ਠੰਢ ਦੇ ਮੌਸਮ 'ਚ ਇੱਕ ਵਾਰ ਜ਼ਰੂਰ ਘੁੰਮ ਕੇ ਆਓ ਭਾਰਤ ਦੇ 8 ਖੂਬਸੂਰਤ ਟ੍ਰੈਕ
ਨਵੇਂ ਸਾਲ ਦੀ ਸ਼ੁਰੂਆਤ ਇੱਕ ਰੋਮਾਂਚਕ ਅੰਦਾਜ਼ ਨਾਲ ਭਲਾ ਕੌਣ ਨਹੀਂ ਕਰਨਾ ਚਾਹੁੰਦਾ ਪਰ ਇਸ ਲਈ ਸਹੀ ਮੌਸਮ ਤੇ ਸਹੀ ਡੈਸਟੀਨੇਸ਼ਨ ਦੀ ਚੋਣ ਕਰਨਾ ਬਹੁਤ ਜ਼ਰੂਰੀ ਹੈ। ਇਸ ਨਵੇਂ ਸਾਲ 'ਤੇ ਜੇਕਰ ਤੁਸੀਂ ਵੀ ਕਿਸੇ ਐਡਵੈਂਚਰਸ ਡੈਸਟੀਨੇਸ਼ਨ ਨੂੰ ਐਕਸਪਲੋਰ ਕਰਨਾ ਚਾਹੁੰਦੇ ਹੋ ਤਾਂ ਭਾਰਤ ਦੇ ਟੌਪ ਵਿੰਟਰਸ ਟ੍ਰੈਕ ਸਭ ਤੋਂ ਵਧੀਆ ਵਿਕਲਪ ਹੋ ਸਕਦੇ ਹਨ। ਆਓ ਤੁਹਾਨੂੰ ਭਾਰਤ ਦੇ 8 ਸਭ ਤੋਂ ਸੁੰਦਰ ਤੇ ਰੌਮਾਂਚਕ ਵਿੰਟਰਸ ਟ੍ਰੈਕ ਦੇ ਬਾਰੇ ਦੱਸਦੇ ਹਾਂ।
Download ABP Live App and Watch All Latest Videos
View In Appਚਾਦਰ ਟ੍ਰੈਕ- ਚਾਦਰ ਟ੍ਰੈਕ, ਜੋ ਲੱਦਾਖ 'ਚ ਪੈਂਦਾ ਹੈ, ਭਾਰਤ ਵਿੱਚ ਸਭ ਤੋਂ ਮੁਸ਼ਕਲ ਟ੍ਰੈਕਾਂ ਵਿੱਚੋਂ ਇੱਕ ਹੈ। ਇਹ ਟ੍ਰੈਕ ਜ਼ਾਂਸਕਰ ਵੈਲੀ ਨੂੰ ਚਿਲਿੰਗ ਪਿੰਡ ਨਾਲ ਜੋੜਦਾ ਹੈ। ਟ੍ਰੈਕ ਦੌਰਾਨ ਜ਼ਾਂਸਕਰ ਨਦੀ ਦੇ ਠੰਢੇ ਪਾਣੀ ਵਿੱਚੋਂ ਲੰਘਣਾ ਪੈਂਦਾ ਹੈ। ਇੱਥੇ ਟ੍ਰੈਕ ਕਰਨਾ ਕਿਸੇ ਚੁਣੌਤੀ ਤੋਂ ਘੱਟ ਨਹੀਂ। ਜੇਕਰ ਤੁਸੀਂ ਪਹਿਲਾਂ ਕਿਸੇ ਔਖੀ ਥਾਂ 'ਤੇ ਟ੍ਰੈਕਿੰਗ ਕੀਤੀ ਹੈ, ਤਾਂ ਹੀ ਇਸ ਟ੍ਰੈਕ ਨੂੰ ਦੇਖਣ ਲਈ ਅੱਗੇ ਵਧੋ।
ਨੰਦਾ ਦੇਵੀ ਟ੍ਰੈਕ- ਨੰਦਾ ਦੇਵੀ ਇੱਕ ਸ਼ਾਨਦਾਰ ਹਿਮਾਲੀਅਨ ਟ੍ਰੈਕ ਹੈ ਤੇ ਗੜ੍ਹਵਾਲ ਖੇਤਰ ਵਿੱਚ ਇੱਕ ਪ੍ਰਮੁੱਖ ਆਕਰਸ਼ਣ ਹੈ। ਇਹ ਟ੍ਰੈਕ ਮੁਨਸਿਆਰੀ ਤੋਂ ਸ਼ੁਰੂ ਹੁੰਦਾ ਹੈ ਤੇ ਲਗਪਗ 2290 ਮੀਟਰ ਦੀ ਉਚਾਈ ਤੱਕ ਜਾਂਦਾ ਹੈ। ਇਸ ਟ੍ਰੈਕ ਤੋਂ ਲੰਘਦੇ ਸਮੇਂ, ਤੁਹਾਨੂੰ ਰਿਲਕੋਟ ਤੇ ਮਰਤੌਲੀ ਵਰਗੀਆਂ ਅਜੀਬੋ-ਗਰੀਬ ਬਸਤੀਆਂ ਨਜ਼ਰ ਆਉਣਗੀਆਂ ਜੋ ਲਗਪਗ 150 ਸਾਲ ਪੁਰਾਣੀਆਂ ਹਨ। ਸਾਹਸੀ ਟ੍ਰੈਕਿੰਗ ਦਾ ਆਨੰਦ ਲੈਣ ਵਾਲਿਆਂ ਲਈ ਇਹ ਬਹੁਤ ਵਧੀਆ ਥਾਂ ਹੈ।
ਨਾਗ ਟਿੱਬਾ ਟ੍ਰੈਕ- ਗੜ੍ਹਵਾਲ ਹਿਮਾਲਿਆ ਦੀਆਂ ਪਹਾੜੀਆਂ ਵਿੱਚ ਸਥਿਤ, ਇਹ ਭਾਰਤ ਵਿੱਚ ਸਰਦੀਆਂ ਦੇ ਸਭ ਤੋਂ ਆਸਾਨ ਟ੍ਰੈਕ ਵਿੱਚੋਂ ਇੱਕ ਹੈ ਜੋ ਤੁਹਾਨੂੰ ਕੁਦਰਤ ਦੇ ਬਹੁਤ ਨੇੜੇ ਲੈ ਜਾਂਦਾ ਹੈ। ਇੱਥੇ ਟ੍ਰੈਕਿੰਗ ਕਰਦੇ ਸਮੇਂ, ਤੁਸੀਂ ਸੰਘਣੇ ਜੰਗਲਾਂ ਤੇ ਅਨੋਖੇ ਪਿੰਡਾਂ ਵਿੱਚੋਂ ਦੀ ਲੰਘੋਗੇ। ਤੁਸੀਂ ਟ੍ਰੈਕਿੰਗ ਦੌਰਾਨ ਟੈਂਟਾਂ ਵਿੱਚ ਰਹਿਣ ਦਾ ਵੀ ਆਨੰਦ ਲੈ ਸਕਦੇ ਹੋ।
ਹਰ ਕੀ ਦੂਨ - ਉੱਤਰਾਖੰਡ ਦੇ ਕੋਟਗਾਂਵ ਵਿੱਚ ਹੁਣ ਤੱਕ ਬਹੁਤ ਘੱਟ ਲੋਕਾਂ ਨੇ ਹਰ ਕੀ ਦੂਨ ਦੀ ਯਾਤਰਾ ਦੀ ਪੜਚੋਲ ਕੀਤੀ ਹੈ। ਇਸ ਖੇਤਰ ਵਿੱਚ ਤੁਹਾਨੂੰ ਸਿਰਫ ਪੰਛੀ ਅਤੇ ਜਾਨਵਰ ਹੀ ਦੇਖਣ ਨੂੰ ਮਿਲਣਗੇ। ਇੱਥੇ ਤੁਸੀਂ ਲੰਗੂਰ ਦੀ ਇੱਕ ਵਿਸ਼ੇਸ਼ ਪ੍ਰਜਾਤੀ ਵੀ ਦੇਖ ਸਕੋਗੇ ਅਤੇ ਕਾਲਾ ਹਿਰਨ ਮਿਲਣ ਦੀ ਵੀ ਸੰਭਾਵਨਾ ਹੈ। ਇਸ ਤੋਂ ਇਲਾਵਾ ਤੁਸੀਂ ਇੱਥੇ ਰਿੱਛ ਅਤੇ ਰੇਨਡੀਅਰ ਵਰਗੇ ਜਾਨਵਰ ਵੀ ਦੇਖ ਸਕੋਗੇ।
ਡੋਡਿਤਾਲ ਟ੍ਰੈਕ- ਨਦੀਆਂ, ਸੰਘਣੇ ਜੰਗਲ ਅਤੇ ਵਿਸ਼ਾਲ ਘਾਹ ਦੇ ਮੈਦਾਨ ਇਸ ਟ੍ਰੈਕ ਨੂੰ ਖਾਸ ਬਣਾਉਂਦੇ ਹਨ। ਸਮੁੰਦਰ ਤਲ ਤੋਂ ਲਗਭਗ 3000 ਮੀਟਰ ਦੀ ਉਚਾਈ 'ਤੇ ਸਥਿਤ, ਡੋਡਿਤਾਲ ਟ੍ਰੈਕ ਉੱਤਰਕਾਸ਼ੀ ਜ਼ਿਲ੍ਹੇ ਵਿੱਚ ਪੈਂਦਾ ਹੈ। ਜਿਹੜੇ ਲੋਕ ਟ੍ਰੈਕਿੰਗ ਦੇ ਸ਼ੌਕੀਨ ਹਨ ਉਹ ਸਰਦੀਆਂ ਵਿੱਚ ਇੱਕ ਵਾਰ ਇਸ ਟ੍ਰੈਕ ਨੂੰ ਜ਼ਰੂਰ ਦੇਖਣ।
ਗੌਮੁਖ ਤਪੋਵਨ - ਇਹ ਸ਼ਾਨਦਾਰ ਯਾਤਰਾ ਤੁਹਾਨੂੰ ਗੰਗਾ ਨਦੀ ਦੇ ਸਰੋਤ ਗੌਮੁਖ ਗਲੇਸ਼ੀਅਰ 'ਤੇ ਲੈ ਜਾਂਦੀ ਹੈ। ਇੰਨਾ ਹੀ ਨਹੀਂ, ਇਹ ਟ੍ਰੈਕ ਤੁਹਾਨੂੰ ਮਾਊਂਟ ਸ਼ਿਵਲਿੰਗ ਦੇ ਨਜ਼ਦੀਕੀ ਖੇਤਰ 'ਤੇ ਲੈ ਜਾਂਦਾ ਹੈ, ਜਿੱਥੇ ਤੁਸੀਂ ਪਹਾੜ ਨੂੰ ਅਧਾਰ ਤੋਂ ਲੈ ਕੇ ਚੋਟੀ ਤੱਕ ਪੂਰੀ ਤਰ੍ਹਾਂ ਦੇਖ ਸਕਦੇ ਹੋ। ਤੁਸੀਂ ਤਪੋਵਨ ਤੋਂ ਮੇਰੂ ਪਰਬਤ ਦਾ ਖੂਬਸੂਰਤ ਨਜ਼ਾਰਾ ਵੀ ਦੇਖ ਸਕੋਗੇ। ਇਹ ਸਥਾਨ ਉੱਤਰਾਖੰਡ ਦੇ ਗੰਗੋਤਰੀ ਵਿੱਚ ਸਥਿਤ ਹੈ।
ਸਟੋਕ ਕਾਂਗੜੀ ਟ੍ਰੈਕ- ਲੱਦਾਖ ਵਿਚ ਇਸ ਟ੍ਰੈਕ ਦੀ ਚੜ੍ਹਾਈ ਬਿਲਕੁਲ ਵੀ ਆਸਾਨ ਨਹੀਂ ਹੈ, ਪਰ ਫਿਰ ਵੀ ਤੁਹਾਨੂੰ ਜ਼ਿੰਦਗੀ ਵਿਚ ਇਕ ਵਾਰ ਇਸ ਦੀ ਪੜਚੋਲ ਕਰਨੀ ਚਾਹੀਦੀ ਹੈ। ਵੱਡੀਆਂ ਵਾਦੀਆਂ, ਸੁੰਦਰ ਪਿੰਡਾਂ ਅਤੇ ਜੌਂ ਅਤੇ ਸਰ੍ਹੋਂ ਦੇ ਖੇਤਾਂ ਦਾ ਸ਼ਾਨਦਾਰ ਦ੍ਰਿਸ਼ ਤੁਹਾਡੀ ਯਾਤਰਾ ਨੂੰ ਯਾਦਗਾਰ ਬਣਾ ਦੇਵੇਗਾ।
ਬਰਾਦਸਰ ਝੀਲ ਟ੍ਰੈਕ- ਬਰਾਦਸਰ ਝੀਲ ਟ੍ਰੈਕ ਉੱਤਰਾਖੰਡ ਦੇ ਗੜ੍ਹਵਾਲ ਖੇਤਰ ਦੀ ਰਹੱਸਮਈ ਸੁੰਦਰਤਾ ਦਾ ਇੱਕ ਛੋਟਾ ਜਿਹਾ ਨਮੂਨਾ ਹੈ। ਟ੍ਰੈਕ ਦੌਰਾਨ ਵਾਦੀਆਂ, ਪੱਥਰੀਲੇ ਰਸਤੇ ਤੇ ਚੋਟੀਆਂ ਇਸ ਨੂੰ ਹੋਰ ਵੀ ਰੋਮਾਂਚਕ ਬਣਾਉਂਦੀਆਂ ਹਨ। ਇਹ ਟ੍ਰੈਕ ਧੌਲਾਧਾਰ ਤੋਂ ਸ਼ੁਰੂ ਹੁੰਦਾ ਹੈ ਤੇ ਦੇਵ ਭਾਸਾ ਦੇ ਵੱਡੇ ਮੈਦਾਨਾਂ ਵਿੱਚੋਂ ਲੰਘਣ ਤੋਂ ਪਹਿਲਾਂ ਬਿਤਰੀ, ਧਲਕਾ ਧਾਰ ਤੇ ਮਸੁੰਧਾ ਧਾਰ ਤੋਂ ਲੰਘਦਾ ਹੈ।