Thyroid Symptoms: ਥਾਇਰਾਇਡ ਵਧਣ ਤੋਂ ਪਹਿਲਾਂ ਸਰੀਰ 'ਚ ਹੁੰਦਾ ਖਤਰਨਾਕ ਬਦਲਾਅ, ਇਦਾਂ ਕਰ ਸਕਦੇ ਕੰਟਰੋਲ

Thyroid Problem:ਥਾਇਰਾਇਡ ਦੀ ਬਿਮਾਰੀ ਅੱਜਕੱਲ੍ਹ ਆਮ ਹੋ ਗਈ ਹੈ। ਅੱਜਕੱਲ੍ਹ ਮਾੜੀ ਖੁਰਾਕ ਅਤੇ ਜੀਵਨ ਸ਼ੈਲੀ ਕਰਕੇ ਜ਼ਿਆਦਾਤਰ ਔਰਤਾਂ ਇਸ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਰਹੀਆਂ ਹਨ।

Thyroid

1/5
ਪੂਰੀ ਦੁਨੀਆ ਵਿੱਚ ਥਾਇਰਾਇਡ ਵਰਗੀਆਂ ਗੰਭੀਰ ਬਿਮਾਰੀਆਂ ਤੇਜ਼ੀ ਨਾਲ ਵੱਧ ਰਹੀਆਂ ਹਨ। ਇਸ ਬਿਮਾਰੀ ਪ੍ਰਤੀ ਸੁਚੇਤ ਰਹਿਣਾ ਬਹੁਤ ਜ਼ਰੂਰੀ ਹੈ। ਆਮ ਤੌਰ 'ਤੇ ਜਦੋਂ ਇਹ ਬਿਮਾਰੀ ਹੁੰਦੀ ਹੈ ਤਾਂ ਸਰੀਰ 'ਤੇ ਕੁਝ ਅਜਿਹੇ ਲੱਛਣ ਨਜ਼ਰ ਆਉਂਦੇ ਹਨ। ਜਿਵੇਂ ਭਾਰ ਵਧਣਾ ਅਤੇ ਹਾਰਮੋਨਲ ਅਸੰਤੁਲਨ ਹੋਣਾ। ਹਾਰਮੋਨਲ ਅਸੰਤੁਲਨ ਹੋਣ ਕਰਕੇ ਸਰੀਰ ਵਿੱਚ ਕਈ ਸਮੱਸਿਆਵਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਥਾਇਰਾਇਡ ਗਲੈਂਡ ਇੱਕ ਤਿਤਲੀ ਵਰਗੀ ਦਿਖਾਈ ਦਿੰਦੀ ਹੈ। ਇਹ ਸਰੀਰ ਵਿੱਚ ਹਾਰਮੋਨ ਪੈਦਾ ਕਰਦੀ ਹੈ।
2/5
ਥਾਇਰਾਇਡ ਦੀ ਬਿਮਾਰੀ ਦੋ ਤਰ੍ਹਾਂ ਦੀ ਹੁੰਦੀ ਹੈ- ਹਾਈਪਰਥਾਇਰਾਇਡਿਜ਼ਮ ਅਤੇ ਹਾਈਪੋਥਾਇਰਾਇਡਿਜ਼ਮ। ਇੱਕ ਵਿੱਚ ਭਾਰ ਘੱਟ ਹੁੰਦਾ ਹੈ ਅਤੇ ਦੂਜੇ ਵਿੱਚ ਭਾਰ ਵਧਣ ਲੱਗ ਜਾਂਦਾ ਹੈ। ਦੋਵੇਂ ਮੈਡੀਕਲ ਕੰਡੀਸ਼ਨ ਨੂੰ ਚੰਗਾ ਨਹੀਂ ਮੰਨਿਆ ਜਾਂਦਾ ਹੈ।
3/5
ਥਾਇਰਾਇਡ ਹੋਣ 'ਤੇ ਸਰੀਰ 'ਚ ਅਜਿਹੇ ਲੱਛਣ ਦਿਖਾਈ ਦਿੰਦੇ ਹਨ। ਜਿਵੇਂ ਕਿ ਵਾਲਾਂ ਦਾ ਝੜਨਾ ਜਾਂ ਪਤਲਾ ਹੋਣਾ, ਅਰਾਮਦਾਇਕ ਨੀਂਦ ਨਾ ਆਉਣਾ, ਘਬਰਾਹਟ ਅਤੇ ਚਿੜਚਿੜਾਪਨ, ਬਹੁਤ ਜ਼ਿਆਦਾ ਪਸੀਨਾ ਆਉਣਾ, ਔਰਤਾਂ ਦੇ ਪੀਰੀਅਡਜ਼ ਵਿੱਚ ਅਨਿਯਮਿਤਤਾ, ਹੱਥਾਂ-ਪੈਰਾਂ ਦਾ ਕੰਬਣਾ, ਹਾਰਟ-ਬੀਟ ਤੇਜ਼ ਹੋਣਾ, ਬਹੁਤ ਜ਼ਿਆਦਾ ਭੁੱਖ ਲੱਗਣਾ, ਭਾਰ ਘੱਟ ਹੋਣਾ, ਮਾਸਪੇਸ਼ੀਆਂ ਵਿੱਚ ਦਰਦ ਅਤੇ ਸਰੀਰ ਦੀ ਕਮਜ਼ੋਰੀ।
4/5
ਥਾਇਰਾਇਡ ਦੀ ਬਿਮਾਰੀ 'ਚ ਨਾਰੀਅਲ ਪਾਣੀ ਪੀਣਾ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਮੈਟਾਬੋਲਿਜ਼ਮ ਨੂੰ ਬੂਸਟ ਕਰਦਾ ਹੈ ਤਾਂ ਜੋ ਥਾਇਰਾਇਡ ਗਲੈਂਡ ਠੀਕ ਰਹੇ।
5/5
ਜਿਹੜੇ ਲੋਕ ਥਾਇਰਾਇਡ ਦੀ ਬਿਮਾਰੀ ਤੋਂ ਪੀੜਤ ਹਨ, ਉਨ੍ਹਾਂ ਨੂੰ ਆਪਣੀ ਖੁਰਾਕ 'ਚ ਆਇਓਡੀਨ ਸ਼ਾਮਲ ਨਹੀਂ ਕਰਨਾ ਚਾਹੀਦਾ ਹੈ। ਇਸ ਨਾਲ ਥਾਇਰਾਇਡ ਗਲੈਂਡ 'ਤੇ ਬੁਰਾ ਪ੍ਰਭਾਵ ਪੈਂਦਾ ਹੈ।
Sponsored Links by Taboola