Benefits of grapes: ਅੰਗੂਰ ਖਾਣ ਦੇ ਫਾਈਦੇ, ਜਾਣ ਤੁਸੀਂ ਵੀ ਰਹਿ ਜਾਓਗੇ ਹੈਰਾਨ!
10. ਅੰਗੂਰ ਸਰੀਰ ਵਿਚ ਅਨੀਮੀਆ ਨੂੰ ਪੂਰਾ ਕਰਦਾ ਹੈ। ਇਸ ਵਿਚ ਬਹੁਤ ਸਾਰਾ ਆਇਰਨ ਪਾਇਆ ਜਾਂਦਾ ਹੈ। ਜੇ ਤੁਹਾਨੂੰ ਅਨੀਮੀਆ ਹੈ, ਤਾਂ ਤੁਹਾਨੂੰ ਨਿਯਮਿਤ ਤੌਰ 'ਤੇ ਅੰਗੂਰ ਖਾਣਾ ਚਾਹੀਦਾ ਹੈ ਜਾਂ ਅੰਗੂਰ ਦਾ ਜੂਸ ਪੀਣਾ ਚਾਹੀਦਾ ਹੈ। ਅਨੀਮੀਆ 'ਤੇ ਕਾਬੂ ਪਾਉਣ ਲਈ ਇੱਕ ਗਲਾਸ ਅੰਗੂਰ ਦੇ ਰਸ ਵਿਚ 2 ਚਮਚ ਸ਼ਹਿਦ ਪੀਣ ਨਾਲ ਖੂਨ ਦੀ ਕਮੀ ਖਤਮ ਹੋ ਜਾਂਦੀ ਹੈ।
Download ABP Live App and Watch All Latest Videos
View In App9. ਮਾਈਗ੍ਰੇਨ ਦੇ ਦਰਦ ਤੋਂ ਰਾਹਤ: ਜੇ ਤੁਹਾਨੂੰ ਮਾਈਗ੍ਰੇਨ ਦੀ ਸਮੱਸਿਆ ਹੈ ਤਾਂ ਤੁਹਾਨੂੰ ਅੰਗੂਰ ਖਾਣਾ ਚਾਹੀਦਾ ਹੈ। ਇਸ ਨਾਲ ਸਿਰ ਦਰਦ ਤੋਂ ਛੁਟਕਾਰਾ ਮਿਲ ਸਕਦਾ ਹੈ। ਜੇ ਹੋ ਸਕੇ ਤਾਂ ਦਰਦ ਦੀ ਸਥਿਤੀ ਵਿਚ ਅੰਗੂਰ ਦਾ ਰਸ ਪੀਓ, ਇਹ ਜਲਦੀ ਮਦਦ ਕਰੇਗਾ।
8. ਅੰਗੂਰ ਵਿਚਲੇ ਪੋਸ਼ਕ ਤੱਤ ਅੱਖਾਂ ਲਈ ਵੀ ਉੱਤਮ ਹਨ। ਖੋਜ ਮੁਤਾਬਕ ਅੰਗੂਰ ਵਿੱਚ ਐਂਟੀਆਕਸੀਡੈਂਟਸ ਲੂਟੀਨ ਅਤੇ ਜ਼ੇਕਸਾਂਥਿਨ ਹੁੰਦੇ ਹਨ, ਜੋ ਕਿ ਅੱਖਾਂ ਲਈ ਚੰਗੇ ਹੁੰਦੇ ਹਨ।
7. ਅੰਗੂਰ ਦਾ ਸੇਵਨ ਐਲਰਜੀ ਵਿਚ ਵੀ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਸ ਵਿਚ ਮੌਜੂਦ ਸਾੜ ਵਿਰੋਧੀ ਤੱਤ ਸਰੀਰ ਤੋਂ ਐਲਰਜੀ ਨੂੰ ਘਟਾਉਂਦੇ ਹਨ।
6.ਅੰਗੂਰ ਦਾ ਸੇਵਨ ਨਾਲ Blood Presure ਦੀ ਬਿਮਾਰੀ ਨਹੀਂ ਹੁੰਦੀ। ਜੇ ਕਿਸੇ ਨੂੰ ਬੀਪੀ ਦੀ ਸਮੱਸਿਆ ਹੈ ਤਾਂ ਅੰਗੂਰ ਖਾਣ ਨਾਲ ਬਲੱਡ ਪ੍ਰੈਸ਼ਰ ਘੱਟ ਹੋਵੇਗਾ। ਕਿਉਂਕਿ ਅੰਗੂਰ ਵਿਚ ਪੋਟਾਸ਼ੀਅਮ ਦੀ ਮਾਤਰਾ ਖੂਨ ਚੋਂ ਸੋਡੀਅਮ ਦੀ ਮਾਤਰਾ ਨੂੰ ਘਟਾਉਂਦੀ ਹੈ।
5. ਅੰਗੂਰ ਵਿਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ ਜਿਵੇਂ ਕਿ ਗਲੂਕੋਜ਼, ਮੈਗਨੀਸ਼ੀਅਮ ਅਤੇ ਐਂਟੀ ਆਕਸੀਡੈਂਟਸ ਜਿਨ੍ਹਾਂ ਨੂੰ ਪੋਲੀਫੇਨੌਲਜ਼ ਕਿਹਾ ਜਾਂਦਾ ਹੈ। ਇਹ ਤੱਤ ਟੀਬੀ, ਕੈਂਸਰ, ਖੂਨ ਇੰਫੈਕਸ਼ਨ ਵਰਗੀਆਂ ਘਾਤਕ ਬਿਮਾਰੀਆਂ ਵਿਚ ਲਾਭਕਾਰੀ ਹੈ।
4. ਅੰਗੂਰ ਦੇ ਸੇਵਨ ਨਾਲ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ।
3. ਤੀਜਾ ਫਾਇਦਾ ਬਹੁਤ ਸੌਖਾ ਅਤੇ ਸਰਲ ਹੈ। ਜੇ ਤੁਸੀਂ ਵੀ ਦਿਲ ਦੇ ਮਰੀਜ਼ ਹੋ, ਤਾਂ ਰੋਜ਼ਾਨਾ ਕਾਲੇ ਅੰਗੂਰ ਦਾ ਜੂਸ ਪੀਓ। ਇਸ ਨਾਲ ਤੁਹਾਨੂੰ ਫਾਈਦਾ ਜ਼ਰੂਰ ਹੋਏਗਾ। ਅੰਗੂਰ ਦਿਲ ਦੀ ਬਿਮਾਰੀ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਜਾਨਵਰਾਂ 'ਤੇ ਹੋਈ ਇੱਕ ਖੋਜ ਕਹਿੰਦੀ ਹੈ ਕਿ ਅੰਗੂਰ ਦਿਲ ਵਿੱਚ ਮਾੜੇ ਕੋਲੇਸਟ੍ਰੋਲ ਨੂੰ ਘਟਾਉਂਦੇ ਹਨ।
2. ਦੂਜਾ ਉਪਾਅ ਇਹ ਹੈ ਕਿ ਜੇ ਅਸੀਂ ਇਕ ਕੱਪ ਅੰਗੂਰ ਦੇ ਜੂਸ 'ਚ ਦੋ ਚਮਚ ਸ਼ਹਿਦ ਮਿਲਾ ਕੇ ਪਿਂਦੇ ਹੋ ਤਾਂ ਸਾਡੇ ਸ਼ੁਗਰ ਲੈਵਲ ਨੂੰ ਨਿਯੰਤਰਿਤ ਕੀਤਾ ਜਾ ਸਕਦਾ ਹੈ।
1. ਸਾਡਾ ਪਹਿਲਾ ਫਾਇਦਾ ਇਹ ਹੈ ਕਿ ਜੇ ਤੁਸੀਂ ਕਬਜ਼ ਤੋਂ ਪੀੜਤ ਹੋ ਤਾਂ ਅੰਗੂਰ 'ਚ ਨਮਕ ਅਤੇ ਕਾਲੀ ਮਿਰਚ ਮਿਲਾਓ ਅਤੇ ਇਸ ਦਾ ਸੇਵਨ ਕਰੋ। ਇਸ ਨਾਲ ਤੁਹਾਡੀ ਸਮੱਸਿਆ ਜਲਦੀ ਹੱਲ ਹੋ ਜਾਵੇਗੀ।
11. ਅੰਗੂਰ ਖਾਣ ਨਾਲ ਚਮੜੀ ਵਿਚ ਕੁਦਰਤੀ ਚਮਕ ਆਉਂਦੀ ਹੈ। ਇਹ ਚਿਹਰੇ 'ਤੇ ਹੋਣ ਵਾਲੇ ਦਾਗ, ਝੁਰੜੀਆਂ ਤੋਂ ਛੁਟਕਾਰਾ ਪਾ ਸਕਦਾ ਹੈ।
- - - - - - - - - Advertisement - - - - - - - - -