Worst Food For Kidneys: ਜੇਕਰ ਕਿਡਨੀ ਦੀ ਸਿਹਤ ਹੈ ਜ਼ਰੂਰੀ ਤਾਂ ਇਨ੍ਹਾਂ ਚੀਜ਼ਾਂ ਤੋਂ ਬਣਾਓ ਦੂਰੀ
ਕਿਡਨੀਆਂ ਸਰੀਰ ਵਿੱਚ ਖੂਨ ਨੂੰ ਫਿਲਟਰ ਕਰਨ ਦਾ ਕੰਮ ਕਰਦੀਆਂ ਹਨ ਅਤੇ ਇਲੈਕਟ੍ਰੋਲਾਈਟਸ ਨੂੰ ਸੰਤੁਲਿਤ ਕਰਨ ਵਿੱਚ ਮਦਦ ਕਰਦੀਆਂ ਹਨ। ਕਿਡਨੀ ਨੂੰ ਸਿਹਤਮੰਦ ਰੱਖਣ ਲਈ ਪੌਸ਼ਟਿਕ ਖਾਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਰੋਜ਼ਾਨਾ ਦੀ ਖੁਰਾਕ 'ਚ ਹਾਨੀਕਾਰਕ ਚੀਜ਼ਾਂ ਨੂੰ ਸ਼ਾਮਲ ਕਰਦੇ ਹੋ, ਤਾਂ ਤੁਸੀਂ ਕਿਡਨੀ ਸੰਬੰਧੀ ਜਾਨਲੇਵਾ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ। ਆਓ ਜਾਣਦੇ ਹਾਂ ਕਿਹੜੀਆਂ ਚੀਜ਼ਾਂ ਜੋ ਕਿ ਕਿਡਨੀਆਂ ਦੇ ਲਈ ਹਾਨੀਕਾਰਕ ਹਨ।
Download ABP Live App and Watch All Latest Videos
View In Appਸੋਡੇ ਵਿੱਚ ਚੀਨੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹ ਸੁਆਦੀ ਤਾਂ ਲੱਗਦੀ ਹੈ ਪਰ ਇਹ ਸਰੀਰ ਨੂੰ ਕਈ ਵੀ ਪੋਸ਼ਣ ਨਹੀਂ ਦਿੰਦੀ ਹੈ। ਰੋਜ਼ਾਨਾ ਦੋ ਜਾਂ ਦੋ ਤੋਂ ਵੱਧ ਕਾਰਬੋਨੇਟਿਡ ਸੋਡਾ ਪੀਣ ਨਾਲ ਕਿਡਨੀ ਦੀ ਸਮੱਸਿਆ ਹੋ ਸਕਦੀ ਹੈ। ਕਾਰਬੋਨੇਟਿਡ ਅਤੇ ਐਨਰਜੀ ਡਰਿੰਕਸ ਦੋਵੇਂ ਗੁਰਦੇ ਦੀ ਪੱਥਰੀ ਦੇ ਜੋਖਮ ਨੂੰ ਵਧਾ ਸਕਦੇ ਹਨ।
ਕੌਫੀ, ਚਾਹ, ਸੋਡਾ ਵਰਗੀਆਂ ਖਾਣ ਵਾਲੀਆਂ ਚੀਜ਼ਾਂ ਵਿੱਚ ਕੈਫੀਨ ਹੁੰਦੀ ਹੈ ਜੋ ਤੁਹਾਡੀ ਕਿਡਨੀ 'ਤੇ ਹਾਨੀਕਾਰਕ ਪ੍ਰਭਾਵ ਪਾਉਂਦੀਆਂ ਹਨ। ਕੈਫੀਨ ਖੂਨ ਦੇ ਪ੍ਰਵਾਹ, ਬਲੱਡ ਪ੍ਰੈਸ਼ਰ ਅਤੇ ਗੁਰਦਿਆਂ 'ਤੇ ਤਣਾਅ ਨੂੰ ਵਧਾ ਸਕਦੀ ਹੈ। ਬਹੁਤ ਜ਼ਿਆਦਾ ਕੈਫੀਨ ਦਾ ਸੇਵਨ ਕਰਨ ਨਾਲ ਕਿਡਨੀ ਸਟੋਨ ਦੀ ਸਮੱਸਿਆ ਹੋ ਸਕਦੀ ਹੈ।
ਕੇਲੇ ਵਿਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਗੁਰਦੇ ਦੀਆਂ ਸਮੱਸਿਆਵਾਂ ਤੋਂ ਬਚਣ ਲਈ, ਆਪਣੀ ਖੁਰਾਕ ਵਿੱਚ ਕੇਲੇ ਨੂੰ ਲਗਾਤਾਰ ਸ਼ਾਮਲ ਕਰਨ ਤੋਂ ਪਰਹੇਜ਼ ਕਰੋ।
ਸੋਡੀਅਮ ਦਾ ਜ਼ਿਆਦਾ ਸੇਵਨ ਬਲੱਡ ਪ੍ਰੈਸ਼ਰ ਨੂੰ ਵਧਾਉਂਦਾ ਹੈ, ਜਿਸ ਨਾਲ ਤੁਹਾਡੀ ਕਿਡਨੀ 'ਤੇ ਦਬਾਅ ਪੈਂਦਾ ਹੈ। ਡੱਬਾਬੰਦ ਸੂਪ, ਪ੍ਰੋਸੈਸਡ ਮੀਟ, ਸੌਸੇਜ, ਜੰਮੇ ਹੋਏ ਪੀਜ਼ਾ, ਕੈਚੱਪ, ਬਾਰਬੀਕਿਊ ਸਾਸ, ਸੋਇਆ ਸਾਸ, ਅਚਾਰ ਵਰਗੇ ਭੋਜਨਾਂ ਵਿੱਚ ਨਮਕ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਲਈ ਇਨ੍ਹਾਂ ਚੀਜ਼ਾਂ ਦਾ ਘੱਟ ਤੋਂ ਘੱਟ ਸੇਵਨ ਕਰੋ।
ਜੇਕਰ ਤੁਸੀਂ ਚਿਪਸ ਵਰਗੇ ਪੈਕਡ ਫੂਡ ਆਈਟਮ ਖਾਂਦੇ ਹੋ ਜਾਂ ਫਰੈਂਚ ਫਰਾਈਜ਼ ਖਾਣਾ ਪਸੰਦ ਕਰਦੇ ਹੋ ਤਾਂ ਤੁਹਾਨੂੰ ਦੱਸ ਦੇਈਏ ਅੱਜ ਤੋਂ ਇਨ੍ਹਾਂ ਚੀਜ਼ਾਂ ਤੋਂ ਦੂਰੀ ਬਣਾ ਲਓ। ਕਿਡਨੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਣ ਲਈ ਤਲੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ। ਆਲੂ ਖਾਣ ਤੋਂ ਪਰਹੇਜ਼ ਕਰੋ ਕਿਉਂਕਿ ਇਸ 'ਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਕਿ ਕਿਡਨੀ ਲਈ ਠੀਕ ਨਹੀਂ ਹੈ।