Heart Attack: ਰਾਤ ਨੂੰ ਪੈਰਾਂ 'ਚ ਦਰਦ ਅਤੇ ਸੁੰਨ ਹੋਣਾ ਹਾਰਟ ਬਲਾਕੇਜ ਦੇ ਲੱਛਣ, ਹੋ ਸਕਦਾ ਹਾਰਟ ਅਟੈਕ
ਰਾਤ ਨੂੰ ਲੱਤਾਂ ਵਿੱਚ ਤੇਜ਼ ਦਰਦ ਅਤੇ ਸੁੰਨ ਹੋਣ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਕੋਲੈਸਟ੍ਰੋਲ ਵਧਣ ਕਰਕੇ ਤੁਹਾਡੇ ਦਿਲ ਵਿੱਚ ਬਲਾਕੇਜ ਹੋ ਗਈ ਹੋਵੇ। ਇਸ ਨੂੰ ਦਿਲ ਦੀ ਬਿਮਾਰੀ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਕੋਲੈਸਟ੍ਰੋਲ ਸਰੀਰ ਵਿੱਚ ਮੌਜੂਦ ਇੱਕ ਕਿਸਮ ਦਾ ਫੈਟ ਹੁੰਦਾ ਹੈ। ਇਹ ਦੋਵੇਂ ਸਰੀਰ ਲਈ ਜ਼ਰੂਰੀ ਵੀ ਹਨ ਅਤੇ ਖਤਰਨਾਕ ਵੀ। ਦੋ ਤਰ੍ਹਾਂ ਦੇ ਕੋਲੈਸਟ੍ਰੋਲ ਹੁੰਦੇ ਹਨ, ਬੈਡ ਅਤੇ ਗੁੱਡ।
Download ABP Live App and Watch All Latest Videos
View In Appਜਦੋਂ ਕੋਲੈਸਟ੍ਰੋਲ ਨਾੜੀਆਂ ਦੀਆਂ ਕੰਧਾਂ ਵਿੱਚ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ, ਤਾਂ ਇਸ ਨੂੰ ਕੋਲੈਸਟ੍ਰੋਲ ਬਲਾਕੇਜ ਕਿਹਾ ਜਾਂਦਾ ਹੈ। ਇਸ ਕਰਕੇ ਖੂਨ ਦੇ ਵਹਾਅ 'ਚ ਰੁਕਾਵਟ ਆਉਂਦੀ ਹੈ। ਇਹ ਰੁਕਾਵਟ ਦਿਲ, ਦਿਮਾਗ ਅਤੇ ਸਰੀਰ ਦੇ ਹੋਰ ਹਿੱਸਿਆਂ ਵਿੱਚ ਵੀ ਹੋ ਸਕਦੀ ਹੈ।
ਜਦੋਂ ਪੈਰਾਂ ਵਿੱਚ ਦਰਦ ਅਤੇ ਸੁੰਨ ਹੋਣੀ ਸ਼ੁਰੂ ਹੋ ਜਾਂਦੀ ਹੈ, ਤਾਂ ਇਹ ਕੋਲੈਸਟ੍ਰੋਲ ਦੇ ਜਮ੍ਹਾਂ ਹੋਣ ਦੀ ਨਿਸ਼ਾਨੀ ਹੈ। ਇਸ ਕਾਰਨ ਪੈਰਾਂ ਵਿੱਚ ਖੂਨ ਦਾ ਸੰਚਾਰ ਘੱਟ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਕਾਰਨ ਪੈਰਾਂ ਵਿੱਚ ਦਰਦ ਅਤੇ ਸੁੰਨ ਹੋਣਾ ਸ਼ੁਰੂ ਹੋ ਜਾਂਦਾ ਹੈ।
ਕੋਲੈਸਟ੍ਰੋਲ ਬਲਾਕੇਜ ਦੇ ਲੱਛਣ ਅਜਿਹੇ ਹੀ ਹੁੰਦੇ ਹਨ। ਜਿਵੇਂ ਕਿ ਪੈਰਾਂ ਵਿੱਚ ਠੰਢ ਲੱਗਣਾ, ਪੈਰਾਂ ਵਿੱਚ ਹੋਣ ਵਾਲੇ ਜ਼ਖ਼ਮ ਚੰਗੀ ਤਰ੍ਹਾਂ ਨਾ ਭਰਨਾ। ਲੱਤਾਂ ਦੀਆਂ ਮਾਸਪੇਸ਼ੀਆਂ ਵਿੱਚ ਹੋਣ ਵਾਲੇ ਦਰਦ।
ਕੋਲੈਸਟ੍ਰੋਲ ਬਲਾਕੇਜ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ- ਹਾਈ ਕੋਲੈਸਟ੍ਰੋਲ, ਸਮੋਕਿੰਗ, ਮੋਟਾਪਾ ਅਤੇ ਫੈਮਿਲੀ ਹਿਸਟਰੀ