Election Results 2024
(Source: ECI/ABP News/ABP Majha)
Health Tips: ਨਹੁੰਆਂ ਦੇ ਰੰਗ ਤੋਂ ਪਤਾ ਲੱਗ ਜਾਂਦਾ ਤੁਹਾਨੂੰ ਕਿਹੜੀ ਬਿਮਾਰੀ, ਜਾਣੋ ਵੱਖ-ਵੱਖ ਰੰਗਾਂ ਦਾ ਰਾਜ
Nails Shape And Colour: ਤੁਹਾਡੀ ਸਿਹਤ ਦੀ ਸਥਿਤੀ ਤੁਹਾਡੇ ਨਹੁੰਆਂ ਦੀ ਬਣਤਰ, ਰੰਗ ਤੇ ਆਕਾਰ ਤੋਂ ਲੱਗ ਸਕਦਾ ਹੈ। ਤੁਹਾਡੇ ਨਹੁੰਆਂ ਨੂੰ ਦੇਖ ਕੇ ਤੁਹਾਡੀ ਸਿਹਤ ਬਾਰੇ ਬਹੁਤ ਕੁਝ ਜਾਣਿਆ ਜਾ ਸਕਦਾ ਹੈ। ਕਈ ਲੋਕਾਂ ਨੂੰ ਨਹੁੰਆਂ ਦੀ ਬਣਤਰ ਤੇ ਰੰਗ ਦੇਖ ਕੇ ਸਿਹਤ ਦਾ ਅੰਦਾਜ਼ਾ ਲੱਗ ਜਾਂਦਾ ਹੈ।
Download ABP Live App and Watch All Latest Videos
View In Appਤੁਸੀਂ ਦੇਖਿਆ ਹੋਵੇਗਾ ਕਿ ਕੁਝ ਲੋਕਾਂ ਦੇ ਨਹੁੰ ਪੀਲੇ, ਕਾਲੇ ਤੇ ਚਿੱਟੇ ਹੋ ਜਾਂਦੇ ਹਨ। ਇਸ ਦੇ ਨਾਲ ਹੀ ਕੁਝ ਲੋਕਾਂ ਦੇ ਨਹੁੰਆਂ 'ਤੇ ਨੀਲੀਆਂ ਜਾਂ ਕਾਲੀਆਂ ਲਾਈਨਾਂ ਪੈ ਜਾਂਦੀਆਂ ਹਨ ਜਿਸ ਕਾਰਨ ਨਹੁੰ ਕਮਜ਼ੋਰ ਹੋ ਜਾਂਦੇ ਹਨ ਤੇ ਟੁੱਟਣ ਲੱਗ ਜਾਂਦੇ ਹਨ। ਨਹੁੰਆਂ 'ਚ ਬਦਲਾਅ ਆਮ ਨਹੀਂ ਹੁੰਦਾ, ਇਹ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਸੰਕੇਤ ਦਿੰਦਾ ਹੈ। ਜਾਣੋ ਇਹ ਕਿਵੇਂ ਪਛਾਣਨਾ ਹੈ ਕਿ ਤੁਹਾਡੇ ਨਹੁੰ ਵਿੱਚ ਤਬਦੀਲੀ ਕਿਸ ਸਮੱਸਿਆ ਵੱਲ ਇਸ਼ਾਰਾ ਕਰਦੀ ਹੈ।
ਨਹੁੰਆਂ ਦਾ ਲਾਲ ਰੰਗ- ਜੇਕਰ ਤੁਹਾਡੇ ਸਰੀਰ 'ਚ ਕਿਤੇ ਵੀ ਸੋਜ ਜਾਂ ਲੂਪਸ ਦੀ ਬੀਮਾਰੀ ਹੈ ਤਾਂ ਤੁਹਾਡੇ ਨਹੁੰਆਂ ਦਾ ਰੰਗ ਬਦਲ ਸਕਦਾ ਹੈ। ਅਜਿਹੇ 'ਚ ਨਹੁੰ ਦਾ ਰੰਗ ਲਾਲ ਹੋ ਸਕਦਾ ਹੈ।
ਜੇਕਰ ਨਹੁੰ ਦਾ ਰੰਗ ਪੀਲਾ ਹੋ ਜਾਵੇ ਤਾਂ ਇਹ ਫੰਗਲ ਇਨਫੈਕਸ਼ਨ ਦਾ ਸੰਕੇਤ ਹੈ। ਇਸ ਤੋਂ ਇਲਾਵਾ ਥਾਇਰਾਇਡ ਡਾਇਬਟੀਜ਼ ਤੇ ਫੇਫੜਿਆਂ ਦੀ ਬੀਮਾਰੀ ਨੂੰ ਵੀ ਦਰਸਾਉਂਦਾ ਹੈ।
ਨਹੁੰਆਂ 'ਤੇ ਸਫੇਦ ਦਾਗ- ਕੁਝ ਲੋਕਾਂ ਦੇ ਨਹੁੰਆਂ 'ਤੇ ਸਫੇਦ ਧੱਬੇ ਹੋ ਜਾਂਦੇ ਹਨ। ਇਸ ਨਾਲ ਤੁਸੀਂ ਸਮਝ ਸਕਦੇ ਹੋ ਕਿ ਤੁਹਾਡੇ ਸਰੀਰ ਵਿੱਚ ਵਿਟਾਮਿਨ ਬੀ, ਪ੍ਰੋਟੀਨ ਤੇ ਜ਼ਿੰਕ ਦੀ ਕਮੀ ਹੈ।
ਨਹੁੰ 'ਤੇ ਨੀਲੇ ਤੇ ਕਾਲੇ ਧੱਬੇ- ਜੇਕਰ ਨਹੁੰ 'ਤੇ ਨੀਲੇ ਤੇ ਕਾਲੇ ਧੱਬੇ ਹਨ ਤਾਂ ਸਰੀਰ 'ਚ ਖੂਨ ਦਾ ਸੰਚਾਰ ਠੀਕ ਤਰ੍ਹਾਂ ਨਾਲ ਨਹੀਂ ਹੋ ਰਿਹਾ। ਖੂਨ ਸੰਚਾਰ ਵਿੱਚ ਗੜਬੜੀ ਕਾਰਨ ਨਹੁੰ ਵਿੱਚ ਕਾਲੇ ਜਾਂ ਨੀਲੇ ਧੱਬੇ ਪੈ ਜਾਂਦੇ ਹਨ। ਕੁਝ ਲੋਕਾਂ ਨੂੰ ਦਿਲ ਦੇ ਰੋਗ ਹੋਣ ਕਰਕੇ ਵੀ ਨਹੁੰਆਂ ਦਾ ਰੰਗ ਬਦਲਣਾ ਸ਼ੁਰੂ ਹੋ ਜਾਂਦਾ ਹਨ।
ਨਹੁੰ 'ਤੇ ਚਿੱਟੀਆਂ ਲਾਈਨਾਂ- ਜੇਕਰ ਤੁਹਾਡੇ ਨਹੁੰ 'ਤੇ ਚਿੱਟੀਆਂ ਧਾਰੀਆਂ ਨਜ਼ਰ ਆ ਰਹੀਆਂ ਹਨ, ਤਾਂ ਇਹ ਸਰੀਰ 'ਚ ਕਿਡਨੀ ਜਾਂ ਲੀਵਰ ਨਾਲ ਜੁੜੀ ਬੀਮਾਰੀ ਦਾ ਸੰਕੇਤ ਹੋ ਸਕਦਾ ਹੈ। ਇਸ ਤੋਂ ਇਲਾਵਾ ਨਹੁੰ 'ਚ ਸਫੈਦ ਰੇਖਾ ਹੋਣਾ ਵੀ ਹੈਪੇਟਾਈਟਸ ਵਰਗੀ ਬੀਮਾਰੀ ਦਾ ਸੰਕੇਤ ਹੈ।
ਨਹੁੰ ਟੁੱਟਣਾ-ਕੁਝ ਲੋਕਾਂ ਦੇ ਨਹੁੰ ਕੱਟੇ ਜਾਂ ਟੁੱਟ ਜਾਂਦੇ ਹਨ। ਕਈ ਵਾਰ ਨਹੁੰ ਕਮਜ਼ੋਰ ਹੋਣ 'ਤੇ ਟੁੱਟਣ ਲੱਗਦੇ ਹਨ। ਇਸ ਨਾਲ ਤੁਸੀਂ ਸਰੀਰ ਵਿੱਚ ਹੋਣ ਵਾਲੀਆਂ ਕਈ ਬਿਮਾਰੀਆਂ ਦੇ ਲੱਛਣਾਂ ਨੂੰ ਵੀ ਸਮਝ ਸਕਦੇ ਹੋ। ਜੇਕਰ ਤੁਹਾਡੇ ਨਹੁੰਆਂ 'ਚ ਇਹ ਸਮੱਸਿਆ ਹੈ ਤਾਂ ਸਰੀਰ 'ਚ ਖੂਨ ਦੀ ਕਮੀ ਜਾਂ ਥਾਇਰਾਈਡ ਵਰਗੀ ਬੀਮਾਰੀ ਹੋ ਸਕਦੀ ਹੈ।