AIDS: ਕਿਉਂ ਵੱਧ ਰਹੇ HIV ਦੇ ਮਾਮਲੇ, ਕੀ ਤੁਹਾਨੂੰ ਪਤਾ ਏਡਜ਼ ਦੇ ਲੱਛਣ ਕਿਹੜੇ ਹੁੰਦੇ?
ਹਰ ਕੋਈ ਹੈਰਾਨ ਹੈ ਕਿ ਅਚਾਨਕ ਇੰਨੇ ਕੇਸ ਕਿਵੇਂ ਸਾਹਮਣੇ ਆਏ ਅਤੇ ਬਿਮਾਰੀ ਕਿਵੇਂ ਫੈਲ ਗਈ। ਇਸ ਦੇ ਨਾਲ ਹੀ, ਕੁਝ ਲੋਕ ਇਹ ਵੀ ਜਾਣਨਾ ਚਾਹੁੰਦੇ ਹਨ ਕਿ ਜਦੋਂ ਇਹ ਬਿਮਾਰੀ ਹੁੰਦੀ ਹੈ ਤਾਂ ਕੀ ਲੱਛਣ ਦਿਖਾਈ ਦਿੰਦੇ ਹਨ, ਇੱਥੇ ਕੁਝ ਅਜਿਹੇ ਸਵਾਲਾਂ ਦੇ ਜਵਾਬ ਹਨ, ਜੋ ਤੁਸੀਂ ਵੀ ਜਾਣਨਾ ਚਾਹੋਗੇ।
Download ABP Live App and Watch All Latest Videos
View In Appਇਹ ਜਾਣਨ ਤੋਂ ਪਹਿਲਾਂ ਕਿ ਤ੍ਰਿਪੁਰਾ ਵਿੱਚ ਇਹ ਬਿਮਾਰੀ ਕਿਵੇਂ ਫੈਲੀ, ਤੁਹਾਨੂੰ ਇਹ ਸਮਝਣਾ ਹੋਵੇਗਾ ਕਿ ਏਡਜ਼ ਕੀ ਹੈ? ਏਡਜ਼ ਇੱਕ ਗੰਭੀਰ ਬਿਮਾਰੀ ਹੈ। ਜੇਕਰ ਇਸ ਦਾ ਸਹੀ ਸਮੇਂ 'ਤੇ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਜਾਨਲੇਵਾ ਸਾਬਤ ਹੋ ਸਕਦਾ ਹੈ। ਇਹ HIV ਵਾਇਰਸ ਕਾਰਨ ਫੈਲਦਾ ਹੈ।
ਜੇਕਰ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਵਾਇਰਸ ਹੌਲੀ-ਹੌਲੀ ਮਰੀਜ਼ ਦੀ ਇਮਿਊਨ ਸਿਸਟਮ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਉਸ ਨੂੰ ਕਮਜ਼ੋਰ ਕਰ ਦਿੰਦਾ ਹੈ, ਜਿਸ ਕਾਰਨ ਸੰਕਰਮਿਤ ਵਿਅਕਤੀ ਦੀ ਮੌਤ ਹੋ ਸਕਦੀ ਹੈ।
ਇਸ ਦਾ ਸਹੀ ਸਮੇਂ 'ਤੇ ਇਲਾਜ ਕਰਵਾਉਣ ਲਈ, ਤੁਹਾਨੂੰ ਇਸ ਦੇ ਲੱਛਣਾਂ ਨੂੰ ਜਾਣਨ ਦੀ ਲੋੜ ਹੈ। ਤਾਂ ਜੋ ਸਰੀਰ ਵਿੱਚ ਦਿਖਾਈ ਦੇਣ ਵਾਲੇ ਬਦਲਾਅ ਨੂੰ ਸਮਝਿਆ ਜਾ ਸਕੇ।
ਏਡਜ਼ ਦੇ ਲੱਛਣ ਕੀ ਹਨ- ਜਦੋਂ ਕੋਈ ਵਿਅਕਤੀ ਸੰਕਰਮਿਤ ਹੁੰਦਾ ਹੈ, ਤਾਂ ਲੱਛਣ ਫਲੂ ਜਾਂ ਹੋਰ ਵਾਇਰਲ ਬਿਮਾਰੀਆਂ ਦੇ ਸਮਾਨ ਹੁੰਦੇ ਹਨ ਜਿਵੇਂ ਕਿ ਬੁਖਾਰ ਅਤੇ ਮਾਸਪੇਸ਼ੀ ਦਰਦ, ਸਿਰ ਦਰਦ, ਗਲੇ ਵਿੱਚ ਖਰਾਸ਼, ਰਾਤ ਨੂੰ ਪਸੀਨਾ ਆਉਂਦਾ ਹੈ, yeast infection, ਮੂੰਹ ਦੇ ਫੋੜੇ, ਸੁੱਜੀਆਂ ਹੋਈਆਂ ਗ੍ਰੰਥੀਆਂ, ਦਸਤ ।
ਹਾਲਾਂਕਿ, ਬਹੁਤ ਸਾਰੇ ਲੋਕਾਂ ਵਿੱਚ ਕੋਈ ਲੱਛਣ ਨਹੀਂ ਹੁੰਦੇ ਜਦੋਂ ਉਹ ਪਹਿਲੀ ਵਾਰ ਐੱਚਆਈਵੀ ਨਾਲ ਸੰਕਰਮਿਤ ਹੁੰਦੇ ਹਨ।
ਏਡਜ਼ ਤੋਂ ਪੀੜਤ ਲੋਕਾਂ ਦੀ ਇਮਿਊਨ ਸਿਸਟਮ ਐੱਚਆਈਵੀ ਕਾਰਨ ਖਰਾਬ ਹੋ ਜਾਂਦੀ ਹੈ। ਅਜਿਹੇ 'ਚ ਉਨ੍ਹਾਂ 'ਚ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਆਸਾਨੀ ਨਾਲ ਹੋ ਜਾਂਦੀ ਹੈ। ਜਿਸ ਕਾਰਨ ਸਰੀਰ ਦਾ ਕੋਈ ਵੀ ਅੰਗ ਆਸਾਨੀ ਨਾਲ ਪ੍ਰਭਾਵਿਤ ਹੋ ਸਕਦਾ ਹੈ। ਅਜਿਹੇ ਲੋਕਾਂ ਵਿੱਚ ਬੈਕਟੀਰੀਆ, ਵਾਇਰਲ ਅਤੇ ਫੰਗਲ ਇਨਫੈਕਸ਼ਨ ਤੇਜ਼ੀ ਨਾਲ ਹੁੰਦਾ ਹੈ।