ਪੁਰਸ਼ਾਂ ਨੂੰ ਜ਼ਿਆਦਾ ਕਿਉਂ ਹੁੰਦੀ ਸਾਹ ਸਬੰਧੀ ਬਿਮਾਰੀ? ਰਿਸਰਚ 'ਚ ਹੋਇਆ ਵੱਡਾ ਖੁਲਾਸਾ
ਵਿਗਿਆਨੀਆਂ ਦੇ ਮੁਤਾਬਕ ਪੁਰਸ਼ਾਂ ਅਤੇ ਔਰਤਾਂ ਦੇ ਨੱਕ ਦੇ ਅੰਦਰ ਪਾਏ ਜਾਣ ਵਾਲੇ ਸੂਖਮ ਜੀਵਾਂ ਦੀ ਬਣਤਰ ਵਿੱਚ ਅੰਤਰ ਹੁੰਦਾ ਹੈ। ਜਿਸਦਾ ਸਿੱਧਾ ਸਬੰਧ ਵਿਅਕਤੀ ਦੇ ਲਿੰਗ ਨਾਲ ਹੁੰਦਾ ਹੈ। ਚੀਨ ਦੇ ਇਕ ਵਿਗਿਆਨੀ ਦੀ ਖੋਜ ਤੋਂ ਪਤਾ ਲੱਗਿਆ ਹੈ ਕਿ ਨਰ ਅਤੇ ਮਾਦਾ ਦੇ ਨੱਕ ਦੇ ਅੰਦਰ ਪਾਏ ਜਾਣ ਵਾਲੇ ਸੂਖਮ ਜੀਵਾਂ ਦੀ ਬਣਤਰ ਵਿਚ ਅੰਤਰ ਹੁੰਦਾ ਹੈ।
Download ABP Live App and Watch All Latest Videos
View In Appਅਧਿਐਨ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਔਰਤਾਂ ਦੇ ਮੁਕਾਬਲੇ ਮਰਦਾਂ ਨੂੰ ਸਾਹ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ। ਕੋਵਿਡ -19 ਮਹਾਂਮਾਰੀ ਦੌਰਾਨ ਹਰ ਉਮਰ ਦੇ ਲੋਕਾਂ ਵਿੱਚ ਮਰਨ ਵਾਲਿਆਂ ਵਿੱਚ ਜ਼ਿਆਦਾ ਗਿਣਤੀ ਮਰਦਾਂ ਦੀ ਸੀ।
ਇਸ ਖੋਜ ਟੀਮ ਨੇ ਲਗਭਗ 1600 ਤੰਦਰੁਸਤ ਨੌਜਵਾਨਾਂ ਦੇ ਨੱਕ ਅਤੇ ਸਾਹ ਦੀ ਨਾਲੀ ਵਿੱਚ ਪਾਏ ਜਾਣ ਵਾਲੇ ਸੂਖਮ ਜੀਵਾਂ (ਨੇਜਲ ਬਾਓਮ) ਦਾ ਵਿਸ਼ਲੇਸ਼ਣ ਕੀਤਾ ਹੈ। ਇਸ ਦੇ ਲਈ ਸਾਲ 2018 'ਚ ਚੀਨ ਦੇ ਦੱਖਣੀ ਸ਼ਹਿਰ ਸ਼ੇਨਝੇਨ ਤੋਂ ਨਮੂਨੇ ਲਏ ਗਏ ਸਨ।
ਪੀਅਰ-ਰੀਵਿਊ ਜਰਨਲ ਜੀਨੋਮ ਬਾਇਓਲੋਜੀ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਦੇ ਅਨੁਸਾਰ, ਔਰਤਾਂ ਦੇ ਨੇਜਕ ਬਾਓਮ ਵਿੱਚ ਪੁਰਸ਼ਾਂ ਦੇ ਮੁਕਾਬਲੇ ਜ਼ਿਆਦਾ ਸਥਿਰਤਾ ਅਤੇ ਪ੍ਰਤੀਰੋਧਕ ਸ਼ਕਤੀ ਹੁੰਦੀ ਹੈ।
ਉਨ੍ਹਾਂ ਦੇ ਅਨੁਸਾਰ, ਨੱਕ ਦਾ ਛੇਦ ਇੱਕ ਗਤੀਸ਼ੀਲ ਵਾਤਾਵਰਣ ਹੈ, ਜਿਸ ਵਿੱਚ ਹਰ ਸਾਹ ਲਗਾਤਾਰ ਬਦਲਾਅ ਲਿਆਉਂਦਾ ਹੈ। ਉਸੇ ਸਮੇਂ, ਐਂਟੀਬਾਇਓਟਿਕਸ ਸਮੇਤ ਰੋਗਾਣੂਨਾਸ਼ਕ ਪਦਾਰਥ ਰੱਖਿਆਤਮਕ ਹਥਿਆਰ ਹਨ।