ਛੋਟੇ ਬੱਚੇ ਦੇ ਸਰੀਰ ਤੋਂ ਵਾਲ ਹਟਾਉਣ ਲਈ ਅਪਣਾਓ ਆਹ ਘਰੇਲੂ ਨੁਸਖੇ, ਨਹੀਂ ਖਰੀਦਣਾ ਪਵੇਗਾ ਕੋਈ ਮਹਿੰਗਾ Product
ਬੱਚਿਆਂ ਦੇ ਸਰੀਰ ਤੋਂ ਅਣਚਾਹੇ ਵਾਲਾਂ ਨੂੰ ਹਟਾਉਣ ਲਈ ਤੁਸੀਂ ਇਹ ਘਰੇਲੂ ਨੁਸਖਿਆਂ ਨੂੰ ਜ਼ਰੂਰ ਅਜ਼ਮਾਓ, ਅਣਚਾਹੇ ਵਾਲ ਆਸਾਨੀ ਨਾਲ ਦੂਰ ਹੋ ਜਾਣਗੇ। ਜੇਕਰ ਤੁਸੀਂ ਵੀ ਆਪਣੇ ਬੱਚਿਆਂ ਦੇ ਸਰੀਰ ਤੋਂ ਵਾਲਾਂ ਨੂੰ ਹਟਾਉਣਾ ਚਾਹੁੰਦੇ ਹੋ, ਤਾਂ ਕੈਮੀਕਲ ਉਤਪਾਦਾਂ ਦੀ ਬਜਾਏ ਤੁਸੀਂ ਇਨ੍ਹਾਂ ਘਰੇਲੂ ਨੁਸਖਿਆਂ ਦੀ ਵਰਤੋਂ ਕਰ ਸਕਦੇ ਹੋ।
Download ABP Live App and Watch All Latest Videos
View In Appਬੱਚਿਆਂ ਦੇ ਸਰੀਰ ਤੋਂ ਅਣਚਾਹੇ ਵਾਲਾਂ ਨੂੰ ਹਟਾਉਣ ਲਈ ਤੁਸੀਂ ਬੇਸਣ, ਹਲਦੀ ਅਤੇ ਦਹੀਂ ਦਾ ਗਾੜ੍ਹਾ ਪੇਸਟ ਬਣਾ ਕੇ ਸਰੀਰ 'ਤੇ ਲਗਾ ਸਕਦੇ ਹੋ ਅਤੇ ਮਸਾਜ ਕਰ ਸਕਦੇ ਹੋ। ਇਸ ਨਾਲ ਸਰੀਰ ਦੇ ਵਾਲ ਆਸਾਨੀ ਨਾਲ ਹੱਟ ਜਾਣਗੇ।
ਇਸ ਤੋਂ ਇਲਾਵਾ ਚੌਲਾਂ ਨੂੰ ਪਾਣੀ 'ਚ ਭਿਓ ਕੇ ਰੱਖ ਦਿਓ ਅਤੇ ਅਗਲੇ ਦਿਨ ਬੱਚੇ ਨੂੰ ਇਸ ਪਾਣੀ ਨਾਲ ਨਹਾਓ। ਇਸ ਨਾਲ ਬੱਚਿਆਂ ਦੇ ਸਰੀਰ ਤੋਂ ਵਾਲ ਨਿਕਲਣੇ ਸ਼ੁਰੂ ਹੋ ਜਾਣਗੇ।
ਤੁਸੀਂ ਓਟਸ ਨੂੰ ਦੁੱਧ ਵਿੱਚ ਉਬਾਲ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਠੰਡਾ ਹੋਣ ਤੋਂ ਬਾਅਦ ਬੱਚੇ ਦੇ ਸਰੀਰ 'ਤੇ ਲਗਾਓ ਅਤੇ ਮਾਲਿਸ਼ ਕਰੋ, ਕੁਝ ਦੇਰ ਬਾਅਦ ਬੱਚੇ ਨੂੰ ਨਹਵਾ ਦਿਓ।
ਇਸ ਤੋਂ ਇਲਾਵਾ ਐਲੋਵੇਰਾ ਜੈੱਲ ਨੂੰ ਬੱਚਿਆਂ ਦੇ ਸਰੀਰ 'ਤੇ ਲਗਾਓ ਅਤੇ ਹਲਕੇ ਹੱਥਾਂ ਨਾਲ ਮਾਲਿਸ਼ ਕਰੋ। ਤੁਸੀਂ ਬੱਚਿਆਂ ਦੇ ਸਰੀਰ 'ਤੇ ਨਾਰੀਅਲ ਤੇਲ ਲਗਾ ਕੇ ਮਾਲਿਸ਼ ਕਰ ਸਕਦੇ ਹੋ।
ਕਿਸੇ ਵੀ ਚੀਜ਼ ਦੀ ਵਰਤੋਂ ਕਰਨ ਤੋਂ ਪਹਿਲਾਂ, ਇੱਕ ਪੈਚ ਟੈਸਟ ਜ਼ਰੂਰ ਕਰੋ। ਕਿਉਂਕਿ ਕੁਝ ਬੱਚਿਆਂ ਨੂੰ ਇਨ੍ਹਾਂ ਚੀਜ਼ਾਂ ਤੋਂ ਐਲਰਜੀ ਵੀ ਹੋ ਸਕਦੀ ਹੈ।