World Chocolate Day: ਕੀ ਤੁਸੀਂ ਜਾਣਦੇ ਹੋ ਕਿ ਬਾਜ਼ਾਰ 'ਚ ਕਿੰਨੇ ਤਰ੍ਹਾਂ ਨਹੀਂ ਵਿਕਦੀਆਂ ਨੇ ਚਾਕਲੇਟਾਂ? ਜੇ ਨਹੀਂ ਤਾਂ ਜਾਣੋ ਇਸ ਦੀਆਂ ਖ਼ਾਸ ਕਿਸਮਾਂ ਬਾਰੇ
World Chocolate Day: ਬਚਪਨ ਤੋਂ ਲੈ ਕੇ ਹੁਣ ਤੱਕ ਅਸੀਂ ਜ਼ਿਆਦਾਤਰ ਤਿੰਨ ਤਰ੍ਹਾਂ ਦੀਆਂ ਚਾਕਲੇਟਾਂ ਹੀ ਖਾਧੀਆਂ ਹੋਣਗੀਆਂ। ਇਕ ਡਾਰਕ ਚਾਕਲੇਟ (dark chocolate) , ਦੂਜੀ ਮਿਲਕ ਚਾਕਲੇਟ (milk chocolate) ਭਾਵ ਮਿੱਠੀ (sweet) ਅਤੇ ਤੀਜੀ white chocolate ਪਰ ਕੀ ਸਿਰਫ ਇਸ ਕਿਸਮ ਦੀਆਂ ਚਾਕਲੇਟਾਂ ਮਾਰਕੀਟ ਵਿੱਚ ਵਿਕਦੀਆਂ ਹਨ, ਸ਼ਾਇਦ ਨਹੀਂ। ਬਾਜ਼ਾਰ 'ਚ ਕਈ ਤਰ੍ਹਾਂ ਦੀਆਂ ਚਾਕਲੇਟਾਂ ਵਿਕਦੀਆਂ ਹਨ। ਅੱਜ ਅਸੀਂ ਤੁਹਾਨੂੰ ਚਾਕਲੇਟ ਦੀਆਂ ਕੁਝ ਖਾਸ ਕਿਸਮਾਂ ਬਾਰੇ ਦੱਸਾਂਗੇ।
Download ABP Live App and Watch All Latest Videos
View In Appਮਿਲਕ ਚਾਕਲੇਟ ਦੁਨੀਆ ਦੀ ਸਭ ਤੋਂ ਮਸ਼ਹੂਰ ਚਾਕਲੇਟ ਹੈ। ਇਹ ਚਾਕਲੇਟ ਦੀ ਇਕ ਕਿਸਮ ਹੈ ਜੋ ਜ਼ਿਆਦਾਤਰ ਦੁਕਾਨਾਂ 'ਤੇ ਉਪਲਬਧ ਹੈ। ਇਸ ਚਾਕਲੇਟ ਵਿੱਚ ਸਿਰਫ 40% ਕੋਕੋ ਹੁੰਦਾ ਹੈ। ਇਸ ਦੇ ਨਾਲ ਹੀ ਖੰਡ ਅਤੇ ਦੁੱਧ ਨੂੰ ਮਿਲਾ ਕੇ ਇਸ ਨੂੰ ਬਣਾਇਆ ਜਾਂਦਾ ਹੈ।
ਵ੍ਹਾਈਟ ਚਾਕਲੇਟ ਬੱਚਿਆਂ ਨੂੰ ਬਹੁਤ ਪਸੰਦ ਹੁੰਦੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਚਾਕਲੇਟ ਨੂੰ ਬਣਾਉਣ ਲਈ ਕੋਕੋ ਪਾਊਡਰ ਦੀ ਬਜਾਏ ਕੋਕੋ ਬਟਰ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਸਵਾਦ ਵਿਚ ਵਨੀਲਾ ਵਰਗਾ ਹੁੰਦਾ ਹੈ। ਇਸ ਨੂੰ ਬਣਾਉਣ ਲਈ 20% ਕੋਕੋ ਬਟਰ, 55% ਖੰਡ ਅਤੇ 15% ਦੁੱਧ ਲੱਗਦਾ ਹੈ।
ਡਾਰਕ ਚਾਕਲੇਟ ਦਾ ਟੈਸਟ ਕੌੜਾ ਹੁੰਦਾ ਹੈ। ਬੱਚੇ ਇਸ ਨੂੰ ਖਾਣਾ ਪਸੰਦ ਨਹੀਂ ਕਰਦੇ। ਪਰ ਇਹ ਸਿਹਤ ਲਈ ਸਭ ਤੋਂ ਵੱਧ ਫਾਇਦੇਮੰਦ ਹੈ। ਡਾਰਕ ਚਾਕਲੇਟ ਬਣਾਉਣ ਲਈ, 30% ਤੋਂ 80% ਕੋਕੋ ਦੇ ਬੀਜ ਦੀ ਵਰਤੋਂ ਕੀਤੀ ਜਾਂਦੀ ਹੈ।
ਸੈਮੀਸਵੀਟ ਚਾਕਲੇਟ ਵਿੱਚ 35 ਪ੍ਰਤੀਸ਼ਤ ਕੋਕੋ ਪਾਊਡਰ ਹੁੰਦਾ ਹੈ। ਇਕ ਤਰ੍ਹਾਂ ਨਾਲ ਇਸ ਨੂੰ ਸਵੀਟ ਡਾਰਕ ਚਾਕਲੇਟ ਵੀ ਕਿਹਾ ਜਾ ਸਕਦਾ ਹੈ। ਇਸ ਕਿਸਮ ਦੀ ਚਾਕਲੇਟ ਜ਼ਿਆਦਾਤਰ ਬੇਕਿੰਗ ਲਈ ਵਰਤੀ ਜਾਂਦੀ ਹੈ।
ਸੈਮੀਸਵੀਟ ਚਾਕਲੇਟ ਵਿੱਚ 35 ਪ੍ਰਤੀਸ਼ਤ ਕੋਕੋ ਪਾਊਡਰ ਹੁੰਦਾ ਹੈ। ਇਕ ਤਰ੍ਹਾਂ ਨਾਲ ਇਸ ਨੂੰ ਸਵੀਟ ਡਾਰਕ ਚਾਕਲੇਟ ਵੀ ਕਿਹਾ ਜਾ ਸਕਦਾ ਹੈ। ਇਸ ਕਿਸਮ ਦੀ ਚਾਕਲੇਟ ਜ਼ਿਆਦਾਤਰ ਬੇਕਿੰਗ ਲਈ ਵਰਤੀ ਜਾਂਦੀ ਹੈ।