Health News: ਔਰਤਾਂ ਪ੍ਰੈਗਨੈਂਸੀ ‘ਚ ਭੁੱਲਕੇ ਵੀ ਨਾ ਖਾਣ ਇਹ ਵਾਲੇ ਫਲ, ਸਿਹਤ ਲਈ ਨੁਕਸਾਨਦਾਇਕ
ਕੁੱਝ ਅਜਿਹੇ ਫਲ ਹੁੰਦੇ ਹਨ ਜਿਨ੍ਹਾਂ ਨੂੰ ਪ੍ਰੈਗਨੈਂਸੀ ਦੇ ਦੌਰਾਨ ਖਾਣ ਦੀ ਮਨਾਹੀ ਹੁੰਦੀ ਹੈ। ਪਪੀਤੇ ਬਾਰੇ ਤਾਂ ਤੁਸੀਂ ਸੁਣਿਆ ਹੀ ਹੋਵੇਗਾ, ਪਰ ਕੁੱਝ ਹੋਰ ਫਲ ਵੀ ਹਨ ਜਿਨ੍ਹਾਂ ਨੂੰ ਇਸ ਅਵਸਥਾ ਦੇ ਵਿੱਚ ਖਾਣਾ ਨਹੀਂ ਚਾਹੀਦਾ ਹੈ।
Download ABP Live App and Watch All Latest Videos
View In Appਕਈ ਵਾਰ ਸਥਿਤੀ ਇੰਨੀ ਵਿਗੜ ਜਾਂਦੀ ਹੈ ਕਿ ਮਿਸਕੈਰੇਜ ਵੀ ਹੋ ਸਕਦਾ ਹੈ। ਅਜਿਹੇ ਵਿਚ ਜੇਕਰ ਤੁਸੀਂ ਪ੍ਰੈਗਨੈਂਟ ਹੋ ਤਾਂ ਇਹ ਫਲ ਖਾਣ ਤੋਂ ਜ਼ਰੂਰ ਬਚੋ।
ਪਪੀਤੇ ਦੀ ਤਾਸੀਰ ਗਰਮ ਹੁੰਦੀ ਹੈ। ਇਸ ਲਈ ਗਰਭਵਤੀ ਔਰਤਾਂ ਨੂੰ ਪਪੀਤਾ ਖਾਣ ਦੀ ਸਲਾਹ ਨਹੀਂ ਦਿੱਤੀ ਜਾਂਦੀ ਹੈ।
ਪ੍ਰੈਗਨੈਂਸੀ ਵਿਚ ਅੰਤਿਮ ਤਿਮਾਹੀ ਦੌਰਾਨ ਅੰਗੂਰ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਅੰਗੂਰ ਸਰੀਰ ਵਿਚ ਗਰਮੀ ਪੈਦਾ ਕਰਨ ਲਈ ਜਾਣੇ ਜਾਂਦੇ ਹਨ ਜੋ ਮਾਂ ਤੇ ਬੱਚੇ ਦੋਵਾਂ ਲਈ ਚੰਗਾ ਨਹੀਂ ਹੈ। ਅਜਿਹੇ ਵਿਚ ਜ਼ਰੂਰੀ ਹੈ ਕਿ ਗਰਭਅਵਸਥਾ ਦੌਰਾਨ ਕਿਸੇ ਵੀ ਜਟਿਲਤਾ ਤੋਂ ਬਚਣ ਲਈ ਅੰਗੂਰ ਦਾ ਬਿਲਕੁਲ ਸੇਵਨ ਨਾ ਕਰਨ ਹੀ ਸਹੀ ਹੈ।
ਅਨਾਨਾਸ- ਗਰਭਵਤੀ ਔਰਤਾਂ ਨੂੰ ਅਨਾਨਾਸ ਨਹੀਂ ਖਾਣਾ ਚਾਹੀਦਾ। ਇਨ੍ਹਾਂ ਵਿਚ ਕੁਝ ਏਂਜਾਇਸ ਹੁੰਦੇ ਹਨ ਜੋ ਸਰਵਾਈਕਲ ਦੀ ਬਨਾਵਟ ਨੂੰ ਬਦਲ ਦਿੰਦੇ ਹਨ ਜੋ ਸਮੇਂ ਤੋਂ ਪਹਿਲਾਂ ਕਾਂਟ੍ਰੈਕਸ਼ਨ ਨੂੰ ਪ੍ਰਮੋਟ ਕਰ ਸਕਦੇ ਹਨ ਜਿਸ ਕਾਰਨ ਗਰਭਪਾਤ ਹੋਣ ਦਾ ਖਤਰਾ ਵੀ ਹੁੰਦਾ ਹੈ।
ਇਸ ਤੋਂ ਇਲਾਵਾ ਇਹ ਫਲ ਪ੍ਰੈਗਨੈਂਸੀ ਦੌਰਾਨ ਡਾਇਰੀਆ ਦੀ ਵੀ ਵਜ੍ਹਾ ਬਣ ਸਕਦਾ ਹੈ। ਜਿਸ ਕਰਕੇ ਮਾਂ ਅਤੇ ਹੋਣ ਵਾਲੇ ਬੱਚੇ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਲਈ ਕੁੱਝ ਵੀ ਖਾਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਵੋ।