Independence Day : ਪੂਰੇ ਦੇਸ਼ 'ਚ ਉਤਸ਼ਾਹ ਤੇ ਪਿਆਰ ਨਾਲ ਮਨਾਇਆ ਜਾਂਦੈ ਸੁਤੰਤਰਤਾ ਦਿਵਸ
1947 ਨੂੰ ਭਾਰਤ ਦੇ ਨਿਵਾਸੀਆਂ ਨੇ ਲੱਖਾਂ ਕੁਰਬਾਨੀਆਂ ਦੇਕੇ ਬਰਤਾਨਵੀ ਸ਼ਾਸਨ ਤੋਂ ਸੁਤੰਤਰਤਾ ਪ੍ਰਾਪਤ ਕੀਤੀ।
Download ABP Live App and Watch All Latest Videos
View In Appਸੁਤੰਤਰਤਾ ਦਿਵਸ, ਭਾਰਤ ਵਿੱਚ ਤਿੰਨ ਰਾਸ਼ਟਰੀ ਛੁੱਟੀਆਂ ਵਿੱਚੋਂ ਇੱਕ ਹੈ ਦੂਜੇ ਦੋ ਗਣਤੰਤਰ ਦਿਵਸ 26 ਜਨਵਰੀ ਨੂੰ ਅਤੇ 2 ਅਕਤੂਬਰ ਮਹਾਤਮਾ ਗਾਂਧੀ ਦੇ ਜਨਮ ਦਿਨ ਨੂੰ ਹੁੰਦੀ ਹੈ।
15 ਅਗਸਤ ਵਾਲੇ ਦਿਨ ਭਾਰਤ ਦੇ ਪ੍ਰਧਾਨਮੰਤਰੀ 8:58 ਤੇ ਦੇਸ਼ ਵਿੱਚ ਝੰਡਾ ਲਹਰਾਉਦੇ ਹਨ।
ਇਹ ਦਿਨ ਭਾਰਤੀ ਲੋਕਾਂ ਨੂੰ ਦੇਸ਼ ਦੀ ਆਜਾਦੀ ਅਤੇ ਆਜਾਦੀ ਲਈ ਕੀਤੀਆਂ ਕੁਰਬਾਨੀਆਂ ਦੀ ਯਾਦ ਦਵਾਉਂਦਾ ਹੈ |
ਇਹ ਰਾਸ਼ਟਰੀ ਤਿਉਹਾਰ ਭਾਰਤ ਦੇ ਗੌਰਵ ਦਾ ਪ੍ਰਤੀਕ ਹੈ। ਜਿਸ ਨੂੰ ਹਰ ਦੇਸ਼ ਵਾਸੀ ਉਤਸ਼ਾਹ ਨਾਲ ਮਨਾਉਦਾ ਹੈ।
ਵੱਖ-ਵੱਖ ਆਕਾਰਾਂ ਦੇ ਰਾਸ਼ਟਰੀ ਝੰਡਿਆਂ ਦੀ ਭਰਪੂਰ ਵਰਤੋਂ ਕੀਤੀ ਜਾਂਦੀ ਹੈ। ਨਾਗਰਿਕ ਆਪਣੇ ਕਪੜਿਆਂ, ਗੁੱਟਬੈਂਡਾਂ, ਕਾਰਾਂ, ਘਰੇਲੂ ਸਮਾਨ ਨੂੰ ਤਿਰੰਗੇ ਦੀਆਂ ਪ੍ਰਤੀਕ੍ਰਿਤੀਆਂ ਨਾਲ ਸਜਾਉਂਦੇ ਹਨ।
1974 ਤੋਂ, ਸਬੰਧਤ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਸੁਤੰਤਰਤਾ ਦਿਵਸ 'ਤੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਇਜਾਜ਼ਤ ਦਿੱਤੀ ਗਈ ਹੈ।
ਪਰੇਡਾਂ ਅਤੇ ਮੁਕਾਬਲਿਆਂ ਵਿੱਚ ਸੁਤੰਤਰਤਾ ਸੰਗਰਾਮ ਅਤੇ ਭਾਰਤ ਦੀਆਂ ਵਿਭਿੰਨ ਸੱਭਿਆਚਾਰਕ ਪਰੰਪਰਾਵਾਂ ਦੇ ਦ੍ਰਿਸ਼ਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ।