World Hepatitis Day 2022 : ਹੈਪੇਟਾਈਟਸ ਕਿਵੇਂ ਸਰੀਰ ਨੂੰ ਕਰਦੈ ਪ੍ਰਭਾਵਿਤ, ਜਾਣੋ ਇਸਦੇ ਲੱਛਣ ਅਤੇ ਰੋਕਥਾਮ
ਹਰ ਸਾਲ 28 ਜੁਲਾਈ ਨੂੰ ਪੂਰੀ ਦੁਨੀਆ ਵਿੱਚ ਵਿਸ਼ਵ ਹੈਪੇਟਾਈਟਸ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਬਿਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ ਜਾਂਦਾ ਹੈ।
Download ABP Live App and Watch All Latest Videos
View In Appਹੈਪੇਟਾਈਟਸ ਇੱਕ ਖਤਰਨਾਕ ਬਿਮਾਰੀ ਹੈ, ਜਿਸ ਵਿੱਚ ਜਿਗਰ ਪ੍ਰਭਾਵਿਤ ਹੁੰਦਾ ਹੈ।
ਜਿਗਰ ਸਾਡੇ ਸਰੀਰ ਦੇ ਮਹੱਤਵਪੂਰਨ ਅੰਗਾਂ ਵਿੱਚੋਂ ਇੱਕ ਹੈ, ਜੋ ਖੂਨ ਨੂੰ ਸਾਫ਼ ਕਰਨ ਅਤੇ ਭੋਜਨ ਨੂੰ ਹਜ਼ਮ ਕਰਨ ਵਿੱਚ ਮਦਦ ਕਰਦਾ ਹੈ।
ਜੇਕਰ ਸਮੇਂ ਸਿਰ ਇਸ ਬਿਮਾਰੀ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਜਾਨਲੇਵਾ ਹੋ ਜਾਂਦੀ ਹੈ। ਹਾਲਾਂਕਿ ਹੈਪੇਟਾਈਟਸ ਤੋਂ ਬਚਣ ਲਈ ਵੈਕਸੀਨ ਦਿੱਤੀ ਜਾਂਦੀ ਹੈ।
ਹਰ ਸਾਲ ਲੱਖਾਂ ਲੋਕ ਹੈਪੇਟਾਈਟਸ ਕਾਰਨ ਮਰਦੇ ਹਨ। ਅਜਿਹੀ ਸਥਿਤੀ ਵਿੱਚ ਜਾਗਰੂਕਤਾ ਅਤੇ ਟੀਕੇ ਨਾਲ ਲੋਕਾਂ ਨੂੰ ਬਚਾਇਆ ਜਾ ਸਕਦਾ ਹੈ।
ਹੈਪੇਟਾਈਟਸ ਇੱਕ ਬਿਮਾਰੀ ਹੈ ਜੋ ਵੱਖ-ਵੱਖ ਵਾਇਰਸਾਂ ਕਾਰਨ ਹੁੰਦੀ ਹੈ। ਇਸ ਵਿੱਚ ਹੈਪੇਟਾਈਟਸ ਏ, ਬੀ, ਸੀ, ਡੀ, ਈ ਸ਼ਾਮਲ ਹਨ।
ਹੈਪੇਟਾਈਟਸ ਹੋਣ ਦੇ ਕਈ ਕਾਰਨ ਹਨ, ਜਿਨ੍ਹਾਂ ਵਿਚੋਂ ਸਭ ਤੋਂ ਮਹੱਤਵਪੂਰਨ ਹੈ ਦੂਸ਼ਿਤ ਭੋਜਨ ਖਾਣਾ ਅਤੇ ਦੂਸ਼ਿਤ ਪਾਣੀ ਪੀਣਾ ਹੈ।
ਜੇਕਰ ਸਮੇਂ ਸਿਰ ਇਸ ਬਿਮਾਰੀ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਬਿਮਾਰੀ ਜਾਨਲੇਵਾ ਹੋ ਜਾਂਦੀ ਹੈ।