Hair Care Tips: ਸਰਦੀਆਂ 'ਚ ਇੰਝ ਕਰੋ ਵਾਲਾਂ ਦੀ ਦੇਖਭਾਲ
ਸਰਦੀਆਂ ਦੇ ਮੌਸਮ 'ਚ ਖੁਸ਼ਕੀ ਕਾਰਨ ਸਿੱਕਰੀ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰ ਜਾਂਦੀ ਹੈ। ਸਿੱਕਰੀ ਤੇ ਦੋਮੂੰਹੇ ਵਾਲਾਂ ਦੀ ਸਮੱਸਿਆ ਨਾਲ ਨਜਿੱਠਣ ਲਈ ਗਰਮ ਤੇਲ ਨਾਲ ਮਾਲਿਸ਼ ਕਾਫ਼ੀ ਲਾਭਦਾਇਕ ਸਾਬਤ ਹੁੰਦੀ ਹੈ।
Download ABP Live App and Watch All Latest Videos
View In Appਹਫ਼ਤੇ 'ਚ ਇਕ ਜਾਂ ਦੋ ਵਾਰ ਸ਼ੁੱਧ ਨਾਰੀਅਲ ਤੇਲ ਨੂੰ ਗਰਮ ਕਰ ਕੇ ਇਸ ਨੂੰ ਸਿਰ ਤੇ ਖੋਪੜੀ 'ਤੇ ਲਾਓ। ਇਸ ਤੋਂ ਬਾਅਦ ਇਕ ਤੌਲੀਏ ਨੂੰ ਗਰਮ ਪਾਣੀ 'ਚ ਡੁਬੋ ਕੇ ਨਿਚੋੜ ਲਓ ਤੇ ਗਰਮ ਤੌਲੀਏ ਨੂੰ 5 ਮਿੰਟ ਤਕ ਸਿਰ 'ਤੇ ਬੰਨ੍ਹ ਲਓ। ਇਸ ਪ੍ਰਕਿਰਿਆ ਨੂੰ 3-4 ਵਾਰ ਦੁਹਰਾ ਲਓ ਤੇ ਤੇਲ ਨੂੰ ਰਾਤ ਭਰ ਵਾਲਾਂ 'ਚ ਲੱਗਿਆ ਰਹਿਣ ਦਿਓ।
ਜੇ ਤੁਹਾਡੇ ਵਾਲਾਂ 'ਚ ਸਿੱਕਰੀ ਹੈ ਤਾਂ ਅਗਲੀ ਸਵੇਰ ਵਾਲਾਂ ਤੇ ਖੋਪੜੀ 'ਚ ਨਿੰਬੂ ਦਾ ਜੂਸ ਲਾ ਕੇ 15 ਮਿੰਟ ਬਾਅਦ ਵਾਲਾਂ ਨੂੰ ਧੋ ਲਓ। ਵਾਲਾਂ ਨੂੰ ਧੋਣ ਲਈ ਕੋਸੇ ਪਾਣੀ ਦੀ ਹੀ ਵਰਤੋਂ ਕਰੋ ਤੇ ਤੇਜ਼ ਗਰਮ ਪਾਣੀ ਦੀ ਵਰਤੋਂ ਕਦੇ ਨਾ ਕਰੋ।
ਸੈਂਪੂ ਤੋਂ ਬਾਅਦ ਪਾਣੀ ਵਾਲੇ ਮੱਘ 'ਚ ਦੋ ਚਮਚ ਸਿਰਕਾ ਪਾ ਕੇ ਵਾਲਾਂ ਨੂੰ ਚੰਗੀ ਤਰ੍ਹਾਂ ਧੋ ਲਵੋ
ਇਕ ਕੱਪ ਔਲਿਆਂ ਦਾ ਪਾਊਡਰ, ਦੋ ਚਮਚ ਅਰਿੰਡੀ ਦਾ ਤੇਲ ਤੇ ਇਕ ਅੰਡੇ ਨੂੰ ਫੈਂਟ ਕੇ ਮਿਸ਼ਰਣ ਬਣਾ ਕੇ ਇਸ ਨੂੰ ਸਿਰ ਤੇ ਵਾਲਾਂ 'ਤੇ ਅੱਧਾ ਘੰਟਾ ਲਾਉਣ ਤੋਂ ਬਾਅਦ ਵਾਲਾਂ ਨੂੰ ਕੋਸੇ ਪਾਣੀ ਨਾਲ ਧੋ ਲਓ।
ਸਰਦੀਆਂ 'ਚ ਨਾਰੀਅਲ ਤੇਲ ਤੋਂ ਇਲਾਵਾ ਬ੍ਰਹਮੀ, ਬਦਾਮ, ਤਿਲ ਆਦਿ ਕੈਮੀਕਲ ਰਹਿਤ ਤੇਲ ਵਾਲਾਂ ਲਈ ਕਾਫ਼ੀ ਫ਼ਾਇਦੇਮੰਦ ਸਾਬਤ ਹੁੰਦਾ ਹੈ।
ਦਹੀਂ ਤੇ ਨਿੰਬੂ ਦੀ ਵਰਤੋਂ ਸਰਦੀਆਂ 'ਚ ਵਾਲਾਂ ਨੂੰ ਸਿੱਕਰੀ ਤੋਂ ਛੁਟਕਾਰਾ ਦਿਵਾਉਣ 'ਚ ਅਹਿਮ ਭੂਮਿਕਾ ਅਦਾ ਕਰਦਾ ਹੈ। ਦਹੀਂ 'ਚ ਨਿੰਬੂ ਦੀਆਂ ਬੂੰਦਾਂ ਮਿਲਾ ਕੇ ਪੇਸਟ ਬਣਾ ਕੇ ਇਸ ਪੇਸਟ ਨੂੰ ਵਾਲਾਂ ਦੀਆਂ ਜੜ੍ਹਾਂ 'ਤੇ ਹੌਲੀ-ਹੌਲੀ ਲਗਾ ਕੇ ਅੱਧੇ ਘੰਟੇ ਬਾਅਦ ਕੋਸੇ ਪਾਣੀ ਨਾਲ ਧੋ ਲਵੋ।