Heat Wave In India: ਗਰਮੀਆਂ 'ਚ ਹਾਈ ਬੀਪੀ ਅਤੇ ਸ਼ੂਗਰ ਦੇ ਮਰੀਜ਼ ਇਨ੍ਹਾਂ ਗੱਲਾਂ ਦਾ ਰੱਖਣ ਖਾਸ ਖਿਆਲ, ਨਹੀਂ ਤਾਂ ਹੋ ਜਾਣਗੇ ਜ਼ਿਆਦਾ ਬਿਮਾਰ
ਇਸ ਵਾਰ ਅਪ੍ਰੈਲ ਦੇ ਅਖੀਰ ਤੋਂ ਬਹੁਤ ਗਰਮੀ ਪੈ ਰਹੀ ਹੈ। ਹੁਣ ਮਈ ਦਾ ਮਹੀਨਾ ਚੱਲ ਰਿਹਾ ਹੈ ਅਤੇ ਹਾਲੇ ਹੀ ਲੋਕਾਂ ਦਾ ਧੁੱਪ ਨਾਲ ਬੂਰਾ ਹਾਲ ਹੋਇਆ ਪਿਆ ਹੈ। ਕੜਕਦੀ ਧੁੱਪ ਵਿਚ ਬਾਹਰ ਜਾਣ ਨਾਲ ਹੀ ਪਸੀਨਾ ਆਉਣ ਲੱਗ ਜਾਂਦਾ ਹੈ। ਗਰਮੀਆਂ 'ਚ ਵਧਦੇ ਤਾਪਮਾਨ ਦਾ ਸਰੀਰ 'ਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਇਸ ਮੌਸਮ ਵਿੱਚ ਸ਼ੂਗਰ ਅਤੇ ਹਾਈ ਬੀਪੀ ਦੇ ਰੋਗੀਆਂ ਨੂੰ ਥੋੜਾ ਸਾਵਧਾਨ ਰਹਿਣ ਦੀ ਲੋੜ ਹੈ। ਖਾਸ ਕਰਕੇ ਇਹ ਖਤਰਨਾਕ ਗਰਮੀ ਸਰੀਰ ਵਿੱਚ ਡੀਹਾਈਡ੍ਰੇਸ਼ਨ ਦਾ ਕਾਰਨ ਬਣ ਸਕਦੀ ਹੈ। ਇੰਨਾ ਹੀ ਨਹੀਂ ਇਹ ਖੂਨ 'ਚ ਸ਼ੂਗਰ ਲੈਵਲ ਨੂੰ ਵੀ ਤੇਜ਼ੀ ਨਾਲ ਵਧਾ ਸਕਦਾ ਹੈ। ਅਜਿਹੀ ਸਥਿਤੀ ਵਿੱਚ ਸਰੀਰ ਵਿੱਚ ਇਲੈਕਟ੍ਰੋਲਾਈਟਸ ਦਾ ਸੰਤੁਲਨ ਬਣਾਈ ਰੱਖੋ।
Download ABP Live App and Watch All Latest Videos
View In Appਸਮੇਂ ਅਨੁਸਾਰ ਬੀਪੀ ਦੀ ਜਾਂਚ ਕਰਵਾਉਂਦੇ ਰਹੋ। ਜਾਂਚ ਕਰਦੇ ਰਹੋ ਕਿ ਸ਼ੂਗਰ ਦਾ ਪੱਧਰ ਕੰਟਰੋਲ ਵਿੱਚ ਹੈ ਜਾਂ ਨਹੀਂ।
ਨਿੰਬੂ ਪਾਣੀ ਪੀਂਦੇ ਰਹੋ ਤਾਂ ਕਿ ਸਰੀਰ ਵਿੱਚ ਜ਼ਿਆਦਾ ਗਰਮੀ ਨਾ ਪਵੇ। ਇਸ ਨਾਲ ਬੀਪੀ ਅਤੇ ਸ਼ੂਗਰ ਦੋਵੇਂ ਕੰਟਰੋਲ 'ਚ ਰਹਿਣਗੇ। ਤੁਸੀਂ ਖੰਡ ਅਤੇ ਨਮਕ ਵਾਲਾ ਪਾਣੀ ਵੀ ਪੀ ਸਕਦੇ ਹੋ।
ਮੌਸਮੀ ਫਲਾਂ ਦਾ ਸੇਵਨ ਜ਼ਰੂਰ ਕਰੋ। ਇਹ ਸਿਹਤ ਲਈ ਬਹੁਤ ਵਧੀਆ ਹੈ। ਇਸ ਨਾਲ ਸਰੀਰ ਕੁਦਰਤੀ ਤਰੀਕੇ ਨਾਲ ਪਾਣੀ ਦੀ ਭਰਪਾਈ ਕਰਦਾ ਹੈ ਅਤੇ ਸਰੀਰ ਵਿੱਚ ਪਾਣੀ ਦੀ ਕਮੀ ਨਹੀਂ ਹੁੰਦੀ ਹੈ।
ਜੇਕਰ ਤੁਸੀਂ ਕਮਜ਼ੋਰੀ ਮਹਿਸੂਸ ਕਰ ਰਹੇ ਹੋ ਤਾਂ ਸੱਤੂ ਜ਼ਰੂਰ ਪੀਓ, ਇਹ ਤੁਹਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੈ।