Relationship ਜਾਂ Situationship ਇਦਾਂ ਕਰ ਸਕਦੇ ਪਤਾ, ਅਪਣਾਓ ਇਹ ਟ੍ਰਿਕ
ਜੇਕਰ ਤੁਸੀਂ ਦੋਸਤੀ ਤੋਂ ਅੱਗੇ ਵੱਧ ਗਏ ਹੋ ਪਰ ਅਜੇ ਵੀ ਆਪਣੇ ਪਾਰਟਨਰ ਦੇ ਨਾਲ ਰਿਸ਼ਤੇ ਨੂੰ ਨਾਮ ਨਹੀਂ ਦੇ ਪਾ ਰਹੇ ਹੋ। ਇਸ ਦੇ ਨਾਲ ਹੀ ਜੇਕਰ ਤੁਹਾਡਾ ਪਾਰਟਨਰ ਤੁਹਾਡੇ ਨਾਲ ਅਜਿਹਾ ਕਰ ਰਿਹਾ ਹੈ, ਤਾਂ ਸਾਫ਼ ਪਤਾ ਲੱਗਦਾ ਹੈ ਕਿ ਤੁਸੀਂ ਸਿਚੂਏਸ਼ਨਸ਼ਿਪ ਵਿੱਚ ਹੋ।
Download ABP Live App and Watch All Latest Videos
View In Appਤੁਸੀਂ ਆਪਣੇ ਸਾਥੀ ਦੇ ਬਹੁਤ ਨੇੜੇ ਹੋ। ਪਰ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕਰਨ ਤੋਂ ਝਿਜਕ ਰਹੇ ਜਾਂ ਭਵਿੱਖ ਬਾਰੇ ਗੱਲ ਕਰਨ ਤੋਂ ਗੁਰੇਜ਼ ਕਰ ਰਹੇ, ਤਾਂ ਇਹ ਸਿਚੂਏਸ਼ਨਸ਼ਿਪ ਦੀ ਨਿਸ਼ਾਨੀ ਹੈ।
ਤੁਸੀਂ ਜਾਂ ਤੁਹਾਡਾ ਸਾਥੀ ਇੱਕ ਦੂਜੇ ਨਾਲ ਲੰਬੇ ਸਮੇਂ ਤੋਂ ਗੱਲਬਾਤ ਕਰ ਰਹੇ ਹੋ। ਸਭ ਕੁਝ ਸ਼ੇਅਰ ਕਰ ਰਹੇ ਹੋ ਪਰ ਰਸਮੀ ਤੌਰ 'ਤੇ ਰਿਸ਼ਤੇ ਨੂੰ ਸਵੀਕਾਰ ਕਰਨ ਤੋਂ ਡਰ ਰਹੇ ਹੋ ਤਾਂ ਤੁਸੀਂ ਸਿਚੂਏਸ਼ਨਸ਼ਿਪ ਦੀ ਸਥਿਤੀ ਵਿੱਚ ਹੋ।
ਜੇਕਰ ਤੁਹਾਡੇ ਦੋਸਤ ਅਤੇ ਰਿਸ਼ਤੇਦਾਰ ਕਿਸੇ ਵੀ ਸਥਿਤੀ ਵਿੱਚ ਤੁਹਾਨੂੰ ਇੱਕ ਜੋੜੇ ਦੇ ਰੂਪ ਵਿੱਚ ਨਹੀਂ ਪਛਾਣ ਸਕਦੇ ਹਨ, ਤਾਂ ਇਹ ਵੀ ਸਿਚੂਏਸ਼ਨਸ਼ਿਪ ਦੀ ਨਿਸ਼ਾਨੀ ਹੈ। ਅਕਸਰ ਲੋਕ ਆਪਣੇ ਰਿਸ਼ਤੇ ਨੂੰ ਜ਼ਿਆਦਾਤਰ ਦੂਜਿਆਂ ਤੋਂ ਲੁਕਾਉਂਦੇ ਹਨ ਅਤੇ ਕਿਸੇ ਵੀ ਜਨਤਕ ਪ੍ਰਦਰਸ਼ਨ ਤੋਂ ਬਚਦੇ ਹਨ।
ਜਦੋਂ ਤੁਸੀਂ ਇਕੱਲੇ ਰਹਿੰਦੇ ਹੋ ਤਾਂ ਤੁਹਾਡਾ ਸਾਥੀ ਤੁਹਾਨੂੰ ਮਹੱਤਵ ਦਿੰਦਾ ਹੈ। ਪਰ ਜੇਕਰ ਤੁਸੀਂ ਦੋਵੇਂ ਇਕੱਠੇ ਕਿਸੇ ਸਮਾਜਿਕ ਸਮਾਗਮ ਵਿੱਚ ਜਾ ਰਹੇ ਹੋ ਅਤੇ ਉੱਥੇ ਤੁਹਾਡਾ ਸਾਥੀ ਤੁਹਾਨੂੰ ਅਣਜਾਣ ਵਰਗਾ ਮਹਿਸੂਸ ਕਰਵਾ ਰਿਹਾ ਹੈ, ਤਾਂ ਇਹ ਵੀ ਸਿਚੂਏਸ਼ਨਸ਼ਿਪ ਦਾ ਸੰਕੇਤ ਹੈ।
ਸਿਚੂਏਸ਼ਨਸ਼ਿਪ ਵਿੱਚ ਅਕਸਰ ਲੋਕ ਆਪਣੇ ਰਿਸ਼ਤੇ ਨੂੰ ਡਿਫਾਈਨ ਨਹੀਂ ਕਰ ਪਾਉਂਦੇ ਹਨ। ਇਸ ਰਿਸ਼ਤੇ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਹੈ। ਇਹ ਕਮਿਟਮੈਂਟ ਫ੍ਰੀ ਰਿਲੇਸ਼ਨਸ਼ਿਪ ਹੁੰਦਾ ਹੈ। ਤੁਹਾਨੂੰ ਪਤਾ ਲੱਗ ਜਾਂਦਾ ਹੈ ਪਿਆਰ ਤਾਂ ਹੈ ਪਰ ਇਸ ਦਾ ਕੋਈ ਭਵਿੱਖ ਨਹੀਂ।