World Heart Day 2022 : ਜ਼ਰਾ ਬਚ ਕੇ... ਭਾਵੇਂ ਤੁਹਾਡਾ ਇੱਕ ਦੋਸਤ ਹੀ ਪੀ ਰਿਹੈ ਸਿਗਰਟ, ਪਰ ਜਾਣੇ-ਅਣਜਾਣੇ 'ਚ ਤੁਸੀਂ ਵੀ ਆ ਰਹੇ ਹੋ ਲਪੇਟ 'ਚ !
ਹਰ ਸਾਲ ਇਹ ਦਿਨ 29 ਸਤੰਬਰ ਨੂੰ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ। ਲੋਕਾਂ ਨੂੰ ਦਿਲ ਦੀ ਸਿਹਤ ਦਾ ਖਿਆਲ ਰੱਖਣ ਬਾਰੇ ਜਾਗਰੂਕ ਕੀਤਾ ਜਾਂਦਾ ਹੈ।
Download ABP Live App and Watch All Latest Videos
View In Appਪੈਸਿਵ ਸਮੋਕਿੰਗ ਵੀ ਨਿਊਰੋਲੋਜੀਕਲ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਇਹ ਗਰਭਵਤੀ ਔਰਤਾਂ ਲਈ ਬਹੁਤ ਖਤਰਨਾਕ ਹੈ। ਇਹ ਅਣਜੰਮੇ ਬੱਚੇ ਦੇ ਸਹੀ ਵਿਕਾਸ ਵਿੱਚ ਸਮੱਸਿਆਵਾਂ ਪੈਦਾ ਕਰ ਸਕਦਾ ਹੈ।
ਤੁਸੀਂ ਜਾਣਦੇ ਹੀ ਹੋਵੋਗੇ ਕਿ ਸਿਗਰਟਨੋਸ਼ੀ ਦਿਲ ਅਤੇ ਫੇਫੜਿਆਂ ਲਈ ਹਾਨੀਕਾਰਕ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਸਿਗਰਟ ਪੀਣ ਵਾਲੇ ਦੋਸਤ ਦੇ ਨਾਲ ਰਹਿਣਾ ਵੀ ਤੁਹਾਨੂੰ ਲਪੇਟ ਵਿੱਚ ਲਿਆ ਸਕਦਾ ਹੈ।
ਜੀ ਹਾਂ, ਡਾਕਟਰਾਂ ਦਾ ਕਹਿਣਾ ਹੈ ਕਿ ਪੈਸਿਵ ਸਮੋਕਿੰਗ ਦਾ ਮਤਲਬ ਹੈ ਕਿਸੇ ਸਿਗਰਟਨੋਸ਼ੀ ਦੇ ਨੇੜੇ ਰਹਿਣਾ ਅਤੇ ਉਸ ਦੁਆਰਾ ਛੱਡੇ ਗਏ ਧੂੰਏਂ ਵਿੱਚ ਸਾਹ ਲੈਣ ਨਾਲ ਤੁਹਾਡੇ ਸਰੀਰ ਵਿੱਚ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ।
ਡਾਕਟਰਾਂ ਦਾ ਕਹਿਣਾ ਹੈ ਕਿ ਸਿਗਰਟ ਪੀਣ ਵਾਲੇ ਜਾਂ ਸਿਗਰਟ ਦੇ ਧੂੰਏਂ ਦੇ ਸੰਪਰਕ ਵਿੱਚ ਆਉਣ ਵਾਲੇ ਨੌਜਵਾਨਾਂ ਵਿੱਚ ਸਟ੍ਰੋਕ ਦਾ ਖ਼ਤਰਾ ਵੱਧ ਰਿਹਾ ਹੈ। ਪਿਛਲੇ 7 ਸਾਲਾਂ ਵਿੱਚ ਹਰ ਸਾਲ ਨੌਜਵਾਨਾਂ ਵਿੱਚ ਦਿਲ ਦੇ ਦੌਰੇ ਦੇ ਮਾਮਲੇ ਲਗਭਗ 2% ਵੱਧ ਰਹੇ ਹਨ।
ਜੇਕਰ ਤੁਸੀਂ ਸਿਗਰਟ ਨਹੀਂ ਪੀਂਦੇ ਅਤੇ ਸਿਗਰਟ ਪੀਣ ਵਾਲੇ ਲੋਕਾਂ ਦੇ ਨਾਲ ਹੀ ਰਹਿੰਦੇ ਹੋ ਤਾਂ ਤੁਹਾਡੇ ਦਿਲ ਦੇ ਦੌਰੇ, ਬ੍ਰੇਨ ਸਟ੍ਰੋਕ ਅਤੇ ਹੋਰ ਬਿਮਾਰੀਆਂ ਦਾ ਖ਼ਤਰਾ 20 ਤੋਂ 15 ਫੀਸਦੀ ਤਕ ਵੱਧ ਜਾਂਦਾ ਹੈ।
ਸਿਗਰਟ ਪੀਣ ਵਾਲੇ ਲੋਕਾਂ ਦੇ ਨੇੜੇ ਨਾ ਜਾਓ। ਇਸ ਕਾਰਨ ਧੂੰਆਂ ਤੁਹਾਡੇ ਸਰੀਰ ਤਕ ਨਹੀਂ ਪਹੁੰਚੇਗਾ ਅਤੇ ਸਿਗਰਟ ਪੀਣ ਵਾਲਿਆਂ ਨੂੰ ਵੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ।
ਨਿਕੋਟੀਨ ਤੁਹਾਡੇ ਸਾਹ ਰਾਹੀਂ ਅੰਦਰ ਜਾਂਦੀ ਹੈ, ਜੋ ਦਿਮਾਗ ਅਤੇ ਦਿਲ ਵੱਲ ਜਾਣ ਵਾਲੀਆਂ ਧਮਨੀਆਂ ਦੀ ਅੰਦਰੂਨੀ ਪਰਤ ਨੂੰ ਪ੍ਰਭਾਵਿਤ ਕਰਦੀ ਹੈ।
ਸਿਗਰਟਨੋਸ਼ੀ ਕਰਨ ਵਾਲਿਆਂ ਨੂੰ ਭੀੜ ਵਾਲੀਆਂ ਥਾਵਾਂ 'ਤੇ ਸਿਗਰਟਨੋਸ਼ੀ ਤੋਂ ਬਚਣਾ ਚਾਹੀਦਾ ਹੈ।