ਸਿਹਤ ਦੇ ਨਾਲ-ਨਾਲ ਸਕਿਨ ਲਈ ਵੀ ਫਾਇਦੇਮੰਦ ਕਰੇਲਾ, ਫਾਇਦੇ ਸੁਣ ਕੇ ਉੱਡ ਜਾਣਗੇ ਹੋਸ਼
ਤੁਸੀਂ ਆਪਣੇ ਚਿਹਰੇ ਨੂੰ ਚਮਕਦਾਰ ਅਤੇ ਸੁੰਦਰ ਬਣਾਉਣ ਲਈ ਕਰੇਲੇ ਦੀ ਵਰਤੋਂ ਕਰ ਸਕਦੇ ਹੋ। ਕਰੇਲਾ ਸਿਹਤ ਲਈ ਹੀ ਨਹੀਂ ਸਗੋਂ ਤੁਹਾਡੀ ਚਮੜੀ ਲਈ ਵੀ ਵਰਦਾਨ ਤੋਂ ਘੱਟ ਨਹੀਂ ਹੈ।
Download ABP Live App and Watch All Latest Videos
View In Appਕਰੇਲੇ ਦਾ ਫੇਸ ਪੈਕ ਬਣਾਉਣ ਲਈ ਕਰੇਲੇ ਦੇ ਰਸ ਵਿਚ ਦਹੀ ਅਤੇ ਹਲਦੀ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਚਿਹਰੇ 'ਤੇ 20 ਮਿੰਟ ਲਈ ਲਗਾਓ, ਫਿਰ ਚਿਹਰਾ ਧੋ ਲਓ।
ਤੁਸੀਂ ਕਰੇਲੇ ਦੇ ਰਸ ਦੀ ਵਰਤੋਂ ਟੋਨਰ ਦੇ ਤੌਰ 'ਤੇ ਕਰ ਸਕਦੇ ਹੋ। ਇਸ ਦੇ ਜੂਸ ਨੂੰ ਸਪਰੇਅ ਬੋਤਲ 'ਚ ਭਰ ਕੇ ਚਿਹਰੇ 'ਤੇ ਸਪਰੇਅ ਕਰੋ।
ਤੁਸੀਂ ਕਰੇਲੇ ਦੇ ਬੀਜਾਂ ਨੂੰ ਪੀਸ ਕੇ ਇਸ ਵਿਚ ਸ਼ਹਿਦ ਮਿਲਾ ਕੇ ਸਕਰੱਬ ਤਿਆਰ ਕਰ ਸਕਦੇ ਹੋ। ਇਸ ਨੂੰ ਚਿਹਰੇ 'ਤੇ ਲਗਾਓ ਅਤੇ 10 ਮਿੰਟ ਤੱਕ ਮਸਾਜ ਕਰੋ।
ਇਸ ਨੂੰ ਚਿਹਰੇ 'ਤੇ ਲਗਾਉਣ ਦੇ ਨਾਲ-ਨਾਲ ਤੁਸੀਂ ਰੋਜ਼ਾਨਾ ਸਵੇਰੇ ਕਰੇਲੇ ਦਾ ਰਸ ਵੀ ਪੀ ਸਕਦੇ ਹੋ। ਇਸ ਦੇ ਸੇਵਨ ਨਾਲ ਸਕਿਨ 'ਚ ਨਿਖਾਰ ਆਵੇਗਾ।
ਚਿਹਰੇ 'ਤੇ ਕਰੇਲੇ ਦੀ ਵਰਤੋਂ ਕਰਨ ਤੋਂ ਪਹਿਲਾਂ, ਪੈਚ ਟੈਸਟ ਕਰੋ, ਕਿਉਂਕਿ ਕੁਝ ਲੋਕਾਂ ਦੇ ਧੱਫੜ ਪੈ ਸਕਦੇ ਹਨ।