Skin Care : ਖਾਣ ਦੇ ਨਾਲ ਲਾਲ-ਲਾਲ ਟਮਾਟਰ ਚਿਹਰੇ ਦੀ ਵੀ ਵਧਾਉਂਦਾ ਖੂਬਸੂਰਤੀ, ਇਸ ਤਰ੍ਹਾਂ ਤਿਆਰ ਕਰੋ ਫੇਸ ਪੈਕ

ਟਮਾਟਰ ਕਈ ਸਬਜ਼ੀਆਂ ਦਾ ਸਵਾਦ ਵਧਾਉਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਚਮੜੀ ਦੀ ਸੁੰਦਰਤਾ ਵਧਾਉਣ ਵਿਚ ਵੀ ਕਾਫੀ ਮਦਦ ਕਰ ਸਕਦਾ ਹੈ।
Download ABP Live App and Watch All Latest Videos
View In App
ਟਮਾਟਰ ਕਈ ਸਬਜ਼ੀਆਂ ਦਾ ਸਵਾਦ ਵਧਾਉਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਚਮੜੀ ਦੀ ਸੁੰਦਰਤਾ ਵਧਾਉਣ ਵਿਚ ਵੀ ਕਾਫੀ ਮਦਦ ਕਰ ਸਕਦਾ ਹੈ।

ਤੁਸੀਂ ਟਮਾਟਰ ਨਾਲ ਘਰ 'ਤੇ ਫੇਸ ਪੈਕ ਤਿਆਰ ਕਰ ਸਕਦੇ ਹੋ। ਇਸ ਤੋਂ ਤੁਹਾਨੂੰ ਬਹੁਤ ਫਾਇਦਾ ਹੋਵੇਗਾ।
ਟਮਾਟਰ ਤੋਂ ਫੇਸ ਪੈਕ ਤਿਆਰ ਕਰਨ ਲਈ ਪਹਿਲਾਂ ਟਮਾਟਰ ਨੂੰ ਵਿਚਕਾਰੋਂ ਕੱਟ ਲਓ। ਇਸ ਤੋਂ ਬਾਅਦ ਇਸ ਨੂੰ ਬੇਸਣ 'ਚ ਡੁਬੋ ਕੇ ਥੋੜ੍ਹਾ ਸ਼ਹਿਦ ਮਿਲਾਓ।
ਹੁਣ ਇਸ ਨੂੰ ਚਿਹਰੇ 'ਤੇ ਲਗਾ ਕੇ ਹਲਕਾ ਜਿਹਾ ਨਿਚੋੜ ਲਓ ਅਤੇ ਸਕਰਬ ਦੀ ਤਰ੍ਹਾਂ ਚਿਹਰੇ 'ਤੇ ਰਗੜੋ। ਹੁਣ ਇਸ ਨੂੰ ਕਰੀਬ 10 ਮਿੰਟ ਤੱਕ ਲੱਗਾ ਰਹਿਣ ਦਿਓ।
10 ਮਿੰਟ ਬਾਅਦ ਚਿਹਰੇ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਓ। ਹਫ਼ਤੇ ਵਿੱਚ 3 ਵਾਰ ਇਸ ਪੈਕ ਦੀ ਵਰਤੋਂ ਕਰੋ। ਇਸ ਨਾਲ ਬਹੁਤ ਫਾਇਦਾ ਹੋਵੇਗਾ।
ਟਮਾਟਰ ਦਾ ਫੇਸ ਪੈਕ Tomato Facepack ਚਮੜੀ ਨੂੰ ਨਿਖਾਰ ਸਕਦਾ ਹੈ। ਇਹ ਚਮੜੀ ਤੋਂ ਵਾਧੂ ਤੇਲ ਨੂੰ ਹਟਾਉਣ ਵਿੱਚ ਮਦਦ ਕਰ ਸਕਦਾ ਹੈ।
ਚਿਹਰੇ 'ਤੇ ਨਿਯਮਿਤ ਰੂਪ ਨਾਲ ਫੇਸ ਪੈਕ ਲਗਾਉਣ ਨਾਲ ਸਨਬਰਨ ਨੂੰ ਠੀਕ ਕੀਤਾ ਜਾ ਸਕਦਾ ਹੈ। ਨਾਲ ਹੀ, ਇਹ ਟੈਨਿੰਗ ਨੂੰ ਦੂਰ ਕਰਨ ਵਿੱਚ ਮਦਦ ਕਰ ਸਕਦਾ ਹੈ।
ਟਮਾਟਰ ਤੋਂ ਤਿਆਰ ਫੇਸ ਪੈਕ ਨੂੰ ਚਿਹਰੇ 'ਤੇ ਲਗਾਉਣ ਨਾਲ ਮੁਹਾਸੇ ਅਤੇ ਪਿੰਪਲਜ਼ ਤੋਂ ਬਚਾਅ ਹੋ ਸਕਦਾ ਹੈ।