Aloe Vera Gel : ਮਾਹਿਰ ਤੋਂ ਜਾਣੋ ਗਲੋਇੰਗ ਸਕਿਨ ਲਈ ਐਲੋਵੇਰਾ ਜੈੱਲ ਦੀ ਵਰਤੋਂ ਕਰਨ ਦਾ ਤਰੀਕਾ
ਐਲੋਵੇਰਾ ਚਮੜੀ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਵਿਚ ਐਂਟੀ-ਬੈਕਟੀਰੀਅਲ ਅਤੇ ਐਂਟੀਫੰਗਲ ਗੁਣ ਹੁੰਦੇ ਹਨ, ਜੋ ਕਿ ਮੁਹਾਸੇ ਅਤੇ ਧੱਫੜ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਵਿਚ ਮਦਦ ਕਰਦੇ ਹਨ। ਐਲੋਵੇਰਾ ਜੈੱਲ 'ਚ ਐਂਟੀਆਕਸੀਡੈਂਟ ਵੀ ਹੁੰਦੇ ਹਨ, ਜੋ ਚਿਹਰੇ 'ਤੇ ਝੁਰੜੀਆਂ ਅਤੇ ਰੇਖਾਵਾਂ ਨੂੰ ਠੀਕ ਕਰਦੇ ਹਨ। ਐਲੋਵੇਰਾ ਚਿਹਰੇ ਦੀ ਸੋਜ ਨੂੰ ਵੀ ਘੱਟ ਕਰਦਾ ਹੈ।
Download ABP Live App and Watch All Latest Videos
View In Appਐਲੋਵੇਰਾ ਦੇ ਪੱਤੇ ਨੂੰ ਧੋ ਕੇ ਇਸ ਦਾ ਜੈੱਲ ਕੱਢ ਲਓ। ਹੁਣ ਇਸ ਵਿਚ ਵਿਟਾਮਿਨ ਈ ਕੈਪਸੂਲ ਮਿਲਾਓ। ਇਨ੍ਹਾਂ ਦੋਹਾਂ ਚੀਜ਼ਾਂ ਨੂੰ ਇਕ ਕਟੋਰੀ 'ਚ ਮਿਲਾ ਲਓ। ਹੁਣ ਇਸ ਨੂੰ ਆਪਣੇ ਚਿਹਰੇ 'ਤੇ ਲਗਾਓ। ਲਗਭਗ 20 ਤੋਂ 30 ਮਿੰਟ ਬਾਅਦ ਆਪਣਾ ਚਿਹਰਾ ਧੋ ਲਓ। ਜੇ ਤੁਸੀਂ ਚਾਹੋ, ਤਾਂ ਤੁਸੀਂ ਇਸ ਨੂੰ ਰਾਤੋ ਰਾਤ ਛੱਡ ਸਕਦੇ ਹੋ।
ਐਲੋਵੇਰਾ ਜੈੱਲ ਵਿੱਚ ਕੁਦਰਤੀ ਨਮੀ ਦੇਣ ਵਾਲੇ ਗੁਣ ਹੁੰਦੇ ਹਨ। ਇਸ ਕਾਰਨ ਸਾਡੀ ਚਮੜੀ ਕਾਫੀ ਹਾਈਡ੍ਰੇਟ ਰਹਿੰਦੀ ਹੈ ਜੇਕਰ ਚਿਹਰੇ 'ਤੇ ਛੋਟੇ ਲਾਲ ਮੁਹਾਸੇ ਦਿਖਾਈ ਦਿੰਦੇ ਹਨ ਤਾਂ ਐਲੋਵੇਰਾ ਜੈੱਲ ਜ਼ਰੂਰ ਲਗਾਓ। ਇਸ ਨਾਲ ਚਮੜੀ ਦੇ ਕਾਲੇ ਘੇਰਿਆਂ, ਸੋਜ ਅਤੇ ਝੁਰੜੀਆਂ ਤੋਂ ਰਾਹਤ ਮਿਲਦੀ ਹੈ।
ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਐਲੋਵੇਰਾ ਜੈੱਲ ਨੂੰ ਆਪਣੀ ਸਕਿਨ ਕੇਅਰ ਰੁਟੀਨ 'ਚ ਸ਼ਾਮਲ ਕਰਕੇ ਤੁਸੀਂ ਸਮੇਂ ਤੋਂ ਪਹਿਲਾਂ ਬੁਢਾਪੇ ਦੀ ਸਮੱਸਿਆ ਨੂੰ ਰੋਕ ਸਕਦੇ ਹੋ ਪਰ ਜੇਕਰ ਤੁਹਾਡੀ ਚਮੜੀ ਸੰਵੇਦਨਸ਼ੀਲ ਹੈ ਤਾਂ ਚਮੜੀ ਦੇ ਮਾਹਿਰ ਨਾਲ ਜ਼ਰੂਰ ਸੰਪਰਕ ਕਰੋ।