Winter Diet for Healthy Lifestyle : ਠੰਢ ਦੇ ਮੌਸਮ 'ਚ ਅਪਣਾਓ ਇਹ ਖਾਣ-ਪੀਣ, ਬਿਮਾਰੀਆਂ ਰਹਿਣਗੀਆਂ ਦੂਰ
ਸਰਦੀਆਂ ਵਿੱਚ ਤੁਸੀਂ ਨਾਸ਼ਤੇ ਵਿੱਚ ਸ਼ਕਰਕੰਦੀ ਦਾ ਸੇਵਨ ਕਰ ਸਕਦੇ ਹੋ। ਸ਼ਕਰਕੰਦੀ ਦਾ ਸੇਵਨ ਕਰਨ ਨਾਲ ਤੁਸੀਂ ਠੰਢ ਦੇ ਦੌਰਾਨ ਜ਼ਿਆਦਾ ਖਾਣ ਤੋਂ ਬਚ ਸਕਦੇ ਹੋ। ਇਸ ਦੇ ਲਈ ਤੁਸੀਂ ਸ਼ਕਰਕੰਦੀ ਨੂੰ ਉਬਾਲੋ ਅਤੇ ਇਸ ਵਿਚ ਕਾਲਾ ਨਮਕ ਅਤੇ ਦਾਲਚੀਨੀ ਪਾਊਡਰ ਮਿਲਾ ਕੇ ਖਾਓ। ਇਸ ਨਾਲ ਤੁਹਾਡੀ ਸਿਹਤ ਨੂੰ ਬਹੁਤ ਫਾਇਦਾ ਹੋਵੇਗਾ।
Download ABP Live App and Watch All Latest Videos
View In Appਸਵੇਰੇ ਖਾਲੀ ਪੇਟ ਲਸਣ ਦਾ ਸੇਵਨ ਕਰਨ ਨਾਲ ਰੋਗ ਪ੍ਰਤੀਰੋਧਕ ਸ਼ਕਤੀ ਵਧਦੀ ਹੈ। ਤੁਸੀਂ ਇਸ ਤੋਂ ਚੰਗੀ ਤਰ੍ਹਾਂ ਜਾਣੂ ਹੋਵੋਗੇ। ਜੇਕਰ ਤੁਸੀਂ ਸਰਦੀਆਂ ਵਿੱਚ ਆਪਣੇ ਆਪ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਲਸਣ ਦੀਆਂ ਕਲੀਆਂ ਨੂੰ ਚਬਾਓ। ਇਸ 'ਚ ਮੌਜੂਦ ਐਂਟੀਆਕਸੀਡੈਂਟ ਇਮਿਊਨਿਟੀ ਨੂੰ ਵਧਾ ਸਕਦਾ ਹੈ। ਇਹ ਤੁਹਾਨੂੰ ਇਨਫੈਕਸ਼ਨ ਤੋਂ ਵੀ ਸੁਰੱਖਿਅਤ ਰੱਖਦਾ ਹੈ।
ਅਕਸਰ ਅਸੀਂ ਮੰਨਦੇ ਹਾਂ ਕਿ ਠੰਢ ਵਿੱਚ ਦਹੀਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਪਰ ਅਜਿਹਾ ਬਿਲਕੁਲ ਵੀ ਨਹੀਂ ਹੈ। ਠੰਢ ਵਿਚ ਦਹੀਂ ਦਾ ਸੇਵਨ ਕਰਨਾ ਚਾਹੀਦਾ ਹੈ। ਇਹ ਤੁਹਾਨੂੰ ਲਗਭਗ 20 ਫੀਸਦੀ ਬਿਮਾਰੀਆਂ ਤੋਂ ਦੂਰ ਰੱਖ ਸਕਦਾ ਹੈ। ਦਹੀਂ ਵਿੱਚ ਮੌਜੂਦ ਚੰਗੇ ਬੈਕਟੀਰੀਆ ਇਨਫੈਕਸ਼ਨ ਦੇ ਖਤਰੇ ਨੂੰ ਘਟਾ ਕੇ ਤੁਹਾਨੂੰ ਠੰਢ ਵਿੱਚ ਸੁਰੱਖਿਅਤ ਰੱਖਦੇ ਹਨ।
ਠੰਢ ਵਿੱਚ ਖੱਟੇ ਫਲ ਖਾਓ। ਖੱਟੇ ਫਲਾਂ ਦਾ ਸੇਵਨ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾ ਸਕਦਾ ਹੈ। ਇਸ ਮੌਸਮ 'ਚ ਤੁਸੀਂ ਅਮਰੂਦ, ਸੰਤਰਾ, ਅੰਗੂਰ ਅਤੇ ਅਨਾਨਾਸ ਵਰਗੇ ਫਲਾਂ ਨੂੰ ਆਪਣੀ ਡਾਈਟ 'ਚ ਸ਼ਾਮਲ ਕਰ ਸਕਦੇ ਹੋ। ਇਹ ਤੁਹਾਡੀ ਇਮਿਊਨ ਪਾਵਰ ਨੂੰ ਵਧਾਉਂਦਾ ਹੈ, ਜਿਸ ਨਾਲ ਇਨਫੈਕਸ਼ਨ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ।
ਸਰਦੀਆਂ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ। ਇਸ ਮੌਸਮ ਵਿੱਚ ਸਾਨੂੰ ਆਪਣੇ ਭੋਜਨ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਤਾਂ ਜੋ ਤੁਹਾਡੀ ਇਮਿਊਨਿਟੀ ਨੂੰ ਬੂਸਟ ਕੀਤਾ ਜਾ ਸਕੇ।
ਸਰਦੀਆਂ 'ਚ ਜ਼ਿਆਦਾ ਤੋਂ ਜ਼ਿਆਦਾ ਗਰਮ ਚੀਜ਼ਾਂ ਦਾ ਸੇਵਨ ਕਰੋ, ਜਿਸ ਨਾਲ ਤੁਹਾਡਾ ਸਰੀਰ ਠੰਢ ਤੋਂ ਬਚ ਸਕਦਾ ਹੈ ਅਤੇ ਤੁਸੀਂ ਬਿਮਾਰੀਆਂ ਤੋਂ ਬਚ ਸਕਦੇ ਹੋ।