Vinegar Onion Benefits : ਜਾਣੋ ਸਿਰਕੇ ਵਾਲੇ ਪਿਆਜ਼ ਖਾਣ ਦੇ ਫਾਇਦੇ
ਲਾਲ ਪਿਆਜ਼ ਚਿੱਟੇ ਪਿਆਜ਼ ਨਾਲੋਂ ਸਿਹਤਮੰਦ ਹੁੰਦਾ ਹੈ ਅਤੇ ਜਦੋਂ ਇਸ ਨੂੰ ਸਿਰਕੇ 'ਚ ਮਿਲਾਇਆ ਜਾਂਦਾ ਹੈ ਤਾਂ ਇਸ 'ਚ ਪਹਿਲਾਂ ਤੋਂ ਮੌਜੂਦ ਵਿਟਾਮਿਨ ਅਤੇ ਖਣਿਜ ਹੋਰ ਵੱਧ ਜਾਂਦੇ ਹਨ।
Download ABP Live App and Watch All Latest Videos
View In Appਸਿਰਕੇ ਵਾਲਾ ਪਿਆਜ਼ ਖਾਣ ਨਾਲ ਪਾਚਨ ਵਿਚ ਮਦਦ ਮਿਲਦੀ ਹੈ ਕਿਉਂਕਿ ਇਸ ਵਿੱਚ ਪ੍ਰੋਬਾਇਓਟਿਕਸ ਅਤੇ ਬਹੁਤ ਸਾਰੇ ਅੰਤੜੀਆਂ ਦੇ ਅਨੁਕੂਲ ਐਨਜ਼ਾਈਮ ਹੁੰਦੇ ਹਨ।
ਕਈ ਖੋਜਾਂ ਵਿਚ ਇਹ ਵੀ ਦਿਖਾਇਆ ਗਿਆ ਹੈ ਕਿ ਪਿਆਜ਼ ਖਾਣ ਨਾਲ ਪ੍ਰੋਸਟੇਟ ਕੈਂਸਰ ਦਾ ਖ਼ਤਰਾ ਵੀ ਘੱਟ ਹੋ ਸਕਦਾ ਹੈ। ਇੰਨਾ ਹੀ ਨਹੀਂ ਪਿਆਜ਼ ਖਾਣ ਨਾਲ ਪੇਟ ਅਤੇ ਬ੍ਰੈਸਟ ਕੈਂਸਰ ਦੀ ਸੰਭਾਵਨਾ ਵੀ ਘੱਟ ਹੋ ਜਾਂਦੀ ਹੈ।
ਪਿਆਜ਼ ਵਿਚ ਐਲਿਲ ਪ੍ਰੋਪਾਈਲ ਡਾਈਸਲਫਾਈਡ ਹੁੰਦਾ ਹੈ। ਇਹ ਇੰਸੁਲਿਨ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ।
ਚਿੱਟੇ ਸਿਰਕੇ 'ਚ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਦਾ ਗੁਣ ਵੀ ਹੁੰਦਾ ਹੈ, ਇਸ ਲਈ ਇਨ੍ਹਾਂ ਦੋਵਾਂ ਦਾ ਮਿਸ਼ਰਨ ਉਨ੍ਹਾਂ ਲੋਕਾਂ ਲਈ ਵੀ ਬਹੁਤ ਲਾਭਕਾਰੀ ਹੁੰਦਾ ਹੈ, ਜਿਨ੍ਹਾਂ ਦਾ ਬਲੱਡ ਸ਼ੂਗਰ ਲੈਵਲ ਵੱਧਦਾ-ਘਟਦਾ ਰਹਿੰਦਾ ਹੈ।
ਦੱਸ ਦਈਏ ਖਰਾਬ ਕੋਲੈਸਟ੍ਰੋਲ ਨੂੰ ਘੱਟ ਕਰਨ ਵਿਚ ਵੀ ਲਾਲ ਪਿਆਜ਼ ਬਹੁਤ ਪ੍ਰਭਾਵਸ਼ਾਲੀ ਹੁੰਦੇ ਹਨ। ਕਈ ਖੋਜਾਂ ਤੋਂ ਪਤਾ ਚੱਲਦਾ ਹੈ ਕਿ ਰੋਜ਼ਾਨਾ ਸਿਰਕੇ ਵਾਲਾ ਪਿਆਜ਼ ਖਾਣ ਨਾਲ ਚੰਗੇ ਕੋਲੈਸਟ੍ਰੋਲ ਨੂੰ 30% ਤੱਕ ਵਧਾਇਆ ਜਾ ਸਕਦਾ ਹੈ।