Hair Spa : ਵਾਲਾਂ ਨੂੰ ਖੂਬਸੂਰਤ ਬਣਾਉਣ ਲਈ ਘਰ 'ਚ ਹੀ ਤਿਆਰ ਕਰੋ ਹੇਅਰ ਸਪਾ ਕਰੀਮ

ਵੈਸੇ ਤਾਂ ਲੋਕ ਹੇਅਰ ਸਪਾ ਲਈ ਪਾਰਲਰ ਦੀ ਚੋਣ ਕਰਦੇ ਹਨ, ਜਦਕਿ ਇਹ ਘਰ 'ਚ ਵੀ ਕੀਤਾ ਜਾ ਸਕਦਾ ਹੈ। ਅਸੀਂ ਤੁਹਾਨੂੰ ਇਸ ਲੇਖ ਵਿਚ ਦੱਸਣ ਜਾ ਰਹੇ ਹਾਂ ਕਿ ਇਸ ਦਾ ਤਰੀਕਾ ਕੀ ਹੋਵੇਗਾ।ਇਸ ਨੂੰ ਬਣਾਉਣ ਲਈ ਤੁਹਾਨੂੰ ਦਹੀਂ, ਸ਼ਹਿਦ ਅਤੇ ਕੱਚਾ ਦੁੱਧ ਚਾਹੀਦਾ ਹੈ।
Download ABP Live App and Watch All Latest Videos
View In App
ਸਭ ਤੋਂ ਪਹਿਲਾਂ ਇਨ੍ਹਾਂ ਸਾਰੀਆਂ ਸਮੱਗਰੀਆਂ ਨੂੰ ਮਿਲਾਓ। ਫਿਰ ਆਪਣੇ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਓ। ਹੁਣ ਵਾਲਾਂ ਨੂੰ ਸੁਕਾ ਲਓ। ਫਿਰ ਇਸ ਪੇਸਟ ਨੂੰ ਵਾਲਾਂ 'ਤੇ ਲਗਾਓ। ਇਸ ਕਰੀਮ ਨੂੰ 30 ਤੋਂ 45 ਮਿੰਟ ਲਈ ਰੱਖੋ, ਫਿਰ ਕੋਸੇ ਪਾਣੀ ਨਾਲ ਧੋ ਲਓ। ਅਜਿਹਾ ਹਫਤੇ 'ਚ ਇਕ ਵਾਰ ਕਰੋ। ਇਸ ਨਾਲ ਤੁਹਾਡੇ ਸੁੱਕੇ ਵਾਲ ਨਰਮ ਅਤੇ ਚਮਕਦਾਰ ਹੋ ਜਾਣਗੇ।

ਕੱਚਾ ਦੁੱਧ ਕੈਲਸ਼ੀਅਮ, ਫਾਸਫੋਰਸ, ਵਿਟਾਮਿਨ ਬੀ, ਪੋਟਾਸ਼ੀਅਮ ਅਤੇ ਵਿਟਾਮਿਨ ਡੀ ਨਾਲ ਭਰਪੂਰ ਹੁੰਦਾ ਹੈ। ਇਹ ਪ੍ਰੋਟੀਨ ਨਾਲ ਵੀ ਭਰਪੂਰ ਹੁੰਦਾ ਹੈ।
ਦਰਅਸਲ, ਦਹੀਂ ਵਿੱਚ ਪ੍ਰੋਟੀਨ, ਕੈਲਸ਼ੀਅਮ, ਰਿਬੋਫਲੇਵਿਨ, ਵਿਟਾਮਿਨ ਬੀ6 ਅਤੇ ਵਿਟਾਮਿਨ ਬੀ12 ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਵਾਲਾਂ ਲਈ ਬਹੁਤ ਫਾਇਦੇਮੰਦ ਹੁੰਦੇ ਹਨ।
ਸ਼ਹਿਦ ਵਿੱਚ ਵਿਟਾਮਿਨ, ਐਂਟੀਆਕਸੀਡੈਂਟ, ਐਂਟੀ-ਬੈਕਟੀਰੀਅਲ, ਐਂਟੀ-ਫੰਗਲ ਅਤੇ ਐਂਟੀ-ਇਨਫਲੇਮੇਟਰੀ ਗੁਣ ਅਤੇ ਖਣਿਜ ਵੀ ਮੌਜੂਦ ਹੁੰਦੇ ਹਨ, ਜੋ ਸਿਹਤ ਦੇ ਨਾਲ-ਨਾਲ ਵਾਲਾਂ ਲਈ ਵੀ ਫਾਇਦੇਮੰਦ ਹੁੰਦੇ ਹਨ।