Smartphone screen bad effects: ਮੋਬਾਈਲ ਫੋਨ ਦੀ ਨੀਲੀ ਸਕਰੀਨ ਸਮੇਂ ਤੋਂ ਪਹਿਲਾਂ ਹੀ ਲੋਕਾਂ ਨੂੰ ਕਰ ਰਹੀ ਬੁੱਢਾ...ਰਿਸਰਚ 'ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ
ਹਾਲਾਂਕਿ ਨੀਲੀ ਰੋਸ਼ਨੀ ਦਾ ਮੁੱਖ ਸਰੋਤ ਸੂਰਜ ਹੈ ਜੋ ਵਿਟਾਮਿਨ ਪ੍ਰਦਾਨ ਕਰਕੇ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ, ਪਰ ਜੀਵਨ ਸ਼ੈਲੀ ਬਦਲ ਰਹੀ ਹੈ। ਸਮਾਰਟਫੋਨ, ਸਮਾਰਟ ਡਿਵਾਈਸਾਂ ਤੇ ਸਕ੍ਰੀਨਾਂ ਦੀ ਵੱਧ ਰਹੀ ਵਰਤੋਂ ਨੇ ਮਨੁੱਖੀ ਜੀਵਨ ਵਿੱਚ ਨੀਲੀ ਰੋਸ਼ਨੀ ਦੇ ਐਕਸਪੋਜਰ ਦੇ ਪੈਟਰਨ ਨੂੰ ਬਦਲ ਦਿੱਤਾ ਹੈ।
Download ABP Live App and Watch All Latest Videos
View In Appਵਿਗਿਆਨਕ ਖੋਜ ਵਿੱਚ ਇਹ ਸਿੱਧ ਹੋਇਆ ਹੈ ਕਿ ਨੀਲੀ ਰੋਸ਼ਨੀ ਵਿੱਚ ਹੋਰ ਰੰਗਾਂ ਦੇ ਮੁਕਾਬਲੇ ਜ਼ਿਆਦਾ ਵਿਜ਼ੀਬਲ ਸਪੈਕਟ੍ਰਮ ਹੁੰਦਾ ਹੈ। ਇਸ ਕਾਰਨ ਸਾਡੀ ਚਮੜੀ ਦੇ ਸੈੱਲਾਂ ਨੂੰ ਨੁਕਸਾਨ ਪਹੁੰਚਾਉਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।
ਪਿਛਲੇ ਕੁਝ ਸਾਲਾਂ 'ਚ ਸਕ੍ਰੀਨ ਟਾਈਮ ਵਧਣ ਕਾਰਨ ਵਿਗਿਆਨੀ ਇਸ ਦਿਸ਼ਾ 'ਚ ਲਗਾਤਾਰ ਅਧਿਐਨ ਕਰ ਰਹੇ ਹਨ। ਹੁਣ ਤੱਕ ਖੋਜ ਵਿੱਚ ਇਹ ਪਾਇਆ ਗਿਆ ਹੈ ਕਿ ਮੋਬਾਈਲ ਜਾਂ ਲੈਪਟਾਪ ਤੋਂ ਨਿਕਲਣ ਵਾਲੀ ਤੇਜ਼ ਰੌਸ਼ਨੀ ਪੈਣ ਨਾਲ ਫ੍ਰੀ ਰੈਡੀਕਲਸ ਤੇ ਆਕਸੀਡੇਟਿਵ ਸਟ੍ਰੈਸ ਵਧਾ ਕੇ ਚਮੜੀ ਦਾ ਸੰਤੁਲਨ ਵਿਗਾੜ ਸਕਦਾ ਹੈ।
ਦਰਅਸਲ ਚਮੜੀ ਦੇ ਕੁਝ ਸੈੱਲ ਖਰਾਬ ਹੋ ਜਾਂਦੇ ਹਨ। ਕੁਝ ਦੀ ਮੁਰੰਮਤ ਹੋ ਜਾਂਦੀ ਹੈ ਤੇ ਨਵੇਂ ਸੈੱਲ ਵੀ ਬਣਦੇ ਹਨ। ਨੀਲੀ ਰੋਸ਼ਨੀ ਇਸ ਕੰਮ ਦੇ ਸੰਤੁਲਨ ਨੂੰ ਵਿਗਾੜ ਕੇ ਤੇ ਸੈੱਲਾਂ ਦੀ ਮੁਰੰਮਤ ਦੀ ਪ੍ਰਕਿਰਿਆ ਨੂੰ ਹੌਲੀ ਕਰਕੇ ਚਮੜੀ ਦੀ ਮੁਰੰਮਤ ਦੀ ਪ੍ਰਕਿਰਿਆ ਨੂੰ ਨੁਕਸਾਨ ਪਹੁੰਚਾਉਂਦੀ ਹੈ। ਇਸ ਕਰਕੇ ਸਕਰੀਨ ਤੋਂ ਨਿਕਲਣ ਵਾਲੀ ਨੀਲੀ ਰੋਸ਼ਨੀ ਚਮੜੀ ਨੂੰ ਪ੍ਰਭਾਵਿਤ ਕਰਕੇ ਉਮਰ ਤੋਂ ਪਹਿਲਾਂ ਹੀ ਬੁਢਾਪੇ ਵੱਲ ਲਿਜਾ ਰਹੀ ਹੈ।
ਚਮੜੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਕਰੀਨ ਤੋਂ ਨਿਕਲਣ ਵਾਲੀ ਨੀਲੀ ਰੋਸ਼ਨੀ ਚਮੜੀ ਨੂੰ ਨੁਕਸਾਨ ਪਹੁੰਚਾਉਂਦੀ ਹੈ। ਜਿਵੇਂ ਲੰਬੇ ਸਮੇਂ ਤੱਕ ਧੁੱਪ ਵਿੱਚ ਰਹਿਣ ਵਾਲੇ ਵਿਅਕਤੀ ਵਿੱਚ ਝੁਰੜੀਆਂ ਤੇ ਫਾਈਨ ਲਾਈਨਾਂ ਤੇ ਚਮੜੀ ਦਾ ਢਿੱਲਾਪਣ ਜਲਦੀ ਦਿਖਾਈ ਦੇਣ ਲੱਗਦਾ ਹੈ, ਉਸੇ ਤਰ੍ਹਾਂ, ਜੋ ਲੋਕ ਲੰਬੇ ਸਮੇਂ ਤੱਕ ਸਕ੍ਰੀਨ ਦੇਖਦੇ ਹਨ, ਉਨ੍ਹਾਂ ਦੀ ਚਮੜੀ ਵੀ ਬਦਲਣੀ ਸ਼ੁਰੂ ਹੋ ਜਾਂਦੀ ਹੈ।
ਭਾਵ ਘੰਟਿਆਂ ਤੱਕ ਸਕ੍ਰੀਨ ਦੇ ਸਾਹਮਣੇ ਰਹਿਣ ਨਾਲ ਚਮੜੀ ਵਿੱਚ ਮੌਜੂਦ ਕੋਲੇਜਨ ਦੀ ਸਪਲਾਈ 'ਤੇ ਅਸਰ ਪੈਂਦਾ ਹੈ। ਨਤੀਜਾ ਇਹ ਹੁੰਦਾ ਹੈ ਕਿ ਚਮੜੀ 'ਤੇ ਝੁਰੜੀਆਂ, ਚਮੜੀ ਦਾ ਢਿੱਲਾ ਹੋਣਾ, ਏਜਿੰਗ ਸਪੌਟ ਤੇ ਪਿਗਮੈਂਟੇਸ਼ਨ ਵਰਗੇ ਲੱਛਣ ਸਮੇਂ ਤੋਂ ਪਹਿਲਾਂ ਹੀ ਦਿਖਾਈ ਦੇਣ ਲੱਗ ਪੈਂਦੇ ਹਨ। ਲੰਬੇ ਸਮੇਂ ਤੱਕ ਸਕਰੀਨ ਨੂੰ ਦੇਖਣ ਦੌਰਾਨ, ਕੁਝ ਲੋਕਾਂ ਨੂੰ ਅੱਖਾਂ ਵਿੱਚ ਖਿਚਾਅ ਤੇ ਖੁਸ਼ਕੀ, ਸਿਰਦਰਦ, ਚੱਕਰ ਆਉਣਾ, ਮਤਲੀ ਆਦਿ ਸਮੇਤ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵੀ ਹੁੰਦੀਆਂ ਹਨ।