Health: ਫੈਟੀ ਲੀਵਰ ਹੋਣ ਤੋਂ ਪਹਿਲਾਂ ਸਰੀਰ 'ਚ ਨਜ਼ਰ ਆਉਂਦੇ ਆਹ ਲੱਛਣ, ਅਚਾਨਕ ਸਿਹਤ ਹੁੰਦੀ ਖਰਾਬ
ਅੱਜਕੱਲ੍ਹ ਦੀ ਭੱਜਦੌੜ ਵਾਲੀ ਗੈਰ-ਸਿਹਤਮੰਦ ਜੀਵਨ ਸ਼ੈਲੀ ਕਰਕੇ ਲੀਵਰ 'ਤੇ ਬੁਰਾ ਅਸਰ ਪੈਂਦਾ ਹੈ। ਇਸ ਕਰਕੇ ਫੈਟੀ ਲੀਵਰ ਦੀ ਗੰਭੀਰ ਬਿਮਾਰੀ ਹੁੰਦੀ ਹੈ। ਇਨ੍ਹੀਂ ਦਿਨੀਂ ਫੈਟੀ ਲਿਵਰ ਦੀ ਬਿਮਾਰੀ ਤੇਜ਼ੀ ਨਾਲ ਵੱਧ ਰਹੀ ਹੈ। ਇਹ ਬਿਮਾਰੀ ਅਕਸਰ ਸ਼ਰਾਬ ਪੀਣ ਨਾਲ ਹੁੰਦੀ ਹੈ ਪਰ ਅੱਜਕੱਲ੍ਹ ਨਾਨ-ਅਲਕੋਹਲ ਫੈਟੀ ਲਿਵਰ ਵੀ ਹੁੰਦਾ ਹੈ। ਜਿਸ ਦਾ ਸਿਹਤ 'ਤੇ ਬੁਰਾ ਅਸਰ ਪੈਂਦਾ ਹੈ।
Download ABP Live App and Watch All Latest Videos
View In Appਫੈਟੀ ਲਿਵਰ ਦੇ ਸ਼ੁਰੂਆਤੀ ਲੱਛਣ ਸਰੀਰ 'ਤੇ ਨਜ਼ਰ ਆਉਂਦੇ ਹਨ। ਥਕਾਵਟ ਜਾਂ ਪੇਟ ਦੇ ਸੱਜੇ ਪਾਸੇ ਹਲਕਾ ਜਿਹਾ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਇਨ੍ਹਾਂ ਬਿਮਾਰੀਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਫੈਟੀ ਲਿਵਰ ਦੇ ਕਈ ਕਾਰਨ ਹੋ ਸਕਦੇ ਹਨ। ਲਿਵਰ ਫਾਈਬਰੋਸਿਸ (ਲਿਵਰ ਦਾ ਸਖ਼ਤ ਹੋਣਾ), ਸਿਰੋਸਿਸ (ਲਿਵਰ ਦਾ ਖਰਾਬ ਹੋ ਜਾਣਾ) ਜਿਸ ਕਾਰਨ ਲਿਵਰ ਦੇ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ।
ਜੇਕਰ ਤੁਸੀਂ ਫੈਟੀ ਲਿਵਰ ਤੋਂ ਬਚਣਾ ਚਾਹੁੰਦੇ ਹੋ, ਤਾਂ ਆਪਣੀ ਜੀਵਨ ਸ਼ੈਲੀ ਨੂੰ ਸਹੀ ਢੰਗ ਨਾਲ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ। ਇਸ ਕਾਰਨ ਬੈਲੇਂਸ ਡਾਈਟ, ਕਸਰਤ, ਭਾਰ ਘਟਾਉਣਾ ਅਤੇ ਸ਼ਰਾਬ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਜੇਕਰ ਸਰੀਰ 'ਤੇ ਫੈਟੀ ਲਿਵਰ ਦੇ ਲੱਛਣ ਨਜ਼ਰ ਆਉਣ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ, ਨਹੀਂ ਤਾਂ ਇਹ ਗੰਭੀਰ ਬੀਮਾਰੀ ਦਾ ਰੂਪ ਲੈ ਸਕਦਾ ਹੈ।