Confidence Boosting Tips: ਤੁਹਾਡੇ ਬੱਚੇ ਵਿੱਚ ਵੀ ਆਤਮਵਿਸ਼ਵਾਸ ਦੀ ਕਮੀ? ਤਾਂ ਇਦਾਂ ਕਰੋ ਦੂਰ, ਅਪਣਾਓ ਇਹ ਤਰੀਕੇ
ਬਚਪਨ ਅਜਿਹਾ ਸਮਾਂ ਹੈ ਜੋ ਇੱਕ ਵਾਰ ਜ਼ਿੰਦਗੀ ਤੋਂ ਚਲਾ ਜਾਵੇ ਤਾਂ ਮੁੜ ਕੇ ਵਾਪਸ ਨਹੀਂ ਆਉਂਦਾ। ਬਚਪਨ ਵਿੱਚ ਬੱਚਿਆਂ ਦਾ ਟੈਲੇਂਟ ਨਜ਼ਰ ਆਉਂਦਾ ਹੈ ਅਤੇ ਉਹ ਆਪਣੇ ਸਕੂਲ, ਘਰ ਜਾਂ ਦੋਸਤਾਂ ਅਤੇ ਰਿਸ਼ਤੇਦਾਰਾਂ ਵਿੱਚ ਆਪਣੇ ਹੁਨਰ ਅਤੇ ਵਿਲੱਖਣਤਾ ਲਈ ਜਾਣੇ ਜਾਂਦੇ ਹਨ। ਅਜਿਹੇ 'ਚ ਜੇਕਰ ਉਨ੍ਹਾਂ ਦੇ ਬੱਚੇ 'ਚ ਆਤਮਵਿਸ਼ਵਾਸ ਦੀ ਕਮੀ ਹੈ ਤਾਂ ਮਾਤਾ-ਪਿਤਾ ਲਈ ਇਹ ਵੱਡੀ ਦੁਬਿਧਾ ਹੈ ਪਰ ਇੱਥੇ ਦਿੱਤੇ ਗਏ ਟਿਪਸ ਨੂੰ ਅਪਣਾ ਕੇ ਉਹ ਆਪਣੇ ਬੱਚੇ 'ਚ ਆਤਮਵਿਸ਼ਵਾਸ ਪੈਦਾ ਕਰ ਸਕਦੇ ਹਨ।
Download ABP Live App and Watch All Latest Videos
View In Appਬੱਚੇ ਨੂੰ ਲੈਣ ਦਿਓ ਰਿਸਕ- ਜਦੋਂ ਬੱਚਾ ਕੋਈ ਫੈਸਲਾ ਲੈਣ ਵਾਲਾ ਹੁੰਦਾ ਹੈ ਤਾਂ ਉਹ ਇਹ ਸੋਚ ਕੇ ਪਿੱਛੇ ਹਟ ਜਾਂਦਾ ਹੈ ਕਿ ਜੇਕਰ ਉਸ ਤੋਂ ਕੋਈ ਗਲਤੀ ਹੋ ਗਈ ਤਾਂ ਕੀ ਹੋਵੇਗਾ। ਪਰ, ਇਹ ਜ਼ਰੂਰੀ ਹੈ ਕਿ ਬੱਚੇ ਆਪਣੇ ਆਪ ‘ਤੇ ਵਿਸ਼ਵਾਸ ਕਰਕੇ ਅੱਗੇ ਵੱਧੇ।
ਨਮੋਸ਼ੀ ਨਹੀਂ ਆਉਣ ਦਿੰਦੇ ਅੱਗੇ- ਬੱਚਿਆਂ ਵਿੱਚ ਛੋਟੀ ਉਮਰ ਤੋਂ ਹੀ ਇਹ ਡਰ ਰਹਿੰਦਾ ਹੈ ਕਿ ਜੇਕਰ ਉਹ ਅੱਗੇ ਵੱਧ ਕੇ ਕੁਝ ਕਰਦਾ ਹੈ ਅਤੇ ਉਸ ਕੋਲੋਂ ਸਹੀ ਨਹੀਂ ਹੋਇਆ ਤਾਂ ਉਸ ਦਾ ਮਜ਼ਾਰ ਉਡਾਇਆ ਜਾਵੇਗਾ।
ਹਾਰ-ਜਿੱਤ ਵਿਚ ਪ੍ਰਸ਼ੰਸਾ- ਜੇਕਰ ਬੱਚਾ ਕੋਈ ਮੁਕਾਬਲਾ ਹਾਰ ਵੀ ਜਾਵੇ ਤਾਂ ਉਸ ਨੂੰ ਬੁਰਾ ਮਹਿਸੂਸ ਨਾ ਕਰਾਓ ਅਤੇ ਨਾ ਹੀ ਉਸ ਨੂੰ ਝਿੜਕੋ। ਹਾਰ-ਜਿੱਤ ਤਾਂ ਹੁੰਦੀ ਹੀ ਰਹਿੰਦੀ ਹੈ, ਪਰ ਜੇਕਰ ਮਾਪੇ ਬੱਚੇ ਨੂੰ ਹਾਰ ਬਾਰੇ ਕੋਈ ਬਹੁਤੀ ਮਾੜੀ ਗੱਲ ਕਹਿ ਦੇਣ ਤਾਂ ਉਹ ਘਬਰਾ ਜਾਂਦਾ ਹੈ।
ਹੌਸਲਾ ਦਿੰਦੇ ਰਹੋ- ਮਾਤਾ-ਪਿਤਾ ਦੀ ਹੱਲਾਸ਼ੇਰੀ ਬੱਚੇ ਨੂੰ ਆਤਮਵਿਸ਼ਵਾਸ ਨਾਲ ਭਰ ਦਿੰਦੀ ਹੈ। ਜੇਕਰ ਬੱਚਾ ਦੂਜੇ ਲੋਕਾਂ ਦੇ ਸਾਹਮਣੇ ਆਤਮ-ਵਿਸ਼ਵਾਸ ਗੁਆਉਣ ਲੱਗਦਾ ਹੈ ਅਤੇ ਕਿਸੇ ਮੁਕਾਬਲੇ ਜਾਂ ਸਟੇਜ ਪਰਫਾਰਮੈਂਸ ਵਿਚ ਜਾਣ ਤੋਂ ਡਰਦਾ ਹੈ, ਤਾਂ ਉਸ ਨੂੰ ਹੱਲਾਸ਼ੇਰੀ ਦੇਣ ਤੋਂ ਪਿੱਛੇ ਨਾਲ ਹਟੋ।