Winters Superfood: ਸਰਦੀਆਂ ਦੇ ਮੌਸਮ 'ਚ ਬਿਮਾਰੀਆਂ ਤੋਂ ਬਚਣ ਲਈ ਹੁਣ ਤੋਂ ਹੀ ਖਾਣੇ ਸ਼ੁਰੂ ਕਰ ਦਿਓ ਇਹ 10 ਸੁਪਰਫੂਡ
ਚੁਕੰਦਰ: ਚੁਕੰਦਰ ਨੂੰ ਇਸ ਦੇ ਫਾਇਦੇਮੰਦ ਤੱਤਾਂ ਕਾਰਨ ਸੁਪਰਫੂਡ ਵੀ ਕਿਹਾ ਜਾਂਦਾ ਹੈ। ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣ ਦੇ ਨਾਲ-ਨਾਲ ਇਹ ਮਾਸਪੇਸ਼ੀਆਂ ਦੀ ਮਜ਼ਬੂਤੀ, ਦਿਮਾਗੀ ਕਮਜ਼ੋਰੀ ਅਤੇ ਭਾਰ ਘਟਾਉਣ ਲਈ ਵੀ ਚੰਗਾ ਮੰਨਿਆ ਜਾਂਦਾ ਹੈ। ਇਸ ਵਿੱਚ ਮੌਜੂਦ ਫੋਲੇਟ, ਪੋਟਾਸ਼ੀਅਮ ਅਤੇ ਬੀਟਾ ਕੈਰੋਟੀਨ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ।
Download ABP Live App and Watch All Latest Videos
View In Appਅਨਾਰ: ਅਨਾਰ 'ਚ ਪੋਲੀਫੇਨੋਲ ਭਰਪੂਰ ਮਾਤਰਾ 'ਚ ਹੁੰਦਾ ਹੈ। ਮਾਹਿਰਾਂ ਦਾ ਦਾਅਵਾ ਹੈ ਕਿ ਇਹ ਸਾਡੇ ਦਿਲ ਦੀ ਸਿਹਤ ਅਤੇ ਇਨਫੈਕਸ਼ਨ ਨਾਲ ਲੜਨ ਦੇ ਨਾਲ-ਨਾਲ ਯਾਦਦਾਸ਼ਤ ਨੂੰ ਵੀ ਬਰਕਰਾਰ ਰੱਖਦਾ ਹੈ। ਇਸ ਤੋਂ ਇਲਾਵਾ ਅਨਾਰ ਨੂੰ ਡਾਇਬਟੀਜ਼ ਵਿਚ ਵੀ ਬਹੁਤ ਫਾਇਦੇਮੰਦ ਦੱਸਿਆ ਜਾਂਦਾ ਹੈ।
ਅਦਰਕ: ਅਦਰਕ 'ਚ ਮੌਜੂਦ ਔਸ਼ਧੀ ਗੁਣ ਸਾਨੂੰ ਸਰਦੀਆਂ 'ਚ ਫੈਲਣ ਵਾਲੇ ਵਾਇਰਸ ਤੋਂ ਬਚਾਉਂਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਅਦਰਕ ਦੀ ਵਰਤੋਂ ਸਦੀਆਂ ਤੋਂ ਪਾਚਨ, ਪੇਟ ਖਰਾਬ ਹੋਣ ਤੇ ਇਮਿਊਨ ਸਿਸਟਮ ਨੂੰ ਵਧਾਉਣ ਲਈ ਕੀਤੀ ਜਾਂਦੀ ਰਹੀ ਹੈ। ਇਸ ਦੇ ਐਂਟੀ-ਇੰਫਲੇਮੇਟਰੀ ਗੁਣ ਐਲਰਜੀ 'ਤੇ ਵਧੀਆ ਕੰਮ ਕਰਦੇ ਹਨ।
ਸੇਬ: ਸੇਬ ਵਿਟਾਮਿਨ-ਸੀ ਦਾ ਚੰਗਾ ਸਰੋਤ ਹੈ, ਜਿਸ ਨੂੰ ਸਰਦੀਆਂ ਦੇ ਮੌਸਮ 'ਚ ਖਾਣ ਨਾਲ ਇਮਿਊਨ ਸਿਸਟਮ ਵਧੀਆ ਰਹਿੰਦਾ ਹੈ। ਇਸ 'ਚ ਮੌਜੂਦ ਪਾਣੀ 'ਚ ਘੁਲਣਸ਼ੀਲ ਫਾਈਬਰ ਪੈਕਟਿਨ ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਕਰਨ 'ਚ ਵੀ ਮਦਦਗਾਰ ਹੁੰਦਾ ਹੈ। ਸੇਬ ਨੂੰ ਇਸ ਦੇ ਛਿਲਕੇ ਦੇ ਨਾਲ ਖਾਣਾ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦੇ ਛਿਲਕੇ ਵਿੱਚ ਹੀ ਜ਼ਿਆਦਾ ਫਾਈਬਰ ਅਤੇ ਫਾਈਟੋਨਿਊਟ੍ਰੀਐਂਟਸ ਹੁੰਦੇ ਹਨ।
ਕੱਦੂ: ਠੰਢ ਦੇ ਮੌਸਮ 'ਚ ਕੱਦੂ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਵਿੱਚ ਫਾਈਬਰ, ਮੈਗਨੀਸ਼ੀਅਮ, ਬੀਟਾ ਕੈਰੋਟੀਨ ਤੇ ਵਿਟਾਮਿਨ-ਸੀ, ਬੀ6 ਹੁੰਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਸਰਦੀਆਂ ਵਿੱਚ ਕੱਦੂ ਖਾਣ ਨਾਲ ਸਾਡੇ ਸਰੀਰ ਦਾ ਬਲੱਡ ਪ੍ਰੈਸ਼ਰ ਤੇ ਕੋਲੈਸਟ੍ਰਾਲ ਲੈਵਲ ਕੰਟਰੋਲ ਵਿੱਚ ਰਹਿੰਦਾ ਹੈ।
ਐਵੋਕੈਡੋ: ਐਵੋਕਾਡੋ ਓਮੇਗਾ-3, ਵਿਟਾਮਿਨ-ਬੀ, ਵਿਟਾਮਿਨ-ਬੀ6, ਵਿਟਾਮਿਨ-ਈ, ਵਿਟਾਮਿਨ-ਸੀ-ਵਿਟਾਮਿਨ-ਕੇ ਤੱਤ ਜਿਵੇਂ ਪੈਂਟੋਥੇਨਿਕ ਐਸਿਡ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਪਾਏ ਜਾਂਦੇ ਹਨ। ਇੱਕ ਅਧਿਐਨ ਮੁਤਾਬਕ, ਐਵੋਕੈਡੋ ਭਾਰ ਘਟਾਉਣ ਅਤੇ ਅੰਤੜੀਆਂ ਦੇ ਲਿਹਾਜ਼ ਨਾਲ ਬਹੁਤ ਫਾਇਦੇਮੰਦ ਹੈ।
ਕੇਲਾ: ਪੋਟਾਸ਼ੀਅਮ ਨਾਲ ਭਰਪੂਰ, ਕੇਲਾ ਸਰੀਰ ਤੋਂ ਸੋਡੀਅਮ ਦੀ ਵਾਧੂ ਮਾਤਰਾ ਨੂੰ ਬਾਹਰ ਕੱਢ ਕੇ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦਾ ਕੰਮ ਕਰਦਾ ਹੈ। ਫੋਲੇਟ ਦਾ ਚੰਗਾ ਸਰੋਤ ਹੋਣ ਦੇ ਨਾਲ ਇਹ ਗਰਭਵਤੀ ਔਰਤਾਂ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਸਰਦੀਆਂ 'ਚ ਤੁਸੀਂ ਪਾਲਕ ਵਰਗੀਆਂ ਚੀਜ਼ਾਂ ਦੀ ਥਾਂ ਇਸ ਦੀ ਵਰਤੋਂ ਕਰ ਸਕਦੇ ਹੋ।
ਖੱਟੇ ਫਲ: ਖੱਟੇ ਫਲ ਵਿਟਾਮਿਨ-ਸੀ ਦਾ ਸਭ ਤੋਂ ਵਧੀਆ ਸਰੋਤ ਮੰਨੇ ਜਾਂਦੇ ਹਨ। ਜ਼ੁਕਾਮ ਜਾਂ ਫਲੂ ਦੇ ਮੌਸਮ 'ਚ ਇਨ੍ਹਾਂ ਨੂੰ ਖਾਣ ਨਾਲ ਬਹੁਤ ਫਾਇਦਾ ਹੁੰਦਾ ਹੈ। ਸੰਤਰੇ, ਅੰਗੂਰ ਅਤੇ ਨਿੰਬੂ ਵਰਗੇ ਖੱਟੇ ਫਲਾਂ ਵਿੱਚ ਮੌਜੂਦ ਖਣਿਜ ਅਤੇ ਫਾਈਟੋਕੈਮੀਕਲਸ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦੇ ਖ਼ਤਰੇ ਨੂੰ ਵੀ ਘਟਾਉਂਦੇ ਹਨ।
ਬਰੋਕਲੀ: ਸੇਬ ਦੀ ਤਰ੍ਹਾਂ ਬਰੋਕਲੀ ਨੂੰ ਵੀ ਵਿਟਾਮਿਨ-ਸੀ ਦਾ ਵਧੀਆ ਸਰੋਤ ਮੰਨਿਆ ਜਾਂਦਾ ਹੈ। ਇੱਕ ਕੱਪ ਬਰੋਕਲੀ ਵਿਟਾਮਿਨ ਸੀ ਦੀ ਰੋਜ਼ਾਨਾ ਲੋੜ ਨੂੰ ਪੂਰਾ ਕਰ ਸਕਦੀ ਹੈ। ਇਸ ਵਿਚ ਕੈਂਸਰ ਨਾਲ ਲੜਨ ਵਾਲੇ ਪੋਸ਼ਕ ਤੱਤ ਵੀ ਹੁੰਦੇ ਹਨ।
ਸ਼ਕਰਕੰਦੀ: ਸ਼ਕਰਕੰਦੀ ਵੀ ਸ਼ੂਗਰ ਲਈ ਜ਼ਰੂਰੀ ਕਾਰਬੋਹਾਈਡਰੇਟਾਂ ਚੋਂ ਇੱਕ ਹੈ। ਇੱਕ ਸ਼ਕਰਕੰਦੀ ਵਿੱਚ 4 ਗ੍ਰਾਮ ਫਾਈਬਰ ਅਤੇ ਵਿਟਾਮਿਨ ਸੀ ਹੁੰਦਾ ਹੈ। ਇਸ ਵਿੱਚ ਮੌਜੂਦ ਬੀਟਾ-ਕੈਰੋਟੀਨ ਐਂਟੀਆਕਸੀਡੈਂਟ ਫ੍ਰੀ ਰੈਡੀਕਲ ਨੁਕਸਾਨ ਅਤੇ ਸੋਜ ਤੋਂ ਵੀ ਬਚਾਉਂਦਾ ਹੈ।