Karwa Chauth 2024: ਕਰਵਾ ਚੌਥ 'ਤੇ ਔਰਤਾਂ ਨੂੰ ਖਾਣੀਆਂ ਚਾਹੀਦੀਆਂ ਆਹ ਚੀਜ਼ਾਂ, ਮੰਨੀਆਂ ਜਾਂਦੀਆਂ ਸ਼ੁੱਭ
ਕਰਵਾ ਚੌਥ ਦਾ ਵਰਤ ਸਾਲ 2024 ਵਿੱਚ 20 ਅਕਤੂਬਰ 2024 ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ। ਇਸ ਦਿਨ ਔਰਤਾਂ ਜਾਂ ਵਿਆਹੁਤਾ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀਆਂ ਹਨ।
Download ABP Live App and Watch All Latest Videos
View In Appਇਸ ਦਿਨ ਨਿਰਜਲਾ ਵਰਤ ਰੱਖਿਆ ਜਾਂਦਾ ਹੈ। ਰਾਤ ਨੂੰ ਚੰਦਰਮਾ ਦੇਖ ਕੇ ਵਰਤ ਖੋਲ੍ਹਿਆ ਜਾਂਦਾ ਹੈ। ਇਸ ਦਿਨ ਸਵੇਰੇ 4-5 ਵਜੇ ਤੋਂ ਬਾਅਦ ਸਰਗੀ ਖਾ ਕੇ ਵਰਤ ਦੀ ਸ਼ੁਰੂਆਤ ਕੀਤੀ ਜਾਂਦੀ ਹੈ।
ਕਰਵਾ ਚੌਥ ਦੇ ਵਰਤ ਦੇ ਦੌਰਾਨ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਸਰਗੀ ਦੇ ਦੌਰਾਨ ਔਰਤਾਂ ਨੂੰ ਕੀ ਖਾਣਾ ਚਾਹੀਦਾ ਹੈ ਤੁਸੀਂ ਸਰਗੀ ਖਾਂਦੇ ਸਮੇਂ ਦੁੱਧ, ਦਹੀਂ, ਪਨੀਰ ਖਾ ਸਕਦੇ ਹੋ। ਸਰਗੀ ਵਿੱਚ 7 ਚੀਜ਼ਾਂ ਦਾ ਹੋਣਾ ਜ਼ਰੂਰੀ ਹੈ। ਜਿਸ ਵਿੱਚ ਫਲ, ਮਠਿਆਈ, ਫੈਣੀਆਂ, ਸੁੱਕੇ ਮੇਵੇ ਖਾਣੇ ਚਾਹੀਦੇ ਹਨ।
ਇਸ ਲਈ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨਾ ਜ਼ਰੂਰੀ ਹੈ ਜੋ ਆਸਾਨੀ ਨਾਲ ਪਚ ਜਾਣ, ਦੁੱਧ, ਜੂਸ, ਨਾਰੀਅਲ ਪਾਣੀ, ਮਖਾਨਾ, ਖਜੂਰ ਅਤੇ ਨਾਰੀਅਲ ਰਕਾ। ਇਹ ਸਾਰੀਆਂ ਚੀਜ਼ਾਂ ਖਾਣ ਨਾਲ ਤੁਹਾਨੂੰ ਦਿਨ ਭਰ ਊਰਜਾ ਮਿਲਦੀ ਹੈ।
ਇਸ ਤੋਂ ਬਾਅਦ ਜਦੋਂ ਤੁਸੀਂ ਵਰਤ ਖੋਲ੍ਹਦੇ ਹੋ ਤਾਂ ਮਠਿਆਈ ਖਾ ਕੇ ਵਰਤ ਖੋਲ੍ਹੋ। ਸਭ ਤੋਂ ਪਹਿਲਾਂ ਚੰਦਰਮਾ ਨੂੰ ਅਰਘ ਭੇਟ ਕਰੋ ਅਤੇ ਫਿਰ ਚੰਦਰਮਾ ਨੂੰ ਪ੍ਰਸਾਦ ਚੜ੍ਹਾਓ ਅਤੇ ਫਿਰ ਖੁਦ ਇਸ ਦਾ ਸੇਵਨ ਕਰੋ।