ਕਿਤੇ ਤੁਹਾਡੇ ਜੁੱਤੇ ਤਾਂ ਨਹੀਂ ਕਰ ਰਹੇ ਤੁਹਾਨੂੰ ਬਿਮਾਰ, ਅੱਜ ਹੀ ਜਾਣ ਲਓ ਸਿਹਤ ਨਾਲ ਜੁੜੀਆਂ ਆਹ ਜ਼ਰੂਰੀ ਗੱਲਾਂ
ਅੱਜਕੱਲ੍ਹ, ਵੱਖ-ਵੱਖ ਡਿਜ਼ਾਈਨ, ਦਿੱਖ ਅਤੇ ਬ੍ਰਾਂਡਾਂ ਵਾਲੇ ਜੁੱਤੇ ਬਾਜ਼ਾਰ ਵਿੱਚ ਉਪਲਬਧ ਹਨ। ਲੋਕ ਬ੍ਰਾਂਡ ਅਤੇ ਕੀਮਤ ਨੂੰ ਦੇਖਦਿਆਂ ਹੋਇਆਂ ਜੁੱਤੇ ਖਰੀਦਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਜਿਹੜੇ ਜੁੱਤੇ ਤੁਸੀਂ ਇੰਨੇ ਸ਼ੌਕ ਨਾਲ ਖਰੀਦਦੇ ਹੋ, ਉਹ ਤੁਹਾਨੂੰ ਬਿਮਾਰ ਵੀ ਕਰ ਸਕਦੇ ਹਨ? ਮਾਹਿਰਾਂ ਅਨੁਸਾਰ ਜੁੱਤੀਆਂ ਗਠੀਆ, ਗੋਡਿਆਂ ਦੀ ਸਮੱਸਿਆ, ਨੌਕਨਿਕ, ਫਲੈਟਫਿਟ ਅਤੇ ਬੋਲੈਗ ਵਰਗੀਆਂ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦੀਆਂ ਹਨ।
Download ABP Live App and Watch All Latest Videos
View In AppBHU ਦੇ ਫਿਜ਼ੀਕਲ ਐਜੂਕੇਸ਼ਨ 'ਚ ਹੋਈ ਇਕ ਖੋਜ 'ਚ ਦੱਸਿਆ ਗਿਆ ਕਿ ਆਰਾਮ ਦੇ ਹਿਸਾਬ ਨਾਲ ਜੁੱਤੀਆਂ ਨਾ ਖਰੀਦਣ ਕਰਕੇ 23 ਫੀਸਦੀ ਨੌਜਵਾਨ ਖਿਡਾਰੀ ਸਮੇਂ ਤੋਂ ਪਹਿਲਾਂ ਅਨਫਿਟ ਹੋ ਜਾਂਦੇ ਹਨ। ਆਓ ਜਾਣਦੇ ਹਾਂ ਕਿ ਰਿਸਰਚ ਕੀ ਕਹਿੰਦੀ ਹੈ ਅਤੇ ਕਿਤੇ ਤੁਸੀਂ ਤਾਂ ਨਹੀਂ ਇਹ ਜੁੱਤੇ ਪਾ ਰਹੇ ਹੋ।
ਜੁੱਤੀਆਂ ਦੀ ਚੋਣ ਕਿਸ ਆਧਾਰ 'ਤੇ ਕਰਨੀ ਚਾਹੀਦੀ ਹੈ, ਇਸ ਨੂੰ ਲੈਕੇ Question Bases ਸਰਵੇ ਕੀਤਾ ਗਿਆ। ਜਿਸ ਵਿੱਚ 15-25 ਸਾਲ ਦੀ ਉਮਰ ਦੇ 1000-1500 ਖਿਡਾਰੀਆਂ ਨੂੰ ਕੁਝ ਸਵਾਲ ਪੁੱਛੇ ਗਏ। ਸਰਵੇਖਣ ਵਿੱਚ ਪਾਇਆ ਗਿਆ ਕਿ ਸਰੀਰ ਦੇ ਸੰਤੁਲਨ ਅਤੇ ਪੈਰਾਂ ਦੀ ਧਾਰ ਦੇ ਹਿਸਾਬ ਨਾਲ ਜੁੱਤੀ ਨਾ ਪਾਉਣ ਨਾਲ ਪੈਰਾਂ ਵਿੱਚ ਸਮੱਸਿਆਵਾਂ ਪੈਦਾ ਹੁੰਦੀਆਂ ਹਨ, ਜਿਸ ਨਾਲ ਪੈਰਾਂ ਦਾ ਸਹੀ ਵਿਕਾਸ ਰੁਕ ਸਕਦਾ ਹੈ।
ਇਹ ਸਮੱਸਿਆ ਗਠੀਆ, ਗੋਡਿਆਂ ਦੀ ਸਮੱਸਿਆ, ਨੌਕਨਿਕ, ਫਲੈਟਫਿਟ ਅਤੇ ਲੱਤਾਂ ਦੇ ਦਰਦ ਕਾਰਨ ਵੀ ਹੋ ਸਕਦੀ ਹੈ। ਇਸ ਕਾਰਨ 25% ਖਿਡਾਰੀ ਜਵਾਨ ਹੁੰਦਿਆਂ ਹੋਇਆਂ ਵੀ ਅਨਫਿਟ ਹੋ ਜਾਂਦੇ ਹਨ।
ਇਹ ਖੋਜ ਸਪੋਰਟਸ ਸ਼ੂਜ਼ 'ਤੇ ਕੀਤੀ ਗਈ ਪਹਿਲੀ ਖੋਜ ਹੈ। ਜਿਸ ਵਿੱਚ ਦੱਸਿਆ ਗਿਆ ਕਿ ਮਾਪਿਆਂ ਵਲੋਂ ਬੱਚਿਆਂ ਨੂੰ ਵੱਡੀਆਂ ਜੁੱਤੀਆਂ ਦਿਵਾਉਣ ਦੀ ਆਦਤ ਗਲਤ ਹੈ, ਕਿਉਂਕਿ ਵੱਡੀਆਂ ਜੁੱਤੀਆਂ ਪਾਉਣ ਨਾਲ ਬੱਚਿਆਂ ਦੇ ਪੈਰਾਂ ਦਾ ਵਿਕਾਸ ਕਾਫੀ ਹੱਦ ਤੱਕ ਪ੍ਰਭਾਵਿਤ ਹੁੰਦਾ ਹੈ, ਜਿਸ ਨਾਲ ਭਵਿੱਖ ਵਿੱਚ ਕਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
ਇਸ ਰਿਸਰਚ 'ਚ ਦੱਸਿਆ ਗਿਆ ਕਿ ਚਾਹੇ ਉਹ ਖਿਡਾਰੀ ਹੋਵੇ ਜਾਂ ਆਮ ਆਦਮੀ, ਉਹ ਜੁੱਤੀਆਂ ਨੂੰ ਸਸਤੀ, ਸੁੰਦਰ ਅਤੇ ਟਿਕਾਊ ਸਮਝ ਕੇ ਖਰੀਦਦਾ ਹੈ। ਜੋ ਕਿ ਗਲਤ ਹੈ, ਜੇਕਰ ਤੁਸੀਂ ਵੀ ਅਜਿਹੇ ਜੁੱਤੇ ਪਾਉਂਦੇ ਹੋ ਤਾਂ ਆਪਣੀ ਆਦਤ ਨੂੰ ਤੁਰੰਤ ਬਦਲੋ, ਕਿਉਂਕਿ ਜੁੱਤੇ ਹਮੇਸ਼ਾ ਆਰਾਮ ਦੇ ਮੁਤਾਬਕ ਹੀ ਖਰੀਦਣੇ ਚਾਹੀਦੇ ਹਨ। ਜੁੱਤੀਆਂ ਦੀ ਚੋਣ ਵੀ ਸਰੀਰ ਦੇ ਹਿਸਾਬ ਨਾਲ ਕਰਨੀ ਚਾਹੀਦੀ ਹੈ। ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਜੁੱਤੀ ਕਿੰਨੀ ਦੇਰ ਤੱਕ ਪਾਈ ਜਾ ਸਕਦੀ ਹੈ। ਇਸ ਲਈ ਅਜਿਹੇ ਜੁੱਤੇ ਹੀ ਖਰੀਦਣੇ ਚਾਹੀਦੇ ਹਨ ਜੋ ਪੈਰਾਂ ਲਈ ਆਰਾਮਦਾਇਕ ਹੋਣ।