ਕੀ ਆਲੂ ਖਾਣ ਨਾਲ ਸਿਹਤ ਨੂੰ ਹੁੰਦਾ ਨੁਕਸਾਨ? ਜਾਣੋ ਕੀ ਹੈ ਖਾਣ ਦਾ ਸਹੀ ਤਰੀਕਾ
ਅਮਰੀਕਾ ਦੀ ਬੋਸਟਨ ਯੂਨੀਵਰਸਿਟੀ ਦੇ ਜਰਨਲ ਆਫ ਨਿਊਟਰੀਸ਼ਨਲ ਸਾਇੰਸ ਦੇ ਖੋਜਕਰਤਾਵਾਂ ਨੇ ਇੱਕ ਨਵੀਂ ਖੋਜ ਵਿੱਚ ਪਾਇਆ ਹੈ ਕਿ ਆਲੂ ਸਾਡੀ ਸਿਹਤ ਲਈ ਨੁਕਸਾਨਦਾਇਕ ਨਹੀਂ ਹੈ। ਆਲੂ ਸਾਡੀ ਸਿਹਤ ਨੂੰ ਕਈ ਫ਼ਾਇਦੇ ਦਿੰਦਾ ਹੈ। ਪਰ ਇਸਦੀ ਸਹੀ ਢੰਗ ਨਾਲ ਵਰਤੋਂ ਕਰਨੀ ਲਾਜ਼ਮੀ ਹੈ।
Download ABP Live App and Watch All Latest Videos
View In Appਅਮਰੀਕੀ ਖੁਰਾਕ ਸੰਬੰਧੀ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸਾਨੂੰ ਆਪਣੇ ਰੋਜ਼ਾਨਾ ਭੋਜਨ ਵਿੱਚ ਸਟਾਰਚ ਵਾਲੀਆਂ ਸਬਜ਼ੀਆਂ ਨੂੰ ਜ਼ਰੂਰੀ ਤੌਰ ‘ਤੇ ਸ਼ਾਮਿਲ ਕਰਨਾ ਚਾਹੀਦਾ ਹੈ। ਸਾਨੂੰ ਹਫ਼ਤੇ ਵਿੱਚ ਘੱਟੋ-ਘੱਟ ਪੰਜ ਕੱਪ ਸਟਾਰਚ ਵਾਲੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ। ਆਲੂਆਂ ਵੱਚ ਸਟਾਰਚ ਭਰਪੂਰ ਮਾਤਰਾਂ ਵਿੱਚ ਮੌਜੂਦ ਹੁੰਦੀ ਹੈ।
ਤੁਸੀਂ ਆਲੂਆਂ ਨੂੰ ਕਈ ਤਰੀਕਿਆਂ ਨਾਲ ਆਪਣੇ ਭੋਜਨ ਵਿੱਚ ਸ਼ਾਮਿਲ ਕਰ ਸਕਦੇ ਹੋ। ਤੁਹਾਨੂੰ ਆਲੂਆਂ ਦੇ ਨਾਲ ਹੋਰ ਬਹੁਤ ਸਾਰੀਆਂ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ। ਪਰ ਧਿਆਨ ਰਹੇ ਕਿ ਆਲੂਆਂ ਨੂੰ ਬਹੁਤੇ ਮਸਾਲਿਆਂ ਦੇ ਨਾਲ ਨਹੀਂ ਖਾਣਾ ਚਾਹੀਦਾ।
ਆਲੂ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਜਾਂ ਐਲੀਵੇਟਿਡ ਟ੍ਰਾਈਗਲਿਸਰਾਈਡਜ਼ ਆਦਿ ਸਮੱਸਿਆਵਾਂ ਦੇ ਨਾਲ ਸਿੱਧਾ ਸੰਬੰਧ ਨਹੀਂ ਰੱਖਦੇ। ਇਸ ਕਰਕੇ ਇਹ ਇਨ੍ਹਾਂ ਦੇ ਜੋਖ਼ਮ ਵਿੱਚ ਵਾਧਾ ਨਹੀਂ ਕਰਦੇ।
ਆਲੂਆਂ ਵਿੱਚ ਪੋਟਾਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਜੋ ਕਿ ਮਾਸਪੇਸ਼ੀਆਂ, ਦਿਲ ਅਤੇ ਦਿਮਾਗੀ ਪ੍ਰਣਾਲੀ ਦੇ ਬਹੁਤ ਜ਼ਰੂਰੀ ਹੁੰਦਾ ਹੈ।
ਆਲੂਆਂ ਉੱਚ ਗੁਣਵੱਤਾ ਵਾਲੇ ਕਾਰਬੋਹਾਈਡਰੇਟ ਅਤੇ ਫਾਈਬਰ ਨਾਲ ਭਰਪੂਰ ਹੁੰਦੀ ਹੈ। ਜੋ ਕਿ ਸਿਹਤ ਤੇ ਪਾਚਨ ਕਿਰਿਆ ਲਈ ਫ਼ਾਇਦੇਮੰਦ ਹਨ।