Weight Loss Tips: ਡੇਸਕ ਜੌਬ ਕਾਰਨ ਵਧ ਰਿਹੈ ਭਾਰ? ਬਿਨਾਂ ਪਸੀਨਾ ਵਹਾਏ ਇਸ ਕਰੋ ਕੰਟਰੋਲ
ਜ਼ਿਆਦਾਤਰ ਲੋਕ ਜ਼ਿਆਦਾ ਦੇਰ ਤੱਕ ਬੈਠਣ ਨਾਲ ਭਾਰ ਵਧਣ ਦੀ ਸ਼ਿਕਾਇਤ ਕਰਦੇ ਹਨ। ਖਾਸ ਕਰਕੇ ਜਦੋਂ ਤੁਹਾਡੇ ਕੋਲ ਬੈਠਣ ਦਾ ਕੰਮ ਹੋਵੇ। ਜੇਕਰ ਤੁਸੀਂ ਵੀ 8 ਤੋਂ 10 ਘੰਟੇ ਦੀ ਨੌਕਰੀ ਨਾਲ ਵਧਦੇ ਭਾਰ ਤੋਂ ਪਰੇਸ਼ਾਨ ਹੋ ਤਾਂ ਬਿਨਾਂ ਪਸੀਨਾ ਵਹਾਏ ਇਨ੍ਹਾਂ ਟਿਪਸ ਨੂੰ ਅਪਣਾ ਕੇ ਆਪਣਾ ਭਾਰ ਕੰਟਰੋਲ ਕਰ ਸਕਦੇ ਹੋ।
Download ABP Live App and Watch All Latest Videos
View In Appਥੋੜ੍ਹੀ ਦੇਰ ਲਈ ਬ੍ਰੇਕ ਲਓ : ਬ੍ਰੇਕ ਤੋਂ ਸਾਡਾ ਮਤਲਬ ਖਾਣਾ-ਪੀਣਾ ਨਹੀਂ ਹੈ, ਸਗੋਂ ਤੁਸੀਂ ਹਰ ਅੱਧੇ ਘੰਟੇ ਬਾਅਦ ਆਪਣੀ ਸੀਟ ਤੋਂ ਉੱਠ ਕੇ ਥੋੜ੍ਹੀ ਜਿਹੀ ਸੈਰ ਕਰੋ। ਇਸ ਨਾਲ ਤੁਹਾਡਾ ਸਰੀਰ ਕਿਰਿਆਸ਼ੀਲ ਰਹੇਗਾ ਅਤੇ ਤੁਸੀਂ ਵੀ ਚੰਗਾ ਮਹਿਸੂਸ ਕਰੋਗੇ।
ਲੰਬੇ ਸਾਹ ਲਓ: ਦਿਲ ਅਤੇ ਦਿਮਾਗ ਨੂੰ ਫਿੱਟ ਰੱਖਣ ਲਈ ਕੰਮ ਦੇ ਵਿਚਕਾਰ ਲੰਬੇ ਸਾਹ ਲਓ। ਇਸ ਨਾਲ ਸਰੀਰ 'ਚ ਖੂਨ ਦਾ ਸੰਚਾਰ ਠੀਕ ਰਹਿੰਦਾ ਹੈ ਅਤੇ ਤੁਹਾਨੂੰ ਆਲਸ ਵੀ ਨਹੀਂ ਆਉਂਦਾ।
ਬੈਠਣ ਦੀ ਸਥਿਤੀ 'ਤੇ ਧਿਆਨ ਦਿਓ: ਕੁਰਸੀ 'ਤੇ ਕਦੇ ਵੀ ਝੁਕ ਕੇ ਨਾ ਬੈਠੋ। ਜੇਕਰ ਤੁਸੀਂ ਠੀਕ ਤਰ੍ਹਾਂ ਨਾਲ ਬੈਠਦੇ ਹੋ ਤਾਂ ਇਹ ਨਾ ਸਿਰਫ਼ ਤੁਹਾਨੂੰ ਐਕਟਿਵ ਰੱਖੇਗਾ ਸਗੋਂ ਤੁਹਾਡੇ ਢਿੱਡ ਦੀ ਚਰਬੀ ਵੀ ਨਹੀਂ ਵਧੇਗੀ।
ਘਰ ਦਾ ਬਣਿਆ ਖਾਣਾ ਬਿਹਤਰ : ਬਾਹਰ ਦਾ ਖਾਣਾ ਖਾਣ ਤੋਂ ਪਰਹੇਜ਼ ਕਰੋ, ਜੇ ਹੋ ਸਕੇ ਤਾਂ ਘਰ ਦੇ ਖਾਣੇ ਨੂੰ ਹੀ ਤਰਜੀਹ ਦਿਓ। ਬਾਹਰੀ ਭੋਜਨ ਵਿੱਚ ਤੇਲ ਹੀ ਨਹੀਂ, ਸਗੋਂ ਕੈਲੋਰੀ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ। ਆਪਣੇ ਲੰਚ ਬਾਕਸ ਵਿੱਚ ਸਿਹਤਮੰਦ ਅਤੇ ਪੌਸ਼ਟਿਕ ਭੋਜਨ ਪੈਕ ਕਰੋ। ਇਸ ਦੇ ਨਾਲ ਹੀ ਤੁਹਾਨੂੰ ਆਪਣੇ ਨਾਲ ਕੁਝ ਫਲ ਜਾਂ ਮੇਵੇ ਵੀ ਜ਼ਰੂਰ ਰੱਖਣੇ ਚਾਹੀਦੇ ਹਨ।
ਚਾਹ ਬਰੇਕ ਤੋਂ ਬਚਣ ਦੀ ਕੋਸ਼ਿਸ਼ ਕਰੋ: ਇਹ ਉਹਨਾਂ ਲੋਕਾਂ ਲਈ ਹੈ ਜੋ ਚਾਹ/ਕੌਫੀ ਦੇ ਬਹਾਨੇ ਵਾਰ-ਵਾਰ ਆਪਣੀ ਸੀਟ ਤੋਂ ਉੱਠਦੇ ਰਹਿੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਦਾ ਜ਼ਿਆਦਾ ਸੇਵਨ ਕਰਨ ਨਾਲ ਤੁਹਾਡਾ ਭਾਰ ਵੀ ਵਧ ਸਕਦਾ ਹੈ। ਇਸ ਦੀ ਬਜਾਏ, ਤੁਸੀਂ ਆਪਣੇ ਆਲਸ ਨੂੰ ਦੂਰ ਕਰਨ ਲਈ ਸਿਹਤਮੰਦ ਡਰਿੰਕਸ ਲੈ ਸਕਦੇ ਹੋ। ਇਸ ਨਾਲ ਤੁਸੀਂ ਤਾਜ਼ਗੀ ਮਹਿਸੂਸ ਕਰੋਗੇ।