Weight Loss: ਭਾਰ ਘਟਾਉਣ ਲਈ ਕੀ ਬੈਸਟ, ਦਹੀਂ ਜਾਂ ਲੱਸੀ?
ਗਰਮੀ ਦੇ ਮੌਸਮ ਦੇ ਵਿੱਚ ਕੁੱਝ ਲੋਕ ਰੋਜ਼ਾਨਾ ਦਹੀਂ ਖਾਣਾ ਪਸੰਦ ਕਰਦੇ ਹਨ ਤਾਂ ਕੁਝ ਲੋਕਾਂ ਨੂੰ ਲੱਸੀ ਜ਼ਿਆਦਾ ਪਸੰਦ ਹੁੰਦੀ ਹੈ।
Download ABP Live App and Watch All Latest Videos
View In Appਜੇਕਰ ਤੁਸੀਂ ਵੀ ਇਸੇ ਦੁਚਿੱਤੀ ਵਿੱਚ ਹੋ ਕਿ ਦਹੀਂ ਜਾਂ ਲੱਸੀ ਵਧੀਆ ਹੈ ਤਾਂ ਅੱਜ ਤੁਹਾਨੂੰ ਦੱਸਾਂਗੇ ਇਸ ਰਿਪੋਰਟ ਦੇ ਵਿੱਚ। ਅੱਜ ਇਸ ਆਰਟੀਕਲ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਜੇਕਰ ਤੁਸੀਂ ਆਪਣਾ ਭਾਰ ਘਟਾਉਣ ਦੇ ਸਫ਼ਰ ਵਿੱਚ ਹੋ ਤਾਂ ਤੁਹਾਨੂੰ ਦਹੀਂ ਜਾਂ ਲੱਸੀ ਦਾ ਸੇਵਨ ਕਰਨਾ ਚਾਹੀਦਾ ਹੈ।
ਭਾਰ ਘਟਾਉਣ ਲਈ, ਲੋਕਾਂ ਨੂੰ ਅਕਸਰ ਆਪਣੀ ਖੁਰਾਕ ਵਿੱਚ ਘੱਟ ਕੈਲੋਰੀ ਵਾਲੇ ਭੋਜਨ ਨੂੰ ਸ਼ਾਮਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਅਜਿਹੇ 'ਚ ਲੋਕ ਗਰਮੀਆਂ 'ਚ ਦਹੀਂ ਅਤੇ ਲੱਸੀ ਨੂੰ ਸਭ ਤੋਂ ਫਾਇਦੇਮੰਦ ਵਿਕਲਪ ਮੰਨਦੇ ਹਨ।
ਦਹੀਂ ਦੇ ਮੁਕਾਬਲੇ ਲੱਸੀ ਵਿੱਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ, ਜਿਸ ਕਾਰਨ ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਲੱਸੀ ਇੱਕ ਬਿਹਤਰ ਵਿਕਲਪ ਹੋ ਸਕਦਾ ਹੈ।
ਜੇਕਰ ਤੁਸੀਂ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਦਹੀਂ ਖਾਣਾ ਚਾਹੀਦਾ ਹੈ।
ਲੈਕਟੋਜ਼ ਅਸਹਿਣਸ਼ੀਲ ਲੋਕਾਂ ਲਈ ਦਹੀਂ ਨੂੰ ਹਜ਼ਮ ਕਰਨਾ ਮੁਸ਼ਕਲ ਹੋ ਸਕਦਾ ਹੈ, ਅਜਿਹੀ ਸਥਿਤੀ ਵਿੱਚ ਤੁਸੀਂ ਦਹੀਂ ਦੀ ਬਜਾਏ ਲੱਸੀ ਨੂੰ ਸ਼ਾਮਲ ਕਰ ਸਕਦੇ ਹੋ ਕਿਉਂਕਿ ਇਸ ਵਿੱਚ ਆਮ ਤੌਰ 'ਤੇ ਘੱਟ ਲੈਕਟੋਜ਼ ਹੁੰਦਾ ਹੈ, ਜੋ ਚੰਗੀ ਪਾਚਨ ਦੇ ਨਾਲ ਸਮੁੱਚੀ ਸਿਹਤ ਨੂੰ ਸੁਧਾਰਦਾ ਹੈ ਅਤੇ ਭਾਰ ਘਟਾਉਣ ਵਿੱਚ ਵੀ ਮਦਦਗਾਰ ਹੁੰਦਾ ਹੈ ।