ਸਾਵਧਾਨ! Printed Bills ਨੂੰ ਨੰਗੇ ਹੱਥਾਂ ਨਾਲ ਛੂਹਣਾ ਹੋ ਸਕਦਾ ਨੁਕਸਾਨਦਾਇਕ..ਦੇ ਸਕਦੇ ਹੋ ਇਨ੍ਹਾਂ ਬਿਮਾਰੀਆਂ ਨੂੰ ਸੱਦਾ
ਪ੍ਰਿਟਿੰਡ ਬਿੱਲ ਵਿੱਚ ਮੌਜੂਦ ਕੈਮੀਕਲ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਪ੍ਰਿਟਿੰਗ ਬਿੱਲ ਉਤੇ ਬਿਸਫੀਨਾਲ-ਏ(BPA) ਕੈਮੀਕਲ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਸਿਹਤ ਲਈ ਹਾਨੀਕਾਰਕ ਹੁੰਦਾ ਹੈ।
Download ABP Live App and Watch All Latest Videos
View In Appਮਾਹਿਰਾਂ ਮੁਤਾਬਕ ਪ੍ਰਿਟਿੰਡ ਬਿੱਲ ਵਿੱਚ ਬੀਪੀਏ (ਬਿਸਫੀਨਾਲ-ਏ) ਵਰਗੇ ਹਾਨੀਕਾਰਕ ਕੈਮੀਕਲ ਹੁੰਦੇ ਹਨ। ਬੀਪੀਏ ਥਰਮਲ ਪੇਪਰ ਵਿੱਚ ਇਸਤੇਮਾਲ ਕੀਤਾ ਜਾਣ ਵਾਲਾ ਇਕ ਕੈਮੀਕਲ ਹੈ ਜੋ ਬਿਲ ਦੇ ਪ੍ਰਿਟਿੰਡ ਟੈਕਸਟ ਨੂੰ ਸਪੱਸ਼ਟ ਬਣਾਏ ਰੱਖਣ ਵਿੱਚ ਮਦਦ ਕਰਦਾ ਹੈ।
ਜਦੋਂ ਅਸੀਂ ਇਸ ਬਿੱਲ ਨੂੰ ਨੰਗੇ ਹੱਥ ਛੂਹਦੇ ਹਾਂ ਤਾਂ ਬੀਪੀਏ ਆਸਾਨੀ ਨਾਲ ਸਾਡੇ ਸਰੀਰ ਅੰਦਰ ਜਾ ਸਕਦਾ ਹੈ ਅਤੇ ਇਹ ਖੂਨ ਵਿੱਚ ਮਿਲ ਕੇ ਸਿਹਤ ਉਤੇ ਮਾੜਾ ਅਸਰ ਪਾ ਸਕਦਾ ਹੈ।
ਬੀਪੀਏ ਇਕ ਇੰਡੋਕ੍ਰੇਨ ਡਿਸਰਪਟਰ ਹੈ, ਜਿਸ ਦਾ ਮਤਲਬ ਹੈ ਕਿ ਇਹ ਸਰੀਰ ਵਿੱਚ ਹਾਰਮੋਨਸ ਦੀ ਆਮ ਗਤੀਵਿਧੀ ਵਿੱਚ ਰੁਕਾਵਟ ਪੈਦਾ ਕਰ ਸਕਦਾ ਹੈ। ਹਾਰਮੋਨਲ ਅਸੰਤੁਲਨ ਨਾਲ ਸਰੀਰਕ ਅਤੇ ਮਾਨਸਿਕ ਸਮੱਸਿਆਵਾ ਜਿਸ ਤਰ੍ਹਾਂ ਕਿ ਥਕਾਨ, ਮੂਡ ਸਵਿੰਗਸ, ਭਾਰ ਵਿੱਚ ਵਾਧਾ ਜਾਂ ਕਮੀ ਅਤੇ ਦੂਜੀ ਹਾਰਮੋਨਲ ਡਿਸਆਰਡਰਸ ਪੈਦਾ ਹੋ ਸਕਦੇ ਹਨ।
ਮਾਹਿਰਾਂ ਮੁਤਾਬਕ ਕੈਮੀਕਲ ਪੁਰਸ਼ਾਂ ਅਤੇ ਔਰਤਾਂ ਦੀ ਪ੍ਰਜਣਨ ਸਮਰਥਾ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਨਾਲ ਨਾ ਸਿਰਫ ਗਰਭਧਾਰਨ ਦੀਆਂ ਸੰਭਾਵਨਾਵਾਂ ਵਿੱਚ ਕਮੀ ਆ ਸਕਦੀ ਹੈ ਬਲਕਿ ਭਵਿੱਖ ਵਿੱਚ ਪ੍ਰਜਣਨ ਸਬੰਧੀ ਸਮੱਸਿਆਵਾਂ ਖੜ੍ਹੀਆਂ ਹੋ ਸਕਦੀਆਂ ਹਨ।
ਡਾਕਟਰਾਂ ਮੁਤਾਬਕ BPA chemical ਕੁੱਝ ਪ੍ਰਕਾਰ ਦੇ ਕੈਂਸਰ ਦੇ ਖਤਰੇ ਨੂੰ ਵੀ ਵਧਾ ਸਕਦਾ ਹੈ। ਖਾਸ ਤੌਰ ਉਤੇ ਛਾਤੀ ਅਤੇ ਪ੍ਰੋਸਟੇਟ ਕੈਂਸਰ ਦੀ ਖਤਰਾ ਜ਼ਿਆਦਾ ਹੁੰਦਾ ਹੈ। ਲੰਮੇ ਸਮੇਂ ਤਕ ਬੀਪੀਏ ਦੇ ਸੰਪਰਕ ਵਿੱਚ ਰਹਿਣ ਨਾਲ ਸਰੀਰ ਵਿੱਚ ਕੋਸ਼ੀਕਾਵਾਂ ਵਿੱਚ ਅਸਾਧਾਰਣ ਵਾਧਾ ਹੋ ਸਕਦਾ ਹੈ, ਜਿਸ ਨਾਲ ਕੈਂਸਰ ਵਰਗੀ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ।