Puffy eyes ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅਪਣਾਓ, ਇਹ 7 ਘਰੇਲੂ ਨੁਸਖੇ
ਨੀਂਦ ਦੀ ਕਮੀ ਦੇ ਕਾਰਨ ਅੱਖਾਂ ਵਿੱਚ ਸੋਜ ਦਿਖਾਈ ਦਿੰਦੀ ਹੈ, ਇਸ ਲਈ ਰਾਤ ਨੂੰ ਭਰਪੂਰ ਨੀਂਦ ਲੈਣ ਦੀ ਕੋਸ਼ਿਸ਼ ਕਰੋ।
Download ABP Live App and Watch All Latest Videos
View In Appਤੁਸੀਂ ਆਪਣੀਆਂ ਅੱਖਾਂ 'ਤੇ 10 ਤੋਂ 15 ਮਿੰਟ ਲਈ ਗ੍ਰੀਨ ਟੀ ਬੈਗ ਵੀ ਰੱਖ ਸਕਦੇ ਹੋ। ਸਭ ਤੋਂ ਪਹਿਲਾਂ ਗ੍ਰੀਨ ਟੀ ਬੈਗ ਨੂੰ ਪਾਣੀ 'ਚ 3 ਤੋਂ 4 ਮਿੰਟ ਲਈ ਡੁਬੋ ਕੇ ਰੱਖੋ, ਜਦੋਂ ਇਹ ਗਿੱਲਾ ਹੋ ਜਾਵੇ ਤਾਂ ਇਸ ਨੂੰ 10 ਮਿੰਟ ਤੱਕ ਅੱਖਾਂ 'ਤੇ ਲਗਾ ਕੇ ਰੱਖੋ।
ਸਰੀਰ ਵਿੱਚ ਪਾਣੀ ਦੀ ਕਮੀ ਦੇ ਕਾਰਨ ਅੱਖਾਂ ਦੇ ਹੇਠਾਂ ਸੋਜ ਵੀ ਹੋ ਜਾਂਦੀ ਹੈ, ਇਸ ਲਈ ਬਹੁਤ ਸਾਰਾ ਪਾਣੀ ਪੀਣ ਨਾਲ ਇਸ ਸਮੱਸਿਆ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ।
ਖੀਰੇ ਦੀ ਤਰ੍ਹਾਂ ਆਲੂ ਦੇ ਸਲਾਈਸ ਕੱਟ ਕੇ ਅੱਖਾਂ 'ਤੇ ਲਗਾ ਸਕਦੇ ਹੋ, ਇਸ ਨਾਲ ਸੋਜ ਘੱਟ ਹੋ ਜਾਵੇਗੀ।
ਠੰਡੇ ਪਾਣੀ ਵਿਚ ਚਮਚ ਡੁਬੋ ਕੇ ਜਾਂ ਬਰਫ਼ ਵਿਚ ਥੋੜ੍ਹੀ ਦੇਰ ਲਈ ਰੱਖ ਕੇ ਸਕਿਨ 'ਤੇ ਰੱਖਣ ਨਾਲ ਵੀ ਅੱਖਾਂ ਦੀ ਸੋਜ ਦੂਰ ਕੀਤੀ ਜਾ ਸਕਦੀ ਹੈ।
ਬਦਾਮ ਦੇ ਤੇਲ ਵਿੱਚ ਮੌਜੂਦ ਐਂਟੀ-ਇੰਫਲੇਮੇਟਰੀ ਗੁਣ ਸੋਜ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ।ਇਸ ਨੂੰ ਸੋਜ ਵਾਲੀ ਥਾਂ ਉੱਤੇ ਲਗਾਓ।
ਅੱਖਾਂ ਦੇ ਆਲੇ ਦੁਆਲੇ ਸੋਜ ਨੂੰ ਪਫੀ ਆਈਜ਼ ਕਿਹਾ ਜਾਂਦਾ ਹੈ, ਜੋ ਕਿ ਬਹੁਤ ਬੁਰੀ ਲੱਗਦੀ ਹੈ, ਤੁਸੀਂ ਖੀਰੇ ਦੀ ਮਦਦ ਨਾਲ ਇਸ ਨੂੰ ਘਰ ਵਿੱਚ ਠੀਕ ਕਰ ਸਕਦੇ ਹੋ। ਖੀਰਾ ਅੱਖਾਂ ਦੇ ਆਲੇ-ਦੁਆਲੇ ਥੱਕੀਆਂ ਹੋਈਆਂ ਮਾਸਪੇਸ਼ੀਆਂ ਨੂੰ ਸ਼ਾਂਤ ਕਰਦਾ ਹੈ। ਅਜਿਹੇ 'ਚ ਖੀਰੇ ਨੂੰ ਟੁਕੜਿਆਂ 'ਚ ਕੱਟ ਕੇ 20 ਤੋਂ 30 ਮਿੰਟ ਲਈ ਫਰਿੱਜ 'ਚ ਰੱਖੋ ਅਤੇ ਅੱਖਾਂ ਦੇ ਹੇਠਾਂ ਲਗਾਓ, ਇਸ ਨਾਲ ਅੱਖਾਂ ਦੀ ਸੋਜ ਘੱਟ ਹੋ ਜਾਵੇਗੀ।