Pomegranate Peels : ਬਿਮਾਰੀਆਂ ਵੀ ਰਹਿਣਗੀਆਂ ਦੂਰ, ਜਦੋਂ ਅਪਣਾਓਗੇ ਅਨਾਰ ਦੇ ਛਿਲਕਿਆਂ ਦੇ ਇਹ ਤਰੀਕੇ
ਅਸੀਂ ਸਾਰੇ ਜਾਣਦੇ ਹਾਂ ਕਿ ਫਲ ਅਤੇ ਸਬਜ਼ੀਆਂ ਐਂਟੀਆਕਸੀਡੈਂਟ ਅਤੇ ਪੌਸ਼ਟਿਕ ਤੱਤ ਨਾਲ ਭਰਪੂਰ ਹੁੰਦੀਆਂ ਹਨ ਜੋ ਸਾਡੇ ਸਰੀਰ ਲਈ ਲਾਭਦਾਇਕ ਹਨ।
Download ABP Live App and Watch All Latest Videos
View In Appਪਰ, ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਦੇ ਛਿਲਕੇ ਜਿਨ੍ਹਾਂ ਨੂੰ ਅਸੀਂ ਅਕਸਰ ਸੁੱਟ ਦਿੰਦੇ ਹਾਂ, ਉਹ ਸਾਡੀ ਸਿਹਤ ਲਈ ਵੀ ਫਾਇਦੇਮੰਦ ਹੁੰਦੇ ਹਨ।
ਇਸ ਵਿਸ਼ੇ ਬਾਰੇ ਸ਼ਾਇਦ ਬਹੁਤ ਘੱਟ ਲੋਕ ਜਾਣਦੇ ਹੋਣਗੇ। ਕਈ ਫਲ ਅਜਿਹੇ ਹਨ ਜਿਨ੍ਹਾਂ ਦੇ ਛਿਲਕੇ ਵੀ ਸਰੀਰ ਨੂੰ ਲਾਭ ਪਹੁੰਚਾਉਂਦੇ ਹਨ। ਅਨਾਰ ਦਾ ਛਿਲਕਾ ਵੀ ਇਹਨਾਂ ਵਿੱਚੋਂ ਇੱਕ ਹੈ। ਅੱਜ ਇਸ ਲੇਖ ਰਾਹੀਂ ਜਾਣੋ ਅਨਾਰ ਦੇ ਛਿਲਕੇ ਦੇ ਫਾਇਦੇ।
ਅਨਾਰ ਦੇ ਛਿਲਕੇ ਚਮੜੀ ਸੰਬੰਧੀ ਸਮੱਸਿਆਵਾਂ, ਪੇਟ ਸੰਬੰਧੀ ਬੀਮਾਰੀਆਂ, ਦੰਦਾਂ, ਇੱਥੋਂ ਤੱਕ ਕਿ ਕੈਂਸਰ ਨਾਲ ਲੜਨ 'ਚ ਮਦਦਗਾਰ ਹੁੰਦੇ ਹਨ। ਤੁਸੀਂ ਅਨਾਰ ਦੇ ਛਿਲਕਿਆਂ ਨੂੰ ਪਾਊਡਰ ਦੇ ਤੌਰ 'ਤੇ ਖਾ ਸਕਦੇ ਹੋ ਜਾਂ ਕੱਚੇ ਖਾ ਸਕਦੇ ਹੋ।
ਇਨ੍ਹਾਂ ਦੇ ਸੇਵਨ ਨਾਲ ਗਲੇ 'ਚ ਖਰਾਸ਼, ਖੰਘ, ਕਮਰ ਦੀਆਂ ਸਮੱਸਿਆਵਾਂ, ਇੱਥੋਂ ਤੱਕ ਕਿ ਹੱਡੀਆਂ ਦੀ ਸਿਹਤ ਵੀ ਠੀਕ ਰਹਿੰਦੀ ਹੈ।
ਅਨਾਰ ਦੇ ਛਿਲਕਿਆਂ ਨੂੰ ਇਕ ਪੈਨ ਵਿਚ ਪਾਓ ਅਤੇ ਓਵਨ ਵਿਚ 350 ਡਿਗਰੀ 'ਤੇ 20 ਮਿੰਟਾਂ ਲਈ ਬੇਕ ਕਰੋ। ਜਦੋਂ ਛਿਲਕੇ ਸੁੱਕ ਜਾਣ ਤਾਂ ਉਨ੍ਹਾਂ ਨੂੰ ਪੀਸ ਕੇ ਪਾਊਡਰ ਬਣਾ ਲਓ। ਤੁਸੀਂ ਇਸ ਪਾਊਡਰ ਦਾ ਸੇਵਨ ਕਰ ਸਕਦੇ ਹੋ।
ਅਨਾਰ ਦਾ ਛਿਲਕਾ ਦੰਦਾਂ ਵਿੱਚ ਪਲੇਕ ਬਣਨ ਤੋਂ ਰੋਕਣ ਵਿੱਚ ਮਦਦ ਕਰਦਾ ਹੈ। ਇਸ 'ਚ ਐਂਟੀਬੈਕਟੀਰੀਅਲ ਗੁਣ ਪਾਏ ਜਾਂਦੇ ਹਨ ਜੋ ਦੰਦਾਂ ਅਤੇ ਮਸੂੜਿਆਂ ਦੀ ਬੀਮਾਰੀ ਦੇ ਇਲਾਜ 'ਚ ਮਦਦਗਾਰ ਹੁੰਦੇ ਹਨ।
ਅਨਾਰ ਦੇ ਛਿਲਕਿਆਂ ਵਿੱਚ ਐਂਟੀਆਕਸੀਡੈਂਟਸ ਅਤੇ ਪੌਲੀਫੇਨੌਲ ਦੀ ਮਾਤਰਾ ਵਧੇਰੇ ਹੁੰਦੀ ਹੈ, ਜੋ ਹਾਈਪਰਪੀਗਮੈਂਟੇਸ਼ਨ (ਚਮੜੀ ਉੱਤੇ ਕਾਲੇ ਧੱਬੇ) ਦੇ ਇਲਾਜ ਵਿੱਚ ਮਦਦਗਾਰ ਹੁੰਦੇ ਹਨ।
ਫੇਸ ਪੈਕ ਬਣਾਉਣ ਲਈ ਪੀਸੇ ਹੋਏ ਪਾਊਡਰ ਵਿੱਚ ਨਿੰਬੂ ਦੇ ਰਸ ਨੂੰ ਉਦੋਂ ਤੱਕ ਮਿਲਾਓ ਜਦੋਂ ਤੱਕ ਇਹ ਪੇਸਟ ਨਾ ਬਣ ਜਾਵੇ। ਇਸ ਤੋਂ ਬਾਅਦ ਇਸ ਨੂੰ ਚਿਹਰੇ 'ਤੇ ਲਗਾਓ ਅਤੇ 20 ਮਿੰਟ ਲਈ ਛੱਡ ਦਿਓ। ਫਿਰ ਇਸ ਨੂੰ ਧੋਵੋ।
ਅਨਾਰ ਦੇ ਛਿਲਕੇ ਚਮੜੀ ਸਬੰਧੀ ਸਾਰੀਆਂ ਸਮੱਸਿਆਵਾਂ ਦਾ ਇਲਾਜ ਹਨ। ਫਿਰ ਚਾਹੇ ਤੁਹਾਡੀ ਚਮੜੀ ਖੁਸ਼ਕ ਹੋਵੇ, ਤੇਲਯੁਕਤ ਜਾਂ ਮੁਲਾਇਮ, ਅਨਾਰ ਦਾ ਛਿਲਕਾ ਹਰ ਚਮੜੀ ਲਈ ਫਾਇਦੇਮੰਦ ਹੁੰਦਾ ਹੈ।
ਅਨਾਰ ਦਾ ਛਿਲਕਾ ਦਿਲ ਅਤੇ ਸ਼ੂਗਰ ਵਰਗੀਆਂ ਗੰਭੀਰ ਬਿਮਾਰੀਆਂ ਦੇ ਖ਼ਤਰੇ ਨੂੰ ਘੱਟ ਕਰਦਾ ਹੈ। ਅਨਾਰ ਦੇ ਛਿਲਕੇ ਦਾ ਜੂਸ ਇੱਕ ਐਂਟੀ-ਇੰਫਲੇਮੇਟਰੀ ਏਜੰਟ ਦੇ ਤੌਰ ਤੇ ਕੰਮ ਕਰਦਾ ਹੈ ਜੋ ਜ਼ਿਆਦਾ ਭਾਰ ਅਤੇ ਮੋਟੇ ਲੋਕਾਂ ਵਿੱਚ ਕੋਲੈਸਟ੍ਰੋਲ ਅਤੇ ਬਲੱਡ ਸ਼ੂਗਰ ਦੇ ਪੱਧਰ ਨੂੰ ਸੁਧਾਰਦਾ ਹੈ।
ਸਭ ਤੋਂ ਪਹਿਲਾਂ ਇੱਕ ਖਾਲੀ ਟੀ ਬੈਗ ਲਓ ਅਤੇ ਉਸ ਵਿੱਚ ਇੱਕ ਚਮਚ ਅਨਾਰ ਦੇ ਛਿਲਕੇ ਦਾ ਪਾਊਡਰ ਮਿਲਾਓ। ਇਸ ਤੋਂ ਬਾਅਦ ਇਸ ਟੀ ਬੈਗ ਨੂੰ ਇਕ ਗਲਾਸ ਗਰਮ ਪਾਣੀ ਵਿਚ ਪਾ ਦਿਓ। ਸਵਾਦ ਲਈ ਤੁਸੀਂ ਇਸ 'ਚ ਹਲਕਾ ਸ਼ਹਿਦ ਮਿਲਾ ਸਕਦੇ ਹੋ।
ਅਨਾਰ ਦੇ ਛਿਲਕਿਆਂ ਵਿੱਚ ਪਨੀਕਲਾਜਿਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹ ਇੱਕ ਪੌਲੀਫੇਨੌਲ ਹੈ ਜੋ ਐਂਟੀਕਾਰਸੀਨੋਜਨਿਕ ਗੁਣਾਂ ਲਈ ਜਾਣਿਆ ਜਾਂਦਾ ਹੈ। ਅਨਾਰ ਦਾ ਛਿਲਕਾ ਮੂੰਹ, ਪੇਟ ਅਤੇ ਛਾਤੀ ਦੇ ਕੈਂਸਰ ਸੈੱਲਾਂ ਦੇ ਫੈਲਣ ਨੂੰ ਰੋਕਦਾ ਹੈ ਅਤੇ ਕੈਂਸਰ ਦੇ ਜੋਖਮ ਨੂੰ ਘਟਾਉਂਦਾ ਹੈ।
ਅਨਾਰ ਦੇ ਛਿਲਕੇ ਚਮੜੀ ਦੇ ਸੈੱਲਾਂ ਨੂੰ ਦੁਬਾਰਾ ਪੈਦਾ ਕਰਦੇ ਹਨ ਅਤੇ ਉਨ੍ਹਾਂ ਨੂੰ ਨੁਕਸਾਨਦੇਹ ਯੂਵੀ ਕਿਰਨਾਂ ਤੋਂ ਵੀ ਬਚਾਉਂਦੇ ਹਨ।