ਫਲ-ਸਬਜ਼ੀਆਂ ਤੇ ਨਟਸ ਵਾਲੇ ਭੋਜਨ ਦੇ ਨਾਲ ਘਟਾ ਸਕਦੇ ਹੋ ਤਣਾਅ, ਖੋਜ 'ਚ ਹੋਇਆ ਖੁਲਾਸਾ, ਜਾਣੋ ਪੂਰੀ ਡਿਟੇਲ
ਚੰਗੀ ਮਾਨਸਿਕ ਸਿਹਤ ਬਣਾਈ ਰੱਖਣ ਲਈ ਸਟ੍ਰੈਸ ਨੂੰ ਮੈਨੇਜ ਕਰਨਾ ਜ਼ਰੂਰੀ ਹੈ। ਹਾਲ ਦੇ ਵਿੱਚ ਅਮਰੀਕਾ ਦੀ ਇੱਕ ਯੂਨੀਵਰਸਿਟੀ ਦੀ ਟੀਮ ਵੱਲੋਂ ਕੀਤੀ ਖੋਜ ਦੇ ਵਿੱਚ ਕਈ ਅਹਿਮ ਖੁਲਾਸੇ ਹੋਏ ਹਨ। ਤਣਾਅ ਘੱਟ ਕਰਨ ਲਈ ਫਲ, ਸਬਜ਼ੀਆਂ, ਨਟਸ ਤੇ ਫਲੀਆਂ ਨਾਲ ਭਰਪੂਰ ਭੂਮੱਧਸਾਗਰੀ ਖਾਣਾ ਮਦਦਗਾਰ ਸਾਬਿਤ ਹੋ ਸਕਦੇ ਹਨ। ਅਮਰੀਕਾ ਦੀ ਬਿੰਘਮਟਨ ਯੂਨੀਵਰਸਿਟੀ ਦੀ ਇਕ ਟੀਮ ਨੇ ਇਹ ਖੋਜ ਕੀਤੀ ਹੈ।
Download ABP Live App and Watch All Latest Videos
View In Appਇਸ ਵਿਚ ਭੂਮੱਧਸਾਗਰੀ ਖਾਣੇ ਦੀ ਤੁਲਨਾ ਰਵਾਇਤੀ ਪੱਛਮੀ ਖਾਣੇ ਨਾਲ ਕੀਤੀ ਗਈ ਹੈ। ਇਸਦਾ ਮੁੱਖ ਮਕਸਦ ਖਾਣੇ ’ਚ ਬਦਲਾਅ ਦਾ stress ’ਤੇ ਅਸਰ ਜਾਣਨਾ ਸੀ। ਖੋਜ ਵਿਚ ਸ਼ਾਮਲ ਐਸੋਸੀਏਟ ਪ੍ਰੋਫੈਸਰ ਲੀਨਾ ਬੇਗਡਾਚੇ ਨੇ ਕਿਹਾ ਕਿ ਤਣਾਅ ਮਾਨਸਿਕ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ। ਬੇਗਡਾਚੇ ਨੇ ਕਿਹਾ ਕਿ ਭੂਮੱਧਸਾਗਰੀ ਖਾਣਾ ਮਾਨਸਿਕ ਪਰੇਸ਼ਾਨੀ ਨੂੰ ਘੱਟ ਕਰਦਾ ਹੈ। ਇਹ ਅਧਿਐਨ ਪੋਸ਼ਣ ਤੇ ਸਿਹਤ ਜਰਨਲ ’ਚ ਛਾਪਿਆ ਗਿਆ ਹੈ।
ਭੂਮੱਧਸਾਗਰੀ ਖਾਣਾ ਸਿਹਤ ਫੈਟ ਦੇ ਨਾਲ ਹੀ ਬੂਟਿਆਂ ’ਤੇ ਆਧਾਰਿਤ ਹੁੰਦਾ ਹੈ। ਇਸ ਵਿਚ ਸਾਬਤ ਅਨਾਜ, ਸਬਜ਼ੀਆਂ, ਫਲ, ਫਲੀਆਂ, Nuts ਤੇ ਜੈਤੂਨ ਦੇ ਤੇਲ ਦੀ ਵੱਡੀ ਮਾਤਰਾ ਹੁੰਦੀ ਹੈ। ਮੱਛੀ ਦੀ ਮੱਧ ਤੇ ਰੈੱਡ ਮੀਟ, ਡੇਅਰੀ ਪ੍ਰੋਡਕਟ ਦੇ ਨਾਲ ਹੀ ਪ੍ਰੋਸੈਸਡ ਫੂਡ ਦੀ ਮਾਤਰਾ ਘੱਟ ਰਹਿੰਦੀ ਹੈ। ਪੱਛਮੀ ਖਾਣਾ ਉੱਚ ਗਲਾਇਸੇਮਿਕ ਤੇ ਘੱਟ ਗੁਣਵੱਤਾ ਵਾਲੇ ਪ੍ਰੋਸੈਸਡ ਖੁਰਾਕੀ ਪਦਾਰਥਾਂ ਦੀ ਜ਼ਿਆਦਾ ਮਾਤਰਾ ਲਈ ਜਾਣਿਆ ਜਾਂਦਾ ਹੈ।
ਤਣਾਅ ਦੇ ਪੱਧਰ ਦੀ ਸਮੀਖਿਆ ਕਰਨ ਲਈ ਟੀਮ ਨੇ 1,500 ਤੋਂ ਜ਼ਿਾਦਾ ਲੋਕਾਂ ਦਾ ਸਰਵੇਖਣ ਕੀਤਾ। ਮਸ਼ੀਨ ਲਰਨਿੰਗ ਮਾਡਲ ਦੇ ਨਤੀਜਿਆਂ ਨੂੰ ਡੀਕੋਡ ਕਰ ਕੇ ਦਿਖਾਇਆ ਕਿ ਭੂਮੱਧਸਾਗਰੀ ਖਾਣੇ ਦੀ ਵਰਤੋਂ ਤਣਾਅ ਤੇ ਮਾਨਸਿਕ ਪਰੇਸ਼ਾਨੀ ਦੇ ਹੇਠਲੇ ਪੱਧਰ ਨਾਲ ਜੁੜਿਆ ਹੈ। ਉੱਥੇ, Western food ’ਚ ਸ਼ਾਮਲ ਚੀਜ਼ਾਂ ਦਾ ਸਬੰਧ ਤਣਾਅ ਤੇ ਮਾਨਸਿਕ ਪਰੇਸ਼ਾਨੀ ਨਾਲ ਹੈ।
ਮਾਨਸਿਕ ਸਿਹਤ ਖਤਰੇ ਦੇ ਇਲਾਵਾ, ਪੱਛਮੀ ਖਾਣਾ ਖੰਡ ਦੀ ਜ਼ਿਆਦਾ ਮਾਤਰਾ, ਲੂਣ ਤੇ ਫੈਟ ਨਾਲ ਭਰਪੂਰ ਹੈ। ਜਿਨ੍ਹਾਂ ਦਾ ਸਿਹਤ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ। ਇਹ ਮੋਟਾਪਾ, ਡਾਇਬਟੀਜ਼, ਹਾਈ ਬਲੱਡ ਪ੍ਰੈਸ਼ਰ ਤੇ ਕੈਂਸਰ ਵਰਗੀਆਂ ਗੈਰ ਸੰਚਾਰੀ ਬਿਮਾਰੀਆਂ ਦੇ ਖਤਰੇ ਨੂੰ ਵਧਾ ਦਿੰਦੀਆਂ ਹਨ।
ਜਰਨਲ ਹਾਰਟ ’ਚ ਛਪੇ ਇਕ ਅਧਿਐਨ ’ਚ ਭੂਮੱਧਸਾਗਰੀ ਖਾਣਾ ਤੇ ਦਿਲ ਦੀ ਬਿਮਾਰੀ ਸੀਵੀਡੀ ਤੇ ਮੌਤ ਦੇ ਖਤਰੇ ਵਿਚਾਲੇ ਸੰਬਧ ਨੂੰ ਦਿਖਾਇਆ ਗਿਆ ਹੈ। ਖਾਸ ਤੌਰ ’ਤੇ ਔਰਤਾਂ ’ਤੇ ਧਿਆਨ ਕੇਂਦਰਿਤ ਕਰ ਕੇ ਕੀਤੇ ਗਏ ਅਧਿਐਨ ਤੋਂ ਪਤਾ ਲੱਗਾ ਹੈ ਕਿ ਭੂਮੱਧਸਾਗਰੀ ਖਾਣਾ ਤੁਹਾਡੇ ਹਾਰਟ ਦੀ ਸਿਹਤ ਨੂੰ ਸਹੀ ਕਰ ਸਕਦਾ ਹੈ ਤੇ ਮੌਤ ਦੇ ਖਤਰੇ ਨੂੰ ਲਗਪਗ 25 ਫੀਸਦੀ ਤੱਕ ਘੱਟ ਕਰ ਸਕਦਾ ਹੈ।