World Health Day: ਦਿਲ ਤੋਂ ਲੈ ਕੇ ਕਿਡਨੀ ਤੱਕ, ਜਾਣੋ ਅੱਜ ਵਿਸ਼ਵ ਸਿਹਤ ਦਿਵਸ ਮੌਕੇ 'ਤੇ ਇਨ੍ਹਾਂ ਅੰਗਾਂ ਨੂੰ ਸਿਹਤਮੰਦ ਰੱਖਣ ਦਾ ਫਾਰਮੂਲਾ
World Health Day: ਬਿਮਾਰੀਆਂ ਤੋਂ ਦੂਰ ਰਹਿਣਾ ਸਿਹਤਮੰਦ ਹੋਣ ਦੀ ਨਿਸ਼ਾਨੀ ਨਹੀਂ। ਸਰੀਰਕ ਤੇ ਮਾਨਸਿਕ ਤੌਰ 'ਤੇ ਸਿਹਤਮੰਦ ਹੋਣਾ ਹੀ ਦੱਸਦਾ ਹੈ ਕਿ ਤੁਸੀਂ ਇਸ ਲਈ ਕਿੰਨੇ ਸੁਚੇਤ ਹੋ। ਜੇਕਰ ਤੁਸੀਂ ਦੁਨੀਆ ਭਰ ਵਿੱਚ ਹੋਣ ਵਾਲੀਆਂ ਬਿਮਾਰੀਆਂ 'ਤੇ ਨਜ਼ਰ ਮਾਰੀਏ ਤਾਂ ਪਤਾ ਲੱਗੇਗਾ ਕਿ ਜ਼ਿਆਦਾਤਰ ਬਿਮਾਰੀਆਂ ਸਰੀਰ ਦੇ ਪੰਜ ਅੰਗਾਂ ਨਾਲ ਸਬੰਧਤ ਹਨ। ਇਨ੍ਹਾਂ ਵਿੱਚ ਦਿਲ (Heart), ਕਿਡਨੀ, ਲੀਵਰ, ਦਿਮਾਗ (Brain) ਤੇ ਫੇਫੜੇ ਸ਼ਾਮਲ ਹਨ। ਇਨ੍ਹਾਂ ਪੰਜਾਂ ਅੰਗਾਂ ਨੂੰ ਤੰਦਰੁਸਤ ਰੱਖ ਕੇ ਬਿਮਾਰੀਆਂ ਦੇ ਖਤਰੇ ਨੂੰ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ। ਅੱਜ ਵਿਸ਼ਵ ਸਿਹਤ ਦਿਵਸ ਹੈ। ਇਸ ਮੌਕੇ 'ਤੇ ਜਾਣੋ ਇਨ੍ਹਾਂ ਅੰਗਾਂ ਨੂੰ ਸਿਹਤਮੰਦ ਰੱਖਣ ਦਾ ਤਰੀਕਾ।
Download ABP Live App and Watch All Latest Videos
View In Appਵਿਸ਼ਵ ਸਿਹਤ ਸੰਗਠਨ (WHO) ਨੇ ਦਿਲ ਨੂੰ ਸਿਹਤਮੰਦ ਰੱਖਣ ਲਈ ਪੰਜ ਗੱਲਾਂ ਦੱਸੀਆਂ ਹਨ। ਸੰਸਥਾ ਦਾ ਕਹਿਣਾ ਹੈ ਜੇਕਰ ਤੁਸੀਂ ਦਿਲ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਭੋਜਨ 'ਚ ਫਲ, ਸਬਜ਼ੀਆਂ, ਫਲੀਆਂ, ਮੇਵੇ ਅਤੇ ਸਾਬਤ ਅਨਾਜ ਦੀ ਮਾਤਰਾ ਵਧਾਓ। ਵਾਧੂ ਨਮਕ, ਤੇਲ ਤੇ ਪ੍ਰੋਸੈਸਡ ਭੋਜਨ 'ਤੇ ਕਟੌਤੀ ਕਰੋ। ਹਫ਼ਤੇ ਵਿੱਚ ਘੱਟੋ-ਘੱਟ 2.5 ਘੰਟੇ ਸਰੀਰਕ ਗਤੀਵਿਧੀ ਕਰੋ ਤੇ ਵਧਦੇ ਭਾਰ ਨੂੰ ਕੰਟਰੋਲ ਕਰੋ। ਤੰਬਾਕੂ ਤੇ ਸ਼ਰਾਬ ਤੋਂ ਦੂਰ ਰਹੋ। ਆਪਣੇ ਬਲੱਡ ਪ੍ਰੈਸ਼ਰ ਤੇ ਬਲੱਡ ਸ਼ੂਗਰ ਦੀ ਜਾਂਚ ਕਰਦੇ ਰਹੋ। ਇਸ ਨੂੰ ਸਧਾਰਨ ਰੱਖਣ ਦੀ ਕੋਸ਼ਿਸ਼ ਕਰੋ।
ਵਿਸ਼ਵ ਕਿਡਨੀ ਦਿਵਸ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਕਿਡਨੀ ਨੂੰ ਸਿਹਤਮੰਦ ਰੱਖਣ 'ਚ 3 ਚੀਜ਼ਾਂ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ, ਭੋਜਨ, ਪਾਣੀ ਤੇ ਬਲੱਡ ਪ੍ਰੈਸ਼ਰ। ਸਿਹਤਮੰਦ ਗੁਰਦਿਆਂ ਲਈ ਰੋਜ਼ਾਨਾ ਘੱਟੋ ਘੱਟ 2 ਲੀਟਰ ਪਾਣੀ ਪੀਓ। ਬਲੱਡ ਪ੍ਰੈਸ਼ਰ ਤੇ ਬਲੱਡ ਸ਼ੂਗਰ ਨੂੰ ਕੰਟਰੋਲ ਵਿੱਚ ਰੱਖੋ। ਭੋਜਨ ਵਿੱਚ ਨਮਕ ਦੀ ਮਾਤਰਾ ਘਟਾਓ। ਸਿਗਰਟਨੋਸ਼ੀ ਤੋਂ ਦੂਰ ਰਹੋ ਅਤੇ ਭਾਰ ਵਧਣ ਤੋਂ ਰੋਕੋ।
ਹਾਰਵਰਡ ਹੈਲਥ ਸਕੂਲ ਦੀ ਖੋਜ ਵਿੱਚ ਕਿਹਾ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਹਫ਼ਤੇ ਵਿੱਚ 2 ਤੋਂ 3 ਵਾਰ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਚੰਗਾ ਸਮਾਂ ਬਿਤਾਉਂਦਾ ਹੈ ਤਾਂ ਉਹ ਮਾਨਸਿਕ ਵਿਕਾਰ ਜਿਵੇਂ ਕਿ ਡਿਪਰੈਸ਼ਨ, ਚਿੰਤਾ ਦਾ ਘੱਟ ਖ਼ਤਰਾ ਰਹਿੰਦਾ ਹੈ। ਇੰਨਾ ਹੀ ਨਹੀਂ ਅਜਿਹੇ ਲੋਕ ਬਿਮਾਰ ਹੋਣ 'ਤੇ ਰਿਕਵਰੀ ਵੀ ਤੇਜ਼ ਹੁੰਦੀ ਹੈ। ਮਨ ਦਾ ਸਭ ਤੋਂ ਵੱਡਾ ਦੁਸ਼ਮਣ ਇਕੱਲੇਪਣ ਹੈ। ਜਿੰਨਾ ਤੁਸੀਂ ਇਸ ਤੋਂ ਦੂਰ ਰਹੋਗੇ, ਤੁਸੀਂ ਓਨੇ ਹੀ ਖੁਸ਼ ਰਹੋਗੇ।
ਲਿਵਰ ਫਾਊਂਡੇਸ਼ਨ ਦੀ ਰਿਪੋਰਟ ਕਹਿੰਦੀ ਹੈ, ਦੂਸ਼ਿਤ ਭੋਜਨ ਅਤੇ ਅਲਕੋਹਲ ਜਿਗਰ ਦੇ ਸਭ ਤੋਂ ਵੱਡੇ ਦੁਸ਼ਮਣ ਹਨ। ਸਿਹਤਮੰਦ ਜਿਗਰ ਲਈ ਘੱਟ ਪੱਕਿਆ ਤੇ ਤੇਲ-ਮਸਾਲੇਦਾਰ ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ। ਭੋਜਨ ਵਿੱਚ ਅਜਿਹੀਆਂ ਚੀਜ਼ਾਂ ਦੀ ਮਾਤਰਾ ਵਧਾਓ, ਜਿਸ ਵਿੱਚ ਫਾਈਬਰ ਜ਼ਿਆਦਾ ਪਾਇਆ ਜਾਂਦਾ ਹੈ, ਜਿਵੇਂ ਓਟਸ ਆਦਿ। ਹਮੇਸ਼ਾ ਸਾਬਣ ਤੇ ਪਾਣੀ ਨਾਲ ਹੱਥ ਧੋ ਕੇ ਖਾਣਾ ਖਾਓ।
ਹੈਲਥਲਾਈਨ ਦੀ ਰਿਪੋਰਟ ਮੁਤਾਬਕ ਫੇਫੜਿਆਂ ਨੂੰ ਸਿਹਤਮੰਦ ਰੱਖਣ 'ਚ ਕਸਰਤ ਦੀ ਵੱਡੀ ਭੂਮਿਕਾ ਹੁੰਦੀ ਹੈ, ਕਿਉਂਕਿ ਇਹ ਵਧੇ ਹੋਏ ਬਲੱਡ ਪ੍ਰੈਸ਼ਰ ਨੂੰ ਘੱਟ ਕਰਦੀ ਹੈ ਤੇ ਫੇਫੜਿਆਂ ਦੀ ਕੰਮ ਕਰਨ ਦੀ ਸਮਰੱਥਾ ਨੂੰ ਵਧਾਉਂਦੀ ਹੈ। ਸਿਗਰਟਨੋਸ਼ੀ ਤੋਂ ਦੂਰ ਰਹੋ ਤੇ ਆਪਣੇ ਭਾਰ ਨੂੰ ਕੰਟਰੋਲ ਵਿੱਚ ਰੱਖੋ। 60 ਸਾਲ ਤੋਂ ਵੱਧ ਉਮਰ ਦੇ ਲੋਕ, ਮੋਟਾਪੇ ਤੋਂ ਪੀੜਤ ਲੋਕ ਤੇ ਹਾਈ ਬਲੱਡ ਪ੍ਰੈਸ਼ਰ ਵਾਲੇ ਲੋਕਾਂ ਨੂੰ ਫੇਫੜਿਆਂ ਦੀ ਬਿਮਾਰੀ ਦਾ ਖ਼ਤਰਾ ਹੁੰਦਾ ਹੈ, ਇਸ ਲਈ ਸੁਚੇਤ ਰਹੋ।