Skin Problem in Winter: ਸਰਦੀਆਂ 'ਚ ਅਕਸਰ ਹੋ ਜਾਂਦੀ Skin Problem! ਜਾਣੋ ਕੱਚੇ ਦੁੱਧ ਦਾ ਕਮਾਲ
ਕੱਚੇ ਦੁੱਧ ਵਿੱਚ ਪੋਟਾਸ਼ੀਅਮ, ਮੈਗਨੀਸ਼ੀਅਮ, ਸੇਲੇਨੀਅਮ ਅਤੇ ਲੈਕਟਿਕ ਐਸਿਡ, ਪ੍ਰੋਟੀਨ, ਕੈਲਸ਼ੀਅਮ, ਵਿਟਾਮਿਨ ਆਦਿ ਪੋਸ਼ਕ ਤੱਤ ਹੁੰਦੇ ਹਨ। ਇਹ ਕਈ ਤਰੀਕਿਆਂ ਨਾਲ ਚਮੜੀ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਸਰਦੀਆਂ ਵਿੱਚ ਖੁਸ਼ਕ ਅਤੇ ਬੇਜਾਨ ਚਮੜੀ ਨੂੰ ਚਮਕਦਾਰ ਤੇ ਨਰਮ ਬਣਾਉਣ ਵਿੱਚ ਮਦਦ ਕਰਦਾ ਹੈ।
Download ABP Live App and Watch All Latest Videos
View In Appਇਸ ਵਿੱਚ ਐਂਟੀ ਏਜਿੰਗ (Anti Ageing Property) ਗੁਣ ਵੀ ਹੁੰਦੇ ਹਨ ਜੋ ਚਿਹਰੇ 'ਤੇ ਝੁਰੜੀਆਂ ਅਤੇ ਫਾਈਨ ਲਾਈਨਾਂ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ। ਤਾਂ ਆਓ ਜਾਣਦੇ ਹਾਂ ਸਰਦੀਆਂ ਵਿੱਚ ਕੱਚੇ ਦੁੱਧ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ-
ਕੱਚਾ ਦੁੱਧ ਬਹੁਤ ਵਧੀਆ ਮਾਇਸਚਰਾਈਜ਼ਰ (Moisturizer) ਮੰਨਿਆ ਜਾਂਦਾ ਹੈ। ਇਸ ਨੂੰ ਮਾਇਸਚਰਾਈਜ਼ਰ ਦੇ ਤੌਰ 'ਤੇ ਵਰਤਣ ਲਈ ਪਹਿਲਾਂ 3 ਤੋਂ 4 ਚੱਮਚ ਕੱਚਾ ਦੁੱਧ ਲਓ। ਇਸ ਵਿਚ ਅੱਧਾ ਚਮਚ ਗਲਿਸਰੀਨ ਮਿਲਾਓ।
ਇਸ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਮਿਲਾਓ ਤੇ ਕਾਟਨ ਬਾਲ ਦੀ ਮਦਦ ਨਾਲ ਚਿਹਰੇ, ਗਰਦਨ ਤੇ ਬੁੱਲ੍ਹਾਂ 'ਤੇ ਲਗਾਓ। ਇਸ ਨੂੰ 20 ਮਿੰਟ ਤੱਕ ਲੱਗਾ ਰਹਿਣ ਦਿਓ। ਇਸ ਤੋਂ ਬਾਅਦ ਸਾਦੇ ਪਾਣੀ ਨਾਲ ਚਿਹਰਾ ਧੋ ਲਓ। ਤੁਹਾਡਾ ਚਿਹਰਾ ਪੂਰੀ ਤਰ੍ਹਾਂ ਸਾਫ ਹੋ ਜਾਵੇਗਾ।