Vitamin B12 ਦੀ ਕਮੀ ਨੂੰ ਦੂਰ ਕਰਨ ਲਈ...ਸ਼ਾਕਾਹਾਰੀ ਲੋਕ ਡਾਈਟ 'ਚ ਸ਼ਾਮਿਲ ਕਰਨ ਇਹ ਚੀਜ਼ਾਂ, ਮਿਲੇਗਾ ਫਾਇਦਾ

ਵਿਟਾਮਿਨ B12 ਸਰੀਰ ਲਈ ਇੱਕ ਬਹੁਤ ਜਰੂਰੀ ਪੋਸ਼ਕ ਤੱਤ ਹੈ, ਜੋ ਲਾਲ ਖੂਨ ਦੇ ਸੈੱਲ ਬਣਾਉਣ, ਦਿਮਾਗ ਦੇ ਸਹੀ ਕੰਮ, ਅਤੇ ਨਸਾਂ ਨੂੰ ਤੰਦਰੁਸਤ ਰੱਖਣ ਲਈ ਲੋੜੀਂਦਾ ਹੈ। ਵਿਟਾਮਿਨ ਬੀ 12 ਦੀ ਕਮੀ ਕਾਰਨ ਸਰੀਰ ਵਿੱਚ ਤਣਾਅ ਮਹਿਸੂਸ ਹੋਣ ਲੱਗਦਾ ਹੈ, ਕੰਮ ਕਰਨ ਵਿੱਚ ਮਨ ਨਹੀਂ ਲੱਗਦਾ ਅਤੇ ਸਰੀਰ ਵਿੱਚ ਕਮਜ਼ੋਰੀ ਮਹਿਸੂਸ ਹੋਣ ਲੱਗਦੀ ਹੈ।
Download ABP Live App and Watch All Latest Videos
View In App
ਵਿਟਾਮਿਨ ਬੀ12 ਬਲਕਿ ਵਿਟਾਮਿਨ ਬੀ1, ਬੀ6 ਜਾਂ ਪ੍ਰੋਟੀਨ ਅਤੇ ਖਣਿਜਾਂ ਦੀ ਕਮੀ ਨੂੰ ਪੂਰਾ ਕਰਨ ਲਈ ਪੁੰਗਰੇ ਹੋਏ ਅਨਾਜ, ਫਲ, ਸਬਜ਼ੀਆਂ ਵਰਗੇ ਸ਼ਾਕਾਹਾਰੀ ਭੋਜਨ ਖਾਂਦੇ ਹਾਂ।

ਸਵੇਰੇ 12 ਵਜੇ ਤੱਕ ਉੱਠਣ ਤੋਂ ਬਾਅਦ ਆਪਣੇ ਭਾਰ ਅਤੇ ਉਮਰ ਦੇ ਹਿਸਾਬ ਨਾਲ ਜੇਕਰ ਤੁਹਾਡਾ ਭਾਰ 70 ਕਿਲੋ ਹੈ ਤਾਂ 700 ਗ੍ਰਾਮ ਫਲ ਖਾਓ ਅਤੇ ਜੇਕਰ 80 ਕਿਲੋ ਹੈ ਤਾਂ 800 ਗ੍ਰਾਮ ਫਲ ਖਾਓ। ਤੁਹਾਡੀ ਉਮਰ ਦੇ ਹਿਸਾਬ ਨਾਲ ਜੇਕਰ ਤੁਹਾਡਾ ਪੇਟ ਸਿਹਤਮੰਦ ਹੈ ਤਾਂ ਤੁਸੀਂ 2 ਅੰਜੀਰ, 10 ਤੋਂ 15 ਕਿਸ਼ਮਿਸ਼, 2 ਤੋਂ 4 ਬਦਾਮ ਅਤੇ 50 ਗ੍ਰਾਮ ਪੁੰਗਰਦੀ ਦਾਲ ਲੈ ਸਕਦੇ ਹੋ। ਡਾਕਟਰ ਨੇ ਦੱਸਿਆ ਕਿ ਕਈ ਵਾਰ ਇਨ੍ਹਾਂ ਖੁਰਾਕਾਂ ਤੋਂ ਮਿਲਣ ਵਾਲੇ ਪੌਸ਼ਟਿਕ ਤੱਤ ਮਾਸਾਹਾਰੀ ਭੋਜਨ ਤੋਂ ਵੀ ਨਹੀਂ ਮਿਲਦੇ।
ਇਸ ਬਾਰੇ ਡਾਕਟਰਾਂ ਦਾ ਕਹਿਣਾ ਹੈ ਕਿ ਵਿਟਾਮਿਨ ਬੀ12 ਦੀ ਕਮੀ ਨੂੰ ਦੂਰ ਕਰਨ ਲਈ ਤੁਸੀਂ ਰੋਜ਼ਾਨਾ 50 ਗ੍ਰਾਮ ਪੁੰਗਰੇ ਹੋਏ ਅਨਾਜ ਜਿਵੇਂ ਛੋਲੇ, ਮੂੰਗੀ, ਮੂੰਗਫਲੀ, ਅਤੇ ਚਿੱਟੇ ਤਿਲ ਨੂੰ ਮਿਲਾ ਕੇ ਖਾ ਸਕਦੇ ਹੋ। ਇਹ ਸਰੀਰ ਨੂੰ ਪੋਸ਼ਣ ਦੇਣ ਲਈ ਵਧੀਆ ਆਹਾਰ ਹਨ।
ਵਿਟਾਮਿਨ ਬੀ 12 ਦੀ ਕਮੀ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਸਰੀਰ ਵਿੱਚ ਪੋਸ਼ਣ ਦੀ ਕਮੀ ਜਾਂ ਸਵੇਰ ਵੇਲੇ ਅਣਹੈਲਥੀ ਫੂਡ ਖਾਣਾ। ਕਈ ਵਾਰ ਗਲਤ ਰੁਟੀਨ ਅਪਨਾਉਣ ਕਾਰਨ ਇਸ ਦੀ ਕਮੀ ਹੋ ਜਾਂਦੀ ਹੈ।
ਇਸ ਲਈ, ਇਹ ਜ਼ਰੂਰੀ ਹੈ ਕਿ ਤੁਸੀਂ ਹਰ ਰੋਜ਼ ਸਹੀ ਖੁਰਾਕ ਲਓ ਅਤੇ ਆਪਣੀ ਰੁਟੀਨ ਨੂੰ ਸਿਹਤਮੰਦ ਰੱਖੋ। ਖੁਰਾਕ ਵੱਲ ਵਿਸ਼ੇਸ਼ ਧਿਆਨ ਦਿਓ। ਆਪਣੀ ਖੁਰਾਕ ਵਿਚ ਫਲ, ਸਬਜ਼ੀਆਂ ਅਤੇ ਅਨਾਜ ਨੂੰ ਹਰ ਤਰ੍ਹਾਂ ਨਾਲ ਸ਼ਾਮਲ ਕਰੋ।