Skin Care Tips : ਟੈਨ ਹਟਾਉਣ ਲਈ ਇਸ ਫਰੂਟ ਫੇਸ ਮਾਸਕ ਨੂੰ ਕਰੋ ਅਪਲਾਈ, ਜਾਣੋ ਬੈਸਟ ਸਕਿਨ ਕੇਅਰ ਟਿਪਸ
ਕਈ ਵਾਰ ਔਰਤਾਂ ਚਮੜੀ ਨੂੰ ਟੈਨਿੰਗ ਤੋਂ ਬਚਾਉਣ ਲਈ ਸੂਰਜ ਦੀਆਂ ਕਿਰਨਾਂ ਤੋਂ ਬਚਦੀਆਂ ਹਨ ਅਤੇ ਅਜਿਹਾ ਕਰਨ ਲਈ ਉਹ ਸਨਸਕ੍ਰੀਨ ਦੀ ਵਰਤੋਂ ਕਰਦੀਆਂ ਹਨ।
Download ABP Live App and Watch All Latest Videos
View In Appਪਰ ਕਈ ਵਾਰ ਜ਼ਿਆਦਾ ਦੇਰ ਤੱਕ ਬਾਹਰ ਰਹਿਣ ਕਾਰਨ ਇਹ ਅਸਰਦਾਰ ਸਾਬਤ ਨਹੀਂ ਹੁੰਦਾ ਅਤੇ ਟੈਨਿੰਗ ਹੋ ਜਾਂਦੀ ਹੈ।
ਟੈਨਿੰਗ ਕਾਰਨ ਚਮੜੀ ਦਾ ਟੋਨ ਵੀ ਵੱਖਰਾ ਨਜ਼ਰ ਆਉਣ ਲੱਗਦਾ ਹੈ। ਇਸ ਤੋਂ ਬਚਣ ਲਈ ਕਈ ਔਰਤਾਂ ਬਿਊਟੀ ਟ੍ਰੀਟਮੈਂਟ ਦਾ ਸਹਾਰਾ ਲੈਂਦੀਆਂ ਹਨ। ਜਿਸ 'ਚ ਕਈ ਵਾਰ ਕੁਝ ਅਜਿਹੇ ਕੈਮੀਕਲ ਦੀ ਵਰਤੋਂ ਕੀਤੀ ਜਾਂਦੀ ਹੈ।
ਸੰਤਰਾ ਇੱਕ ਅਜਿਹਾ ਫਲ ਹੈ ਜੋ ਚਿਹਰੇ ਨੂੰ ਨਿਖਾਰਨ ਵਿੱਚ ਬਹੁਤ ਮਦਦ ਕਰਦਾ ਹੈ। ਇਸ ਵਿੱਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ ਗੁਣ ਮੇਲੇਨਿਨ ਨੂੰ ਘੱਟ ਕਰਦੇ ਹਨ। ਇਸ ਦੇ ਨਾਲ ਹੀ ਦਹੀਂ ਚਮੜੀ ਨੂੰ ਨਮੀ ਦਿੰਦਾ ਹੈ।
ਸਟਰਾਬ੍ਰੇਰੀ ਤੇ ਕਰੀਮ ਫੇਸ ਪੈਕ ਦੀ ਵਰਤੋਂ ਕਰਨ ਨਾਲ ਚਿਹਰੇ 'ਤੇ ਨਿਖ਼ਾਰ ਆਉਂਦਾ ਹੈ ਤੇ ਫੇਸ 'ਤੇ ਨਮੀ ਵੀ ਬਰਕਰਾਰ ਰਹਿੰਦੀ ਹੈ।
ਇਸ ਫੇਸ ਮਾਸਕ ਨਾਲ ਚਿਹਰੇ ਤੇ ਗਲੋਅ ਬਣਿਆ ਰਹਿੰਦਾ ਹੈ ਤੇ ਬਾਹਰ ਜਾਣ ਲੱਗੇ ਫੇਸ ਨੂੰ ਕਵਰ ਜ਼ਰੂਰ ਕਰੋ।
ਇਹ ਟੈਨ ਹਟਾਉਣ ਲਈ ਸਭ ਤੋਂ ਵਧੀਆ ਫੇਸ ਪੈਕ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਫੇਸ ਪੈਕ ਦੀ ਵਰਤੋਂ ਹਰ ਤਰ੍ਹਾਂ ਦੀ ਚਮੜੀ 'ਤੇ ਕੀਤੀ ਜਾ ਸਕਦੀ ਹੈ।
ਪਪੀਤਾ ਅਤੇ ਸ਼ਹਿਦ ਦਾ ਮਾਸਕ ਤੁਹਾਡੀ ਫਿੱਕੀ ਅਤੇ ਚਿੱਕੜ ਵਾਲੀ ਚਮੜੀ ਤੋਂ ਟੈਨ ਹਟਾਉਣ ਲਈ ਬਹੁਤ ਪ੍ਰਭਾਵਸ਼ਾਲੀ ਸਾਬਤ ਹੋ ਸਕਦਾ ਹੈ। ਪਪੀਤਾ ਰੋਮ ਨੂੰ ਖੋਲ੍ਹਦਾ ਹੈ ਅਤੇ ਸ਼ਹਿਦ ਕੁਦਰਤੀ ਚਮਕ ਦਿੰਦਾ ਹੈ।
ਕੈਮੀਕਲਜ਼ ਦੀ ਥਾਂ ਅਜਿਹੇ ਫਲ ਫੇਸ ਮਾਸਕ ਜੋ ਟੈਨਿੰਗ ਨੂੰ ਦੂਰ ਕਰਨ ਵਿੱਚ ਤੁਹਾਡੀ ਮਦਦ ਕਰਦੇ ਹਨ, ਉਹ ਅਪਲਾਈ ਕਰੋ।