕਿਹਾ ਜਾਂਦਾ ਹੈ, ਜੋ ਕਿ ਬਹੁਤ ਬੁਰੀ ਲੱਗਦੀ ਹੈ, ਤੁਸੀਂ ਖੀਰੇ ਦੀ ਮਦਦ ਨਾਲ ਇਸ ਨੂੰ ਘਰ ਵਿੱਚ ਠੀਕ ਕਰ ਸਕਦੇ ਹੋ। ਖੀਰਾ ਅੱਖਾਂ ਦੇ ਆਲੇ-ਦੁਆਲੇ ਥੱਕੀਆਂ ਹੋਈਆਂ ਮਾਸਪੇਸ਼ੀਆਂ ਨੂੰ ਸ਼ਾਂਤ ਕਰਦਾ ਹੈ। ਅਜਿਹੇ 'ਚ ਖੀਰੇ ਨੂੰ ਟੁਕੜਿਆਂ 'ਚ ਕੱਟ ਕੇ 20 ਤੋਂ 30 ਮਿੰਟ ਲਈ ਫਰਿੱਜ 'ਚ ਰੱਖੋ ਅਤੇ ਅੱਖਾਂ ਦੇ ਹੇਠਾਂ ਲਗਾਓ, ਇਸ ਨਾਲ ਅੱਖਾਂ ਦੀ ਸੋਜ ਘੱਟ ਹੋ ਜਾਵੇਗੀ।
ਆਲੂ ਦੇ ਟੁਕੜੇ ਕੱਟ ਕੇ ਖੀਰੇ ਦੀ ਤਰ੍ਹਾਂ ਅੱਖਾਂ 'ਤੇ ਲਗਾ ਸਕਦੇ ਹੋ, ਇਸ ਨਾਲ ਸੋਜ ਵੀ ਘੱਟ ਹੋ ਸਕਦੀ ਹੈ।
ਅੱਖਾਂ ਦੇ ਹੇਠਾਂ ਸੋਜ ਸਰੀਰ ਵਿੱਚ ਪਾਣੀ ਦੀ ਕਮੀ ਦੇ ਕਾਰਨ ਵੀ ਹੋ ਜਾਂਦੀ ਹੈ, ਇਸ ਲਈ ਬਹੁਤ ਸਾਰਾ ਪਾਣੀ ਪੀਓ, ਇਸ ਸਮੱਸਿਆ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ।
ਨੀਂਦ ਦੀ ਕਮੀ ਦੇ ਕਾਰਨ ਅੱਖਾਂ ਵਿੱਚ ਸੋਜ ਦਿਖਾਈ ਦਿੰਦੀ ਹੈ, ਇਸ ਲਈ ਰਾਤ ਨੂੰ ਭਰਪੂਰ ਨੀਂਦ ਲੈਣ ਦੀ ਕੋਸ਼ਿਸ਼ ਕਰੋ।