Skin Care Tips: ਇਨ੍ਹਾਂ ਚੀਜ਼ਾਂ ਨੂੰ ਖਾਣ ਨਾਲ ਦੂਰ ਹੋ ਸਕਦੀਆਂ ਝੁਰੜੀਆਂ
ਮੌਜੂਦਾ ਰੁਝੇਵਿਆਂ ਭਰੀ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਚਿਹਰੇ 'ਤੇ ਜਲਦੀ ਹੀ ਝੁਰੜੀਆਂ ਆਉਣ ਲੱਗਦੀਆਂ ਹਨ, ਜਿਸ ਕਾਰਨ ਅੱਜ ਕੱਲ ਨੌਜਵਾਨ ਜੋ ਕਿ ਜਵਾਨੀ ਦੇ ਵਿੱਚ ਹੀ ਬੁੱਢੇ ਦਿਸਣ ਲੱਗ ਪੈਂਦੇ ਹਨ। ਚਿਹਰੇ ਦੀ ਖੂਬਸੂਰਤੀ ਨੂੰ ਬਰਕਰਾਰ ਰੱਖਣ ਲਈ ਇਸ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
Download ABP Live App and Watch All Latest Videos
View In Appਇਸ ਦੇ ਲਈ ਅੱਜ ਹੀ ਆਪਣੀ ਡਾਈਟ 'ਚ ਬਦਲਾਅ ਕਰੋ। ਸਿਹਤ ਮਾਹਿਰਾਂ ਦੇ ਮੁਤਾਬਕ ਕਈ ਐਂਟੀ ਏਜਿੰਗ ਫੂਡ ਖਾਣ ਨਾਲ ਚਿਹਰੇ ਦੀਆਂ ਝੁਰੜੀਆਂ ਦੂਰ ਹੋ ਜਾਂਦੀਆਂ ਹਨ ਅਤੇ ਚਮਕ ਫਿਰ ਤੋਂ ਵਾਪਸ ਆਉਂਦੀ ਹੈ। ਆਓ ਜਾਣਦੇ ਹਾਂ ਕੁੱਝ ਕੁਦਰਤੀ ਚੀਜ਼ਾਂ ਬਾਰੇ ਜਿਸ ਦੇ ਸੇਵਨ ਨਾਲ ਤੁਸੀਂ ਆਪਣੀ ਸਕੀਨ ਨੂੰ ਸਿਹਤਮੰਦ ਰੱਖ ਸਕਦੇ ਹੋ।
ਪਪੀਤਾ ਇੱਕ ਐਂਟੀਆਕਸੀਡੈਂਟ ਭੋਜਨ ਹੈ ਜਿਸ ਵਿੱਚ ਖਣਿਜ ਵੀ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਇਸ ਨੂੰ ਖਾਣ ਨਾਲ ਚਿਹਰੇ 'ਤੇ ਝੁਰੜੀਆਂ ਅਤੇ ਫਾਈਨ ਲਾਈਨਜ਼ ਵੀ ਦੂਰ ਹੋ ਜਾਂਦੀਆਂ ਹਨ। ਜੇਕਰ ਤੁਸੀਂ ਸਵੇਰੇ ਨਾਸ਼ਤੇ ਦੇ ਦੌਰਾਨ ਇਸ ਫਲ ਨੂੰ ਖਾਂਦੇ ਹੋ ਤਾਂ ਤੁਹਾਨੂੰ ਵਧੀਆ ਨਤੀਜੇ ਮਿਲ ਸਕਦੇ ਹਨ।
ਦਾਲ ਖਾਣ ਦੇ ਕਈ ਫਾਇਦੇ ਹਨ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਇਸ ਨਾਲ ਚਿਹਰੇ 'ਤੇ ਚਮਕ ਵਾਪਸ ਆ ਸਕਦੀ ਹੈ। ਦਾਲਾਂ ਵਿੱਚ ਪ੍ਰੋਟੀਨ, ਖਣਿਜ, ਫਾਈਟੋਨਿਊਟ੍ਰੀਐਂਟਸ, ਵਿਟਾਮਿਨ ਅਤੇ ਫਾਈਬਰ ਵਰਗੇ ਮਹੱਤਵਪੂਰਨ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਦਾ ਸੇਵਨ ਕਰਨ ਨਾਲ ਚਮੜੀ ਦੇ ਕੋਸ਼ਿਕਾਵਾਂ ਦਾ ਵਿਕਾਸ ਹੁੰਦਾ ਹੈ ਅਤੇ ਚਿਹਰਾ ਨਿਖਾਰਦਾ ਦਿਖਣ ਲੱਗਦਾ ਹੈ।
ਹਰੇ ਪੱਤੇਦਾਰ ਸਬਜ਼ੀ ਪਾਲਕ ਨੂੰ ਸਿਹਤ ਦਾ ਖਜ਼ਾਨਾ ਕਿਹਾ ਜਾਂਦਾ ਹੈ। ਇਸ ਵਿੱਚ ਵਿਟਾਮਿਨ ਏ, ਵਿਟਾਮਿਨ ਸੀ, ਵਿਟਾਮਿਨ ਈ, ਵਿਟਾਮਿਨ ਕੇ, ਮੈਗਨੀਸ਼ੀਅਮ ਅਤੇ ਆਇਰਨ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਪਾਲਕ ਖਾਣ ਨਾਲ ਚਮੜੀ ਹਾਈਡ੍ਰੇਟ ਰਹਿੰਦੀ ਹੈ ਅਤੇ ਚਿਹਰੇ ਦੀਆਂ ਝੁਰੜੀਆਂ ਦੂਰ ਹੋ ਜਾਂਦੀਆਂ ਹਨ।
ਐਵੋਕਾਡੋ ਇੱਕ ਅਜਿਹਾ ਫਲ ਹੈ ਜਿਸ ਵਿੱਚ ਵਿਟਾਮਿਨ ਏ, ਵਿਟਾਮਿਨ ਬੀ, ਵਿਟਾਮਿਨ ਸੀ, ਵਿਟਾਮਿਨ ਈ, ਵਿਟਾਮਿਨ ਕੇ ਅਤੇ ਪੋਟਾਸ਼ੀਅਮ ਵਰਗੇ ਪੌਸ਼ਟਿਕ ਤੱਤ ਹੁੰਦੇ ਹਨ। ਇਹ ਖੁਸ਼ਕ ਚਮੜੀ ਦੁਬਾਰਾ ਜੀਵਤ ਕਰਦੀ ਹੈ। ਐਵੋਕੈਡੋ ਖਾਣ ਨਾਲ ਮਰੇ ਹੋਏ ਸੈੱਲ ਦੂਰ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਤੁਹਾਡਾ ਚਿਹਰਾ ਜਵਾਨ ਦਿਖਣ ਲੱਗਦਾ ਹੈ।