ਸਟ੍ਰਿਕਟ ਡਾਈਟ ਤੇ ਘੰਟਿਆਂ ਜਿੰਮ ‘ਚ ਪਸੀਨਾ ਬਹਾਉਣ ਦੇ ਬਾਵਜੂਦ ਨਹੀਂ ਘੱਟ ਰਿਹਾ ਭਾਰ, ਤਾਂ ਨਾਂ ਕਰੋ ਇਹ ਗਲਤੀਆਂ
ਪੋਰਸ਼ਨ ਦਾ ਧਿਆਨ ਨਾ ਰੱਖਣਾ: ਭੋਜਨ ਦੌਰਾਨ ਭੋਜਨ ਦੇ ਹਿੱਸੇ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਤੁਹਾਡੀ ਪਲੇਟ ਵਿਚ ਹਰੀਆਂ ਸਬਜ਼ੀਆਂ ਦਾ ਹਿੱਸਾ 50%, 25% ਕਾਰਬੋਹਾਈਡਰੇਟ ਅਤੇ 25% ਪ੍ਰੋਟੀਨ ਹੋਣਾ ਚਾਹੀਦਾ ਹੈ।
Download ABP Live App and Watch All Latest Videos
View In Appਵਾਰ-ਵਾਰ ਭਾਰ ਚੈਕ ਕਰਨਾ: ਆਪਣੇ ਵਜਨ ਨੂੰ ਮੋਨੀਟਰ ਕਰਨਾ ਜ਼ਰੂਰੀ ਹੁੰਦਾ ਹੈ, ਪਰ ਰੋਜ਼ਾਨਾ ਭਾਰ ਨੂੰ ਮਾਪਣ ਨਾਲ, ਤੁਹਾਡਾ ਭਾਰ ਤੇਜ਼ੀ ਨਾਲ ਨਹੀਂ ਘਟੇਗਾ। ਤੁਹਾਨੂੰ 15 ਦਿਨਾਂ ਜਾਂ 1 ਮਹੀਨੇ ਬਾਅਦ ਹੀ ਭਾਰ ਤੋਲਣਾ ਚਾਹੀਦਾ ਹੈ ਭਾਵ ਕਿ ਭਾਰ ਚੈਕ ਕਰਨਾ ਚਾਹੀਦਾ ਹੈ।
ਬਹੁਤ ਜ਼ਲਦਾ-ਜ਼ਲਦੀ ਖਾਣਾ: ਇਹ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਹਰ 2 ਘੰਟੇ ਬਾਅਦ ਖਾਣਾ ਹੈ, ਤੁਹਾਨੂੰ ਉਦੋਂ ਤੱਕ ਕੁਝ ਨਹੀਂ ਖਾਣਾ ਚਾਹੀਦਾ ਜਦੋਂ ਤੱਕ ਤੁਹਾਨੂੰ ਭੁੱਖ ਨਾ ਲੱਗੇ।
ਬਹੁਤ ਘੱਟ ਖਾਣਾ: ਕੁਝ ਲੋਕ ਤੇਜ਼ੀ ਨਾਲ ਭਾਰ ਘਟਾਉਣ ਲਈ ਬਹੁਤ ਘੱਟ ਖਾਂਦੇ ਹਨ ਪਰ ਕਈ ਵਾਰ ਭੁੱਖੇ ਰਹਿਣ ਨਾਲ ਵੀ ਭਾਰ ਵਧ ਜਾਂਦਾ ਹੈ।
ਡਾਈਟ ਫੂਡ ਖਰੀਦਣ ਤੋਂ ਪਰਹੇਜ਼ ਕਰੋ: ਜੇਕਰ ਕੋਈ ਤੁਹਾਨੂੰ ਕਹਿੰਦਾ ਹੈ ਕਿ ਡਾਈਟ ਫੂਡ ਖਾਣ ਨਾਲ ਤੁਹਾਡਾ ਭਾਰ ਤੇਜ਼ੀ ਨਾਲ ਘੱਟ ਜਾਵੇਗਾ, ਤਾਂ ਇਸ ਨੂੰ ਖਰੀਦਣ ਤੋਂ ਬਚੋ, ਕਿਉਂਕਿ ਤੁਸੀਂ ਸਾਦਾ ਭੋਜਨ ਖਾ ਕੇ ਵੀ ਆਪਣਾ ਭਾਰ ਘਟਾ ਸਕਦੇ ਹੋ।
ਜ਼ਿਆਦਾ ਕਸਰਤ ਕਰਨ ਤੋਂ ਪਰਹੇਜ਼ ਕਰੋ: ਕਈ ਵਾਰ ਲੋਕ ਤੇਜ਼ੀ ਨਾਲ ਭਾਰ ਘਟਾਉਣ ਲਈ ਬਹੁਤ ਜ਼ਿਆਦਾ ਵਰਕਆਊਟ ਕਰਨਾ ਸ਼ੁਰੂ ਕਰ ਦਿੰਦੇ ਹਨ, ਪਰ ਤੁਹਾਨੂੰ ਹਮੇਸ਼ਾ ਜ਼ਿਆਦਾ ਕਸਰਤ ਕਰਨ ਤੋਂ ਬਚਣਾ ਚਾਹੀਦਾ ਹੈ। ਤੁਹਾਨੂੰ ਆਪਣੇ ਸਰੀਰ ਦੇ ਹਿਸਾਬ ਨਾਲ ਕਸਰਤ ਕਰਨੀ ਚਾਹੀਦੀ ਹੈ।
ਖਾਣਾ ਖਾਣ ਤੋਂ ਤੁਰੰਤ ਬਾਅਦ ਆਰਾਮ ਕਰਨਾ: ਖਾਣਾ ਖਾਣ ਤੋਂ ਬਾਅਦ ਆਲਸ ਆਉਣਾ ਲਾਜ਼ਮੀ ਹੁੰਦਾ ਹੈ, ਪਰ ਤੁਹਾਨੂੰ ਖਾਣਾ ਖਾਣ ਤੋਂ ਅੱਧੇ ਤੋਂ 1 ਘੰਟੇ ਤੱਕ ਲੰਮੇ ਨਹੀਂ ਪੈਣਾ ਚਾਹੀਦਾ। ਇਸ ਨਾਲ ਪੇਟ ਦੀ ਚਰਬੀ ਵਧਦੀ ਹੈ।